ਗੋਲਫ : ਵਾਣੀ ਨੇ ਖਤਮ ਕੀਤਾ ਖਿਤਾਬੀ ਸੋਕਾ

03/07/2020 2:35:22 AM

ਗ੍ਰੇਟਰ ਨੋਇਡਾ— ਵਾਣੀ ਕਪੂਰ ਨੇ ਪੰਜਵੇਂ ਹੋਲ 'ਤੇ ਟ੍ਰਿਪਲ ਬੋਗੀ ਦੇ ਝਟਕੇ ਤੋਂ ਉਭਰਦੇ ਹੋਏ ਹੀਰੋ ਮਹਿਲਾ ਪ੍ਰੋ. ਗੋਲਫ ਟੂਰ ਦੇ 5ਵੇਂ ਗੇੜ ਵਿਚ ਸ਼ੁੱਕਰਵਾਰ ਨੂੰ ਖਿਤਾਬ ਜਿੱਤ ਕੇ ਦੋ ਸਾਲ ਦਾ ਖਿਤਾਬੀ ਸੋਕਾ ਖਤਮ ਕਰ ਦਿੱਤਾ। ਵਾਣੀ ਦਾ ਇੰਡੀਅਨ ਟੂਰ ਵਿਚ ਆਖਰੀ ਖਿਤਾਬ 2018 ਵਿਚ ਸੀ। ਵਾਣੀ ਨੇ ਤੀਜੇ ਤੇ ਆਖਰੀ ਰਾਊਂਡ ਵਿਚ ਤਿੰਨ ਓਵਰ 217 ਦੇ ਸਕੋਰ ਦੇ ਨਾਲ ਖਿਤਾਬ ਆਪਣੇ ਨਾਂ ਕੀਤਾ। ਪ੍ਰਣਵੀ ਉਰਸ (73) ਨੂੰ ਦੂਜਾ ਸਥਾਨ ਮਿਲਿਆ। ਅਮਨਦੀਪ ਦਰਾਲ ਨੂੰ ਤੀਜਾ, ਗੌਰਿਕਾ ਨੂੰ ਚੌਥਾ, ਸਾਨੀਆ ਸ਼ਰਮਾ ਨੂੰ ਪੰਜਵਾਂ ਤੇ ਨੇਹਾ ਤ੍ਰਿਪਾਠੀ ਨੂੰ 6ਵਾਂ ਸਥਾਨ ਮਿਲਿਆ।

 

Gurdeep Singh

This news is Content Editor Gurdeep Singh