ਮਹਿਲਾ ਟੀ-20 ਵਿਸ਼ਵ ਕੱਪ ਕੁਆਲੀਫਾਇਰ ਦਾ ਪ੍ਰੋਗਰਾਮ ਜਾਰੀ

08/09/2019 12:14:17 AM

ਦੁਬਈ- ਸਾਬਕਾ ਚੈਂਪੀਅਨ ਬੰਗਲਾਦੇਸ਼ ਦੀ ਟੀਮ ਪਾਪੂਆ ਨਿਊ ਗਿਨੀ, ਜਦਕਿ ਸਾਬਕਾ ਉਪ ਜੇਤੂ ਆਇਰਲੈਂਡ ਦੀ ਟੀਮ ਨਾਮੀਬੀਆ ਵਿਰੁੱਧ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਕੁਆਲੀਫਾਇਰ-2019 ਦੇ ਸ਼ੁਰੂਆਤੀ ਮੁਕਾਬਲੇ ਖੇਡੇਗੀ, ਜਿਹੜੇ ਸਕਾਟਲੈਂਡ ਵਿਚ 31 ਅਗਸਤ ਤੋਂ 7 ਸਤੰਬਰ ਤਕ ਆਯੋਜਿਤ ਹੋਣਗੇ। ਲੀਗ ਕਮ ਨਾਕਆਊਟ ਟੂਰਨਾਮੈਂਟ ਵਿਚ 2020 ਵਿਚ ਆਸਟਰੇਲੀਆ ਵਿਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਟੀ-20 ਦੀਆਂ ਦੋ ਕੁਆਲੀਫਾਇਰ ਟੀਮਾਂ ਦਾ ਫੈਸਲਾ ਕੀਤਾ ਜਾਵੇਗਾ। ਇਸ 'ਚ ਸਕਾਟਲੈਂਡ ਦੀ ਟੀਮ ਅਮਰੀਕਾ ਤੋਂ ਜਦਕਿ ਥਾਈਲੈਂਡ ਤੋਂ ਪਹਿਲੇ ਦਿਨ ਦੋ ਵੱਖਰੀ ਜਗ੍ਹਾਂ 'ਤੇ ਮੈਚ ਖੇਡੇਗੀ।

Gurdeep Singh

This news is Content Editor Gurdeep Singh