ਆਖਿਰ ਕਿਉਂ ਲੰਬਾ ਨਹੀਂ ਰਹੇਗਾ ਬੁਮਰਾਹ ਦਾ ਕਰੀਅਰ, ਕਪਿਲ ਦੇਵ ਨੇ ਦੱਸੀ ਵੱਡੀ ਵਜ੍ਹਾ

11/27/2019 5:27:57 PM

ਨਵੀਂ ਦਿੱਲੀ : ਮੌਜੂਦਾ ਸਮੇਂ ਵਿਚ ਸਭ ਤੋਂ ਖਤਰਨਾਕ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਦੇ ਜਸਪ੍ਰੀਤ ਬੁਮਰਾਹ ਦਾ ਨਾਂ ਸਭ ਤੋਂ ਪਹਿਲਾਂ ਦਿਮਾਗ ਵਿਚ ਆਉਂਦਾ ਹੈ। ਪਿਛਲੇ ਕੁਝ ਸਮੇਂ ਇਸ ਗੇਂਦਬਾਜ਼ ਨੇ ਪੂਰੀ ਦੁਨੀਆ ਵਿਚ ਆਪਣਾ ਸਿੱਕਾ ਜਮਾ ਲਿਆ ਹੈ ਪਰ ਇਸ ਦੇ ਨਾਲ ਇਕ ਸਮੱਸਿਆ ਹੋ ਰਹੀ ਹੈ ਉਹ ਹੈ ਬੁਮਰਾਹ ਦੀ ਫਿੱਟਨੈਸ, ਜਿਸ ਕਾਰਣ ਉਹ ਤੋਂ ਅੰਦਰ-ਹੁੰਦੇ ਰਹਿੰਦੇ ਹਨ। ਵਰਲਡ ਕੱਪ 2019 ਦੇ ਬਾਅਦ ਤੋਂ ਹੀ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਅਜੇ ਵੀ ਬੁਮਰਾਹ ਸੱਟ ਕਾਰਣ ਟੀਮ 'ਚੋਂ ਬਾਹਰ ਹਨ। ਅਜਿਹੇ 'ਤ ਸਾਬਕਾ ਧਾਕੜ ਆਲਰਾਊਂਡਰ ਅਤੇ ਕਪਤਾਨ ਕਪਿਲ ਦੇਵ ਨੇ ਬੁਮਰਾਹ ਦੀ ਫਿੱਟਨੈਸ ਨੂੰ ਚਿੰਤਾ ਜ਼ਾਹਰ ਕਰਦਿਆਂ ਇਸ ਦਾ ਕਾਰਣ ਦੱਸਿਆ ਹੈ।

ਸਪੋਰਟਸ ਚੈਨਲ ਨੂੰ ਦਿੱਤੇ ਇਕ ਇੰਟਰਵਿਊ ਵਿਚ ਕਪਿਲ ਦੇਵ ਨੇ ਜਸਪ੍ਰੀਤ ਬੁਮਰਾਹ ਦੀ ਸੱਟ ਦੀ ਵਜ੍ਹਾ ਉਸ ਦਾ ਗੇਂਦਬਾਜ਼ੀ ਐਕਸ਼ਨ ਦੱਸਿਆ ਹੈ। ਕਪਿਲ ਦੇਵ ਨੇ ਬਿਸ਼ਨ ਸਿੰਘ ਬੇਦੀ ਦੀ ਉਦਾਹਰਣ ਦਿੰਦਿਆਂ ਕਪਿਲ ਨੇ ਕਿਹਾ ਕਿ ਉਹ ਇਕ ਸਰੀਰਕ ਗੇਂਦਬਾਜ਼ ਸ ਨ ਜੋ ਗੇਂਦਬਾਜ਼ੀ ਵਿਚ ਆਪਣੇ ਸਰੀਰ ਦੀ ਜ਼ਿਆਦਾ ਵਰਤੋ ਕਰਦੇ ਸਨ ਅਸ ਕਾਰਣ ਉਹ ਭਾਰਤ ਲਈ ਜ਼ਿਆਦਾ ਨਾ ਖੇਡ ਸਕੇ। ਉਹ ਕਿਸੇ ਅਜਿਹੇ ਸਪਿਨਰ ਦੀ ਤਰ੍ਹਾਂ ਨਹੀਂ ਸਨ ਜੋ ਗੇਂਦਬਾਜ਼ੀ ਕਰਦੇ ਸਮੇਂ ਕਲਾਈ ਜਾਂ ਉਂਗਲਾਂ ਦਾ ਇਸਤੇਮਾਲ ਕਰਦੇ ਸਨ। ਜਦਕਿ ਬੁਮਰਾਹ ਆਪਣੀ ਗੇਂਦਬਾਜ਼ੀ ਵਿਚ ਮੋਢੇ ਦਾ ਇਸਤੇਮਾਲ ਜ਼ਿਆਦਾ ਕਰਦੇ ਹਨ। ਇਸੇ ਕਾਰਣ ਉਹ ਜ਼ਿਆਦਾ ਜ਼ਖਮੀ ਵੀ ਹੁੰਦੇ ਹਨ। ਦੱਸ ਦਈਏ ਕਿ ਆਈ. ਸੀ. ਸੀ. ਵਰਲਡ ਕੱਪ 2019 ਦੇ ਬਾਅਦ ਤੋਂ ਜਸਪ੍ਰੀਤ ਬੁਮਰਾਹ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਤੋਂ ਪਹਿਲਾਂ ਸਟ੍ਰੈਸ ਫ੍ਰੈਕਚਰ ਕਾਰਣ ਜ਼ਖਮੀ ਹੋ ਗਏ ਸੀ ਅਤੇ ਉਸ ਦੇ ਬਾਅਦ ਤੋਂ ਉਹ ਆਪਣਾ ਇਲਾਜ਼ ਕਰਾ ਰਹੇ ਹਨ। ਟੀਮ ਵਿਚ ਵਾਪਸੀ ਦੀ ਗੱਲ ਕਰੀਏ ਤਾਂ ਬੁਮਰਾਹ ਨੂੰ ਲੈ ਕੇ ਕੋਈ ਸਾਫ ਬਿਆਨ ਨਹੀਂ ਹੈ ਕਿ ਆਖਿਰ ਉਹ ਕਦੋਂ ਭਾਰਤੀ ਟੀਮ ਵਿਚ ਵਾਪਸੀ ਕਰਨਗੇ।