ਜਦੋਂ WWE ਰਿੰਗ ''ਚ ਉਤਰੀ ਪਹਿਲੀ ਭਾਰਤੀ ਮਹਿਲਾ ਰੈਸਲਰ, ਜਾਣੋ ਨਤੀਜਾ

07/15/2017 4:40:14 PM

ਨਵੀਂ ਦਿੱਲੀ— ਹਰਿਆਣਾ ਦੀ ਰਹਿਣ ਵਾਲੀ ਕਵਿਤਾ ਦੇਵੀ ਪਹਿਲੀ ਵਾਰ ਡਬਲਯੂ.ਡਬਲਯੂ.ਈ. ਰਿੰਗ 'ਚ ਫਾਈਟ ਕਰਨ ਲਈ ਉਤਰੀ। ਸਾਰੇ ਭਾਰਤੀਆਂ ਨੂੰ ਉਮੀਦਾਂ ਸਨ ਕਿ ਉਹ ਜਿੱਤ ਹਾਸਲ ਕਰ ਕੇ ਅੱਗੇ ਦਾ ਰਸਤਾ ਸੌਖਾ ਕਰੇਗੀ, ਪਰ ਅਜਿਹਾ ਨਹੀਂ ਹੋਇਆ। ਕਵਿਤਾ ਦਾ ਵੀਰਵਾਰ ਨੂੰ ਡਬਲਯੂ.ਡਬਲਯੂ.ਈ. ਦੇ ਯੰਗ ਕਲਾਸਿਕ ਟੂਰਨਾਮੈਂਟ ਮੁਕਾਬਲੇ ਵਿਚ ਨਿਊਜ਼ੀਲੈਂਡ ਦੀ ਰੈਸਲਰ ਡਕੋਟਾ ਕਾਈ ਦੇ ਨਾਲ ਮੁਕਾਬਲਾ ਹੋਇਆ ਜਿਸ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਕਾਈ ਨੇ ਕਵਿਤਾ ਨੂੰ ਦਿੱਤੀ ਅਸਾਨੀ ਨਾਲ ਮਾਤ
ਕਵਿਤਾ ਅਤੇ ਕਾਈ ਦਾ ਮੈਚ ਜ਼ਿਆਦਾ ਦੇਰ ਤੱਕ ਨਹੀਂ ਚਲਿਆ। ਸ਼ੁਰੂ 'ਚ ਹੀ ਕਾਈ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ ਕਵਿਤਾ ਨੂੰ ਮਾਤ ਦਿੱਤੀ। ਹਾਲਾਂਕਿ ਕਵਿਤਾ ਨੇ ਮੈਚ 'ਚ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ, ਕਾਈ ਨੇ ਉਨ੍ਹਾਂ ਨੂੰ ਇਕ ਬੇਸ ਰਨਿੰਗ ਕਿੱਕ ਮਾਰੀ ਅਤੇ ਟਾਪ ਰੋਪ ਤੋਂ ਸੋਲ ਟਸੋਮਪ ਆਫ ਲਗਾ ਕੇ ਮੁਕਾਬਲੇ ਨੂੰ ਆਪਣੇ ਨਾਂ ਕੀਤਾ। ਕਵਿਤਾ ਦੀ ਇਹ ਪਹਿਲੀ ਹਾਰ ਜ਼ਰੂਰ ਹੈ ਪਰ ਸਫਰ ਅਜੇ ਸ਼ੁਰੂ ਹੋਇਆ ਹੈ।

ਕਵਿਤਾ ਸਾਬਕਾ ਡਬਲਯੂ.ਡਬਲਯੂ.ਈ. ਚੈਂਪੀਅਨ ਦਿ ਗ੍ਰੇਟ ਖਲੀ ਦੀ ਸ਼ਾਗਿਰਦ ਹੈ ਅਤੇ ਉਹ ਪਹਿਲੀ ਭਾਰਤੀ ਮਹਿਲਾ ਰੈਸਲਰ ਹੈ ਜੋ ਡਬਲਯੂ.ਡਬਲਯੂ.ਈ. ਫਾਈਟ ਦੇ ਲਈ ਗਈ ਹੈ। ਉਹ ਖਲੀ ਦੀ ਅਕੈਡਮੀ ਸੀ.ਡਬਲਯੂ.ਈ. ਤੋਂ ਤਿਆਰ ਹੋਈ ਹੈ। ਅਜੇ ਕਵਿਤਾ ਨੂੰ ਇਸ ਟੂਰਨਾਮੈਂਟ 'ਚ ਕਈ ਧਾਕੜ ਰੈਸਲਰਾਂ ਦਾ ਸਾਹਮਣਾ ਕਰਨਾ ਹੋਵੇਗਾ। ਇਸ ਯੰਗ ਕਲਾਸਿਕ ਟੂਰਨਾਮੈਂਟ 'ਚ ਭਾਰਤ ਤੋਂ ਇਲਾਵਾ ਅਮਰੀਕਾ, ਜਾਪਾਨ, ਜਰਮਨੀ, ਮੈਕਸਿਕੋ ਅਤੇ ਚੀਨ ਦੇ ਰੈਸਲਰ ਵੀ ਹਿੱਸਾ ਲੈ ਰਹੇ ਹਨ।