ਮਹਿਲਾ ਵਨ-ਡੇ ਅਤੇ ਪੁਰਸ਼ ਅੰਡਰ-19 ਕੁਆਲੀਫਾਇਰ ਮੁਲਤਵੀ

05/12/2020 7:11:42 PM

ਦੁਬਈ– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ 2021 ਮਹਿਲਾ ਵਿਸ਼ਵ ਕੱਪ ਤੇ 2022 ਪੁਰਸ਼ ਅੰਡਰ-19 ਵਿਸ਼ਵ ਕੱਪ ਕੁਆਲੀਫਾਇਰਸ ਨੂੰ ਕੋਰੋਨਾ ਵਾਇਰਸ ਕਾਰਣ ਮੁਲਤਵੀ ਕਰ ਦਿੱਤਾ ਹੈ। ਇਨ੍ਹਾਂ ਕੁਆਲੀਫਾਇਰ ਦਾ ਆਯੋਜਨ ਜੁਲਾਈ ਵਿਚ ਹੋਣਾ ਸੀ। ਆਈ. ਸੀ. ਸੀ. ਨੇ ਮੰਗਲਵਾਰਨੂੰ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਮਹਿਲਾ ਕੁਆਲੀਫਾਇਰ ਨੂੰ ਸ਼੍ਰੀਲੰਕਾ ਵਿਚ 3-19 ਜੁਲਾਈ ਤਕ ਹੋਣਾ ਸੀ, ਜਿੱਥੋਂ 3 ਟੀਮਾਂ ਨੂੰ 2021 ਵਿਚ ਨਿਊਜ਼ੀਲੈਂਡ ਵਿਚ ਹੋਣ ਵਾਲੇ ਟੂਰਨਾਮੈਂਟ ਲਈ ਕੁਆਲੀਫਾਈ ਕਰਨਾ ਸੀ। ਅੰਡਰ-19 ਵਿਸ਼ਵ ਕੱਪ ਦਾ ਯੂਰਪੀਅਨ ਖੇਤਰੀ ਕੁਆਲੀਫਾਇਰ ਡੈੱਨਮਾਰਕ ਿਵਚ 24 ਤੋਂ 30 ਜੁਲਾਈ ਤਕ ਹੋਣੇ ਸਨ। ਇਨ੍ਹਾਂ  ਕੁਆਲੀਫਾਇਰਸ ਦੇ ਅੱਗੇ ਦੇ ਆਯੋਜਨ ਲਈ ਆਈ. ਸੀ. ਸੀ. ਆਪਣੇ ਮੈਂਬਰ ਦੇਸ਼ਾਂ ਨਾਲ ਗੱਲਬਾਤ ਕਰੇਗੀ।
 

Ranjit

This news is Content Editor Ranjit