ਸਾਹਾ ਤੇ ਪੰਤ ''ਚ ਕਿਸ ਨੂੰ ਮਿਲੇ ਖੇਡਣ ਦਾ ਮੌਕਾ? ਸਚਿਨ ਨੇ ਰੱਖੀ ਆਪਣੀ ਰਾਏ

05/05/2020 1:23:13 AM

ਨਵੀਂ ਦਿੱਲੀ— ਟੀਮ 'ਚ ਸਿਲੈਕਸ਼ਨ ਨੂੰ ਲੈ ਕੇ ਇਸ ਗੱਲ 'ਤੇ ਵੀ ਬਹੁਤ ਚਰਚਾ ਹੁੰਦੀ ਹੈ ਕਿ ਖਿਡਾਰੀ ਨੂੰ ਉਮਰ ਜਾਂ ਫਿੱਟਨੈਸ 'ਚ ਕਿਸ ਆਧਾਰ 'ਤੇ ਚੁਣਿਆ ਜਾਵੇ। ਇਸ ਸਮੇਂ ਪੂਰੀ ਦੁਨੀਆ ਦੇ ਖਿਡਾਰੀਆਂ ਦੀ ਫਿੱਟਨੈਸ ਦਾ ਪੱਧਰ ਬਹੁਤ ਵੱਧ ਰਿਹਾ ਹੈ। ਇਹ ਸਵਾਲ ਹਮੇਸ਼ਾ ਪੁੱਛਿਆ ਜਾਂਦਾ ਹੈ ਕੀ ਸੀਨੀਅਰ ਨੌਜਵਾਨਾਂ ਦਾ ਰਸਤਾ ਰੋਕ ਰਹੇ ਹਨ। ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਚੋਣ ਸੰਬੰਧੀ ਨੀਤੀਆਂ 'ਚ ਪੜਨਾ ਨਹੀਂ ਚਾਹੁੰਦੇ ਪਰ ਉਸਦਾ ਮੰਨਣਾ ਹੈ ਕਿ ਸਿਲੈਕਸ਼ਨ ਦਾ ਪੈਮਾਨਾ ਫਿੱਟਨੈਸ ਹੋਣਾ ਚਾਹੀਦਾ, ਉਮਰ ਨਹੀਂ। ਉਨ੍ਹਾਂ ਨੇ ਕਿਹਾ ਜੋ ਵਧੀਆ ਹੈ, ਉਸ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ। ਇਹ ਨੌਜਵਾਨਾਂ ਨੂੰ ਮੌਕਾ ਜਾਂ ਅਜਿਹੀ ਹੀ ਹੋਰ ਗੱਲ ਨਹੀਂ ਹੈ। ਜੇਕਰ ਰਿਧੀਮਾਨ ਸਾਹਾ ਫਿੱਟਨੈਸ 'ਤੇ ਵਧੀਆ ਹਨ ਤੇ ਖੇਡਣ ਦੇ ਲਈ ਫਿੱਟ ਹਨ ਤਾਂ ਉਨ੍ਹਾਂ ਨੂੰ ਖੇਡਣਾ ਚਾਹੀਦਾ ਹੈ। ਇਸ ਤਰ੍ਹਾਂ ਜੇਕਰ ਪੰਤ ਫਿੱਟ ਹਨ ਤਾਂ ਉਸ ਨੂੰ ਮੌਕਾ ਮਿਲਣਾ ਚਾਹੀਦਾ। ਟੀਮ ਪ੍ਰਬੰਧਨ ਨੂੰ ਇਸਦਾ ਫੈਸਲਾ ਕਰਨ ਦਿਓ।


ਸਚਿਨ ਨੇ ਅੱਗੇ ਕਿਹਾ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਹਾ ਨੂੰ ਪੰਤ ਤੋਂ ਅੱਗੇ ਰੱਖਣਾ ਚਾਹੀਦਾ ਜਾਂ ਪੰਤ ਨੂੰ ਸਾਹਾ ਤੋਂ ਅੱਗੇ ਰੱਖਣਾ ਚਾਹੀਦਾ। ਇਸ ਦਾ ਫੈਸਲਾ ਟੀਮ ਪ੍ਰਬੰਧਨ ਨੇ ਕਰਨਾ ਹੈ। ਕਰੀਅਰ 'ਚ 100 ਇੰਟਰਨੈਸ਼ਨਲ ਸੈਂਕੜੇ ਦਾ ਵਿਸ਼ਵ ਰਿਕਾਰਡ ਬਣਾਉਣ ਵਾਲੇ ਇਸ ਦਿੱਗਜ ਨੇ ਕਿਹਾ ਕਿ ਮੈਂ ਆਪਣੀ ਗੱਲ ਨੂੰ ਛੋਟੀ ਕਰਦੇ ਹੋਏ ਕਹਿੰਦਾ ਹਾਂ ਕਿ ਜੇਕਰ ਕੋਈ ਫਿੱਟ ਹੈ ਤਾਂ ਉਮਰ ਦਾ ਪੈਮਾਨਾ ਵਿੱਚ ਨਹੀਂ ਆਉਣਾ ਚਾਹੀਦਾ ਤੇ ਟੀਮ ਪ੍ਰਬੰਧਨ ਨੂੰ ਫੈਸਲਾ ਲੈਣਾ ਚਾਹੀਦਾ ਕਿ ਕਿਸ ਨੂੰ ਖੇਡਣ ਦਾ ਮੌਕਾਨ ਦੇਣਾ ਹੈ।

Gurdeep Singh

This news is Content Editor Gurdeep Singh