ਓਲੰਪਿਕ 2020 ਮੁੱਕੇਬਾਜ਼ੀ ''ਚ ਬਦਲਾਅ ਨੂੰ ਲੈ ਕੇ ਮਹਿਲਾਵਾਂ ''ਚ ਖੁਸ਼ੀ ਦੀ ਲਹਿਰ

06/12/2017 5:41:43 PM

ਨਵੀਂ ਦਿੱਲੀ—ਤੋਕਿਓ ਓਲੰਪਿਕ 2020 'ਚ ਮਹਿਲਾ ਮੁੱਕੇਬਾਜ਼ੀ 'ਚ ਭਾਰ ਵਰਗ ਵਧਾਉਣ ਅਤੇ ਪੁਰਸ਼ ਵਰਗ 'ਚ 2 ਭਾਰ ਵਰਗ ਘਟਾਉਣ ਦੇ ਆਈ. ਓ. ਸੀ. ਦੇ ਫੈਸਲੇ ਨੂੰ ਲੈ ਕੇ ਮਹਿਲਾ ਮੁੱਕੇਬਾਜ਼ੀ 'ਚ ਉਤਸਕਤਾ ਹੈ, ਜਦਕਿ ਪੁਰਸ਼ ਮੁੱਕੇਬਾਜ਼ੀ 'ਚ ਸ਼ੱਕ ਦਾ ਮਾਹੌਲ ਹੈ। ਖੇਡਾਂ 'ਚ ਲਿੰਗ ਦੀ ਸਮਾਨਤਾ ਲਿਆਉਣ ਦੀ ਕੋਸ਼ਿਸ਼ 'ਚ ਤੋਕਿਓ ਓਲੰਪਿਕ 2020 'ਚ ਮਹਿਲਾ ਮੁੱਕੇਬਾਜ਼ੀ 'ਚ 5 ਭਾਰ ਵਰਗ 51 ਕਿਲੋਂ, 57 ਕਿਲੋ, 60 ਕਿਲੋ, 69 ਕਿਲੋ ਅਤੇ 75 ਕਿਲੋ ਸ਼ਾਮਲ ਕੀਤੇ ਗਏ ਹਨ। ਇਸ ਦੇ ਬਦਲੇ 'ਚ ਪੁਰਸ਼ ਵਰਗ 'ਚ 10 ਦੀ ਬਜਾਏ 8 ਵਰਗ ਮੁਕਾਬਲੇ ਹੋਣਗੇ। ਅਜੇ ਇਹ ਤੈਅ ਨਹੀਂ ਹੈ ਕਿ ਕਿਹੜੇ ਭਾਰ ਵਰਗ ਹਟਾਏ ਜਾਣਗੇ। 
ਮਹਿਲਾ ਮੁੱਕੇਬਾਜ਼ਾਂ ਦੇ ਮੁੱਖ ਕੋਚ ਗੁਰਬਖ਼ਸ ਸਿੰਘ ਸੰਧੂ ਨੇ ਕਿਹਾ ਕਿ ਇਹ ਚੰਗਾ ਫੈਸਲਾ ਹੈ ਅਤੇ ਇਸ 'ਚ ਸਾਡੀ ਤਮਗਾ ਉਮੀਦ ਵਧੇਗੀ। ਪਹਿਲੇ 3 ਭਾਰਵਰਗ 'ਚ ਮਸ਼ਕਤ ਕਰਨ ਵਾਲੀਆਂ ਲੜਕੀਆਂ ਹੁਣ ਜ਼ਿਆਦਾ ਤਮਗੇ ਲਈ ਜ਼ੋਰ ਆਜ਼ਮਾਇਸ਼ ਕਰ ਸਕਣਗੀਆਂ ਅਤੇ ਭਾਰਤ ਨੂੰ ਇਸ ਨਾਲ ਫਾਇਦਾ ਮਿਲੇਗਾ। ਉਥੇ ਪੁਰਸ਼ ਮੁੱਕੇਬਾਜ਼ਾਂ ਦੇ ਨਵੇਂ ਵਿਦੇਸ਼ੀ ਕੋਚ ਸੈਂਟਿਆਗੋ ਨੀਵਾ ਨੇ ਕਿਹਾ ਕਿ ਪੁਰਸ਼ ਟੀਮ ਦਾ ਕੋਚ ਹੋਣ ਦੇ ਨਾਤੇ ਮੇਰੇ ਲਈ ਇਹ ਕਰਾਰਾ ਝਟਕਾ ਹੈ। ਸਾਨੂੰ ਪਤਾ ਵੀ ਨਹੀਂ ਹੈ ਕਿ ਕਿਹੜੇ 2 ਭਾਰ ਵਰਗ ਹਟਾਏ ਗਏ ਹਨ ਪਰ ਜੇਕਰ ਉਹ ਸਾਡੇ ਮਜ਼ਬੂਤ ਵਰਗ ਹੋਏ ਤਾਂ। ਨੀਵਾ ਏ. ਆਈ. ਬੀ. ਏ. ਦੇ ਕੋਚ ਆਯੋਗ ਦੇ ਮੈਂਬਰ ਹਨ। ਲਿਹਾਜ ਤੋਕਿਓ 2020 ਖੇਡਾਂ 'ਚ ਮੁੱਕੇਬਾਜ਼ੀ ਮੁਕਾਬਲੇ ਦੀ ਰੂਪਰੇਖਾ ਤੈਅ ਕਰਦੇ ਸਮੇਂ ਉਨ੍ਹਾਂ ਦੀ ਰਾਏ ਲਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਏ. ਆਈ. ਬੀ. ਏ. ਦੀ ਬੈਠਕ ਜੁਲਾਈ ਦੇ ਆਖਿਰ 'ਚ ਹੋਣੀ ਹੈ ਅਤੇ ਸਾਰੇ ਪੁਰਸ਼ ਵਰਗ ਦੇ ਭਾਰਵਰਗ ਦੇ ਬਾਰੇ 'ਚ ਪਤਾ ਚੱਲੇਗਾ।