IPL Rights : ਹੁਣ ਸਟਾਰ ਇੰਡੀਆ ''ਤੇ ਦਿਸੇਗਾ IPL, ਲੋਕਾਂ ਨੇ ਸੈੱਟ ਮੈਕਸ ਨੂੰ ਕੀਤਾ ਖੂਬ ਟਰੋਲ

09/05/2017 1:03:34 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਟੈਲੀਵੀਜਨ ਅਤੇ ਡਿਜੀਟਲ ਅਧਿਕਾਰਾਂ ਨੂੰ 16,347 ਕਰੋੜ ਰੁਪਏ ਵਿਚ ਸਟਾਰ ਇੰਡੀਆ ਨੂੰ ਵੇਚ ਦਿੱਤਾ ਹੈ। ਕ੍ਰਿਕਟ ਦੀ ਦੁਨੀਆ ਦੀ ਸਭ ਤੋਂ ਵੱਡੀ ਟੈਲੀਵੀਜਨ ਡੀਲ ਹਾਸਲ ਕਰਨ ਦੇ ਬਾਅਦ ਸਟਾਰ ਇੰਡੀਆ ਕੋਲ ਇਹ ਰਾਈਟਸ 2018 ਤੋਂ ਲੈ ਕੇ 2022 ਤੱਕ ਰਹਿਣ ਵਾਲੇ ਹਨ। ਸਾਲ 2008 ਵਿਚ ਸੋਨੀ ਪਿਕਚਰਸ ਨੇ 8200 ਕਰੋੜ ਰੁਪਏ ਦੀ ਬੋਲੀ ਨਾਲ ਇਸ ਰਾਈਟਸ ਉੱਤੇ ਕਬਜਾ ਕੀਤਾ ਸੀ।
ਇੰਨੀ ਵੱਡੀ ਖਬਰ ਸੀ ਕਿ ਸੋਸ਼ਲ ਮੀਡੀਆ ਉੱਤੇ ਇਸਦਾ ਚਰਚਾ ਹੋਣਾ ਲਾਜ਼ਮੀ ਸੀ। ਆਈ.ਪੀ.ਐਲ. ਦੇ ਰਾਈਟਸ ਦੀ ਨਿਲਾਮੀ ਹੁੰਦੇ ਹੀ ਸੋਸ਼ਲ ਮੀਡਿਆ ਉੱਤੇ #iplmediarights ਟ੍ਰੇਂਡ ਕਰਨ ਲੱਗਾ ਅਤੇ ਵੇਖਦੇ ਹੀ ਵੇਖਦੇ ਇਹਨਾਂ ਦੀ ਚਰਚਾ ਮਜ਼ਾਕ ਵਿਚ ਬਦਲ ਗਈ। ਲੋਕਾਂ ਨੇ ਸੋਨੀ ਪਿਕਚਰਸ ਨੂੰ ਟਰੋਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਕਰੋੜਾਂ ਦੀ ਇਸ ਡੀਲ ਦੇ ਬਾਅਦ ਸੋਨੀ ਪਿਕਚਰਸ ਅਤੇ ਸੂਰਿਆਵੰਸ਼ਮ ਦਾ ਖੂਬ ਮਜ਼ਾਕ ਉਡਾਇਆ ਗਿਆ। ਲੋਕਾਂ ਨੇ ਟਵੀਟਸ ਕਰ ਕੇ ਕੁਝ ਇਸ ਤਰ੍ਹਾਂ ਕੀਤਾ ਟਰੋਲ—