ਰੱਦ ਚੈਂਪੀਅਨਸ਼ਿਪ ਦੇ ਬਦਲੇ ਪੁਰਸਕਾਰ ਰਾਸ਼ੀ ਵੰਡੇਗਾ ਵਿੰਬਲਡਨ

07/11/2020 10:45:34 PM

ਲੰਡਨ- ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਨੂੰ ਕੋਰੋਨਾ ਦੇ ਕਾਰਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਰੱਦ ਕੀਤਾ ਹੈ ਪਰ ਇਸਦੀ ਪੁਰਸਕਾਰ ਰਾਸ਼ੀ ਨੂੰ 620 ਖਿਡਾਰੀਆਂ 'ਚ ਵੰਡਿਆ ਜਾਵੇਗਾ ਜੋ ਇਸ ਸਾਲ ਇਸ 'ਚ ਹਿੱਸਾ ਲੈਣ ਵਾਲੇ ਸਨ। ਵਿੰਬਲਡਨ ਆਯੋਜਨ ਅੱਜ ਇੰਗਲੈਂਡ ਕਲੱਬ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿੰਬਲਡਨ ਦਾ ਆਯੋਜਨ 29 ਜੂਨ ਤੋਂ 12 ਜੁਲਾਈ ਤੱਕ ਹੋਣ ਸੀ ਪਰ ਕੋਰੋਨਾ ਵਾਇਰਸ ਦੇ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ। 
ਕਲੱਬ ਨੇ ਇਕ ਬਿਆਨ 'ਚ ਕਿਹਾ ਕਿ ਪੁਰਸਕਾਰ ਰਾਸ਼ੀ ਨੂੰ 620 ਖਿਡਾਰੀਆਂ 'ਚ ਵੰਡਿਆ ਜਾਵੇਗਾ ਜੋ ਆਪਣੀ ਵਿਸ਼ਵ ਰੈਂਕਿੰਗ ਦੇ ਕਾਰਨ ਸਿੱਧੇ ਇਸ ਚੈਂਪੀਅਨਸ਼ਿਪ 'ਚ ਮੁੱਖ ਡਰਾਅ ਜਾਂ ਕੁਆਲੀਫਾਇੰਗ 'ਚ ਹਿੱਸਾ ਲੈਣ ਦੇ ਯੋਗ ਸੀ। ਕਲੱਬ ਨੇ ਕਿਹਾ ਕਿ ਇਸ ਚੈਂਪੀਅਨਸ਼ਿਪ 'ਚ ਕੁੱਲ ਇਕ ਕਰੋੜ ਪੌਂਡ (126 ਕਰੋੜ ਡਾਲਰ) ਦੀ ਪੁਰਸਕਾਰ ਰਾਸ਼ੀ ਦਿੱਤੀ ਜਾਣੀ ਸੀ। ਕਲੱਬ ਨੇ ਦੱਸਿਆ ਕਿ 224 ਸਿੰਗਲ ਖਿਡਾਰੀਆਂ ਨੂੰ 12,500 ਪੌਂਡ ਦਿੱਤੇ ਜਾਣਗੇ ਜੋ ਕੁਆਲੀਫਾਇੰਗ 'ਚ ਹਿੱਸਾ ਲੈਣ ਵਾਲੇ ਸਨ ਜਦਕਿ ਮੁੱਖ ਡਰਾਅ ਦੇ 256 ਖਿਡਾਰੀਆਂ ਨੂੰ 25,000 ਪੌਂਡ ਦਿੱਤੇ ਜਾਣਗੇ।

Gurdeep Singh

This news is Content Editor Gurdeep Singh