ਇਸ ਕ੍ਰਿਕਟਰ ਨੂੰ ਪਤਨੀ ਨੇ ਕਿਹਾ ਸੀ- ਜੇਕਰ ਤੁਸੀਂ ਕ੍ਰਿਕਟ ਛੱਡ ਦੇਵੋਗੇ ਤਾਂ ਮੈਂ ਤੁਹਾਡੇ ਨਾਲ ਨਹੀਂ ਰਹਿਣਾ

09/20/2018 1:49:32 AM

ਨਵੀਂ ਦਿੱਲੀ- ਹਰ ਕਿਸੇ ਦੀ ਕਾਮਯਾਬੀ ਪਿੱਛੇ ਕਿਸੇ ਨਾ ਕਿਸੇ ਦਾ ਹੱਥ ਜ਼ਰੂਰ ਹੁੰਦਾ ਹੈ। ਭਾਰਤੀ ਕ੍ਰਿਕਟ ਟੀਮ 'ਚ ਇਕ ਇਸ ਤਰ੍ਹਾਂ ਦਾ ਖਿਡਾਰੀ ਸ਼ਾਮਲ ਹੈ ਜਿਸ ਨੂੰ ਅੱਗੇ ਵੱਧਣ ਲਈ ਉਸ ਦੀ ਪਤਨੀ ਨੇ ਹੌਂਸਲਾ ਦਿੱਤਾ ਸੀ। ਇਥੇ ਤਕ ਕਿ ਪਤਨੀ ਨੇ ਇਸ ਖਿਡਾਰੀ ਨੂੰ ਇਹ ਵੀ ਕਹਿ ਦਿੱਤਾ ਸੀ ਕਿ ਜੇਕਰ ਤੁਸੀਂ ਕ੍ਰਿਕਟ ਛੱਡ ਦੇਵੋਗੇ ਤਾਂ ਮੈਂ ਤੁਹਾਡੇ ਨਾਲ ਨਹੀਂ ਰਹਾਂਗੀ। ਇਹ ਕ੍ਰਿਕਟਰ ਹੋਰ ਕੋਈ ਨਹੀਂ ਬਲਕਿ ਆਲਰਾਊਂਡਰ ਕੇਦਾਰ ਯਾਦਵ ਹੈ।
ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਸਟਾਰ ਆਲਰਾਊਂਡਰ ਕੇਦਾਰ ਯਾਦਵ ਦਾ ਜਦੋਂ ਵਿਆਹ ਹੋਇਆ ਸੀ, ਉਸ ਸਮੇਂ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਨੇ ਅਗਲੇ ਟੂਰਨਾਮੈਂਟ ਲਈ ਆਪਣੇ 15 ਕ੍ਰਿਕਟਰਸ ਦੀ ਸੂਚੀ ਜਾਰੀ ਕੀਤੀ ਜਿਸ 'ਚ ਯਾਦਵ ਦਾ ਨਾਂ ਨਹੀਂ ਸੀ। ਉਸ ਸਮੇਂ ਕੇਦਾਰ ਯਾਦਵ ਦਾ ਆਤਮ-ਵਿਸ਼ਵਾਸ ਟੁੱੱਟਿਆ ਤੇ ਉਨ੍ਹਾਂ ਨੇ ਕ੍ਰਿਕਟ ਛੱਡਣ ਦਾ ਫੈਸਲਾ ਲਿਆ ਪਰ ਉਨ੍ਹਾਂ ਦੀ ਪਤਨੀ ਵੀ ਜਿੱਦ 'ਤੇ ਆ ਗਈ ਕਿ ਜੇਕਰ ਤੁਸੀਂ ਕ੍ਰਿਕਟ ਛੱਡੀ ਤਾਂ ਮੈਂ ਤੁਹਾਡੇ ਨਾਲ ਨਹੀਂ ਰਹਾਂਗੀ। ਪਤਨੀ ਦੀ ਜਿੱਦ ਤੇ ਵਿਸ਼ਵਾਸ ਯਾਦਵ ਦੇ ਕੰਮ ਆਇਆ ਤੇ ਉਨ੍ਹਾਂ ਦੇ ਲਗਾਤਾਰ ਸੰਘਰਸ਼ ਤੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਉਨ੍ਹਾਂ ਨੂੰ ਭਾਰਤੀ ਟੀਮ 'ਚ ਜਗ੍ਹਾ ਮਿਲੀ।


ਇਥੋਂ ਸ਼ੁਰੂ ਹੋਇਆ ਫਿਰ ਅੰਤਰਰਾਸ਼ਟਰੀ ਕਰੀਅਰ
ਕੇਦਾਰ ਯਾਦਵ ਦੇ ਕਰੀਅਰ ਦੀ ਸ਼ੁਰੂਆਤ 16 ਨਵੰਬਰ 2014 ਨੂੰ ਸ਼੍ਰੀਲੰਕਾ ਦੇ ਖਿਲਾਫ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਤੇ ਜਨਵਰੀ 2017 'ਚ ਇੰਗਲੈਂਡ ਖਿਲਾਫ 76 ਗੇਂਦਾਂ 'ਤੇ 120 ਦੌੜਾਂ ਦੀ ਪਾਰੀ ਖੇਡ ਕੇ ਉਨ੍ਹਾਂ ਨੇ ਭਾਰਤੀ ਟੀਮ ਨੂੰ ਇਕ ਵੱਡੇ ਮੈਚ 'ਚ ਜਿੱਤ ਹਾਸਲ ਕਰਵਾਈ ਸੀ। ਕੇਦਾਰ ਯਾਦਵ ਸਪਿਨ ਗੇਂਦਬਾਜ਼ ਵੀ ਹਨ ਜੋ ਸਪਾਟ ਪਿੱਚ 'ਤੇ ਗੇਂਦਬਾਜ਼ੀ ਕਰਦੇ ਹੋਏ ਨਜ਼ਰ ਆਂਦੇ ਹਨ।


ਪਾਕਿਸਤਾਨ ਦੀ ਉਡਾਈ ਨੀਂਦ 
ਦੱਸਣਯੋਗ ਹੈ ਕਿ ਮੌਜੂਦਾ ਸਮੇਂ 'ਚ ਪਾਕਿਸਤਾਨ ਖਿਲਾਫ ਏਸ਼ੀਆ ਕੱਪ ਟੂਰਨਾਮੈਂਟ ਦੇ 5ਵੇਂ ਮੁਕਾਬਲੇ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਯਾਦਵ ਨੇ 9 ਓਵਰਾਂ 'ਚ 23 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ, ਜਿਸ ਦੀ ਬਦੌਲਤ ਭਾਰਤ ਨੇ ਪਾਕਿਸਤਾਨ ਨੂੰ 162 ਦੌੜਾਂ 'ਤੇ ਰੋਕ ਦਿੱਤਾ।