ਵਿਵਾਦ ਨੂੰ ਪਿੱਛੇ ਛੱਡ ਕੇ ਨਿਊਜ਼ੀਲੈਂਡ ਦੇ ਖਿਲਾਫ ਸਫਲਤਾ ਹਾਸਲ ਕਰਨ ਉਤਰੇਗੀ ਭਾਰਤੀ ਮਹਿਲਾ ਟੀਮ

01/23/2019 7:06:37 PM

ਨੇਪੀਅਰ- ਭਾਰਤੀ ਮਹਿਲਾ ਕ੍ਰਿਕਟ ਟੀਮ ਮੈਦਾਨ ਤੋਂ ਬਾਹਰ ਦੇ ਵਿਵਾਦ ਨੂੰ ਪਿੱਛੇ ਛੱਡ ਕੇ ਵੀਰਵਾਰ ਤੋਂ ਇੱਥੇ ਨਿਊਜ਼ੀਲੈਂਡ ਖਿਲਾਫ ਸ਼ੁਰੂ ਹੋ ਰਹੀ 3 ਮੈਚਾਂ ਦੀ ਵਨਡੇ ਸੀਰੀਜ਼ ਦੀ ਸ਼ੁਰੂਆਤ ਜਿੱਤ ਦੇ ਨਾਲ ਕਰਨੀ ਚਾਹੇਗੀ। 

ਵੈਸਟਇੰਡੀਜ਼ ਵਿਚ ਵਿਸ਼ਵ ਟਵੰਟੀ-20 ਦੇ ਸੈਮੀਫਾਈਨਲ ਵਿਚ ਭਾਰਤ ਦੀ ਹਾਰ ਤੋਂ ਬਾਅਦ ਵੱਡਾ ਵਿਵਾਦ ਹੋ ਗਿਆ ਸੀ ਜਦੋਂ ਵਨਡੇ ਕਪਤਾਨ ਮਿਤਾਲੀ ਰਾਜ ਅਤੇ ਉਸ ਸਮੇਂ ਦੇ ਕੋਚ ਰਮੇਸ਼ ਪਵਾਰ ਦੇ ਮਤਭੇਦ ਜਨਤਕ ਤੌਰ 'ਤੇ ਸਾਹਮਣੇ ਆ ਗਏ ਸਨ। ਭਾਰਤੀ ਟੀਮ ਇਸ ਸੀਰੀਜ਼ ਦੇ ਜਰੀਏ ਆਈ. ਸੀ. ਸੀ. ਚੈਂਪੀਅਨਸ਼ਿਪ ਸੂਚੀ ਵਿਚ ਆਪਣੇ 5ਵੇਂ ਸਥਾਨ ਵਿਚ ਸੁਧਾਰ ਕਰਨਾ ਚਾਹੇਗੀ। ਇਹ ਸੀਰੀਜ਼ ਆਈ. ਸੀ. ਸੀ. ਦੀ ਮਹਿਲਾ ਚੈਂਪੀਅਨਸ਼ਿਪ ਦਾ ਹਿੱਸਾ ਹੈ। ਇਸ ਵਿਚ 2021 ਵਿਸ਼ਵ ਕੱਪ ਦੇ ਕੁਆਲੀਫਾਇਰ ਤੈਅ ਹੋਣਗੇ।