ਜਦੋਂ 16 ਸਾਲ ਦੇ ਸਚਿਨ ਨੂੰ ਲੱਗਿਆ ਸੀ ਕਿ ਹੁਣ ਖਤਮ ਹੋ ਜਾਵੇਗਾ ਕ੍ਰਿਕਟ ਕਰੀਅਰ

06/02/2019 10:15:54 PM

ਨਵੀਂ ਦਿੱਲੀ— ਭਾਰਤ ਦੇ ਸਾਬਕਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਦੱਸਿਆ ਕਿ ਸਾਲ 1989 'ਚ ਪਾਕਿਸਤਾਨ ਖਿਲਾਫ ਆਪਣੇ ਕਰੀਅਰ ਦੀ ਪਹਿਲੀ ਟੈਸਟ ਪਾਰੀ ਤੋਂ ਬਾਅਦ ਉਨ੍ਹਾਂ ਨੇ ਕ੍ਰਿਕਟ ਛੱਡਣ ਬਾਰੇ ਸੋਚਿਆ ਸੀ। ਸਚਿਨ ਨੇ ਦੱਸਿਆ ਕਿ 'ਉਸ ਸਮੇਂ ਮੈਂ ਇਹ ਸੋਚਿਆ ਸੀ ਕਿ ਕਰਾਚੀ 'ਚ ਮੇਰੀ ਜ਼ਿੰਦਗੀ ਦੀ ਪਹਿਲੀ ਟੈਸਟ ਦੀ ਪਾਰੀ ਸ਼ਾਇਦ ਆਖਰੀ ਹੋਵੇਗੀ।' ਉਸ ਸਮੇਂ ਇੰਟਰਨੈਸ਼ਨਲ ਕ੍ਰਿਕਟ ਦੇ ਕਦਮ ਰੱਖਣ ਵਾਲੇ 16 ਸਾਲਾ ਸਚਿਨ ਸਾਹਮਣੇ ਦੁਨਿਆ ਦਾ ਸਭ ਤੋਂ ਖਤਰਨਾਕ ਗੇਂਦਬਾਜ਼ੀ ਦਾ ਅਟੈਕ ਸੀ। 
ਸਚਿਨ ਨੇ ਕਿਹਾ ਕਿ ਆਪਣੇ ਪਹਿਲੇ ਮੈਚ 'ਚ ਮੈਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ ਕਿ ਕੀ ਹੋ ਰਿਹਾ ਹੈ। ਇਕ ਪਾਸੇ ਵਕਾਰ ਯੂਨੁਸ ਗੇਂਦਬਾਜ਼ੀ ਕਰ ਰਹੇ ਸਨ ਤਾਂ ਦੂਜੇ ਪਾਸੇ ਵਸੀਮ ਅਕਰਮ। ਮੈਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਸੀ ਕਿ ਦੋਵੇਂ ਗੇਂਦ ਨੂੰ ਰਿਵਰਸ ਸਵਿੰਗ ਵੀ ਕਰਵਾ ਰਹੇ ਸਨ। ਇਸ ਤਰ੍ਹਾਂ ਦੇ ਅਟੈਕ ਬਾਰੇ ਮੈਨੂੰ ਕੁਝ ਵੀ ਨਹੀਂ ਪਤਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਮੈਂ ਡਰੈਸਿੰਗ ਰੂਮ 'ਚ ਆਇਆ ਤਾਂ ਮੇਰੇ ਦਿਮਾਗ 'ਚ ਬਸ ਇਹੀ ਚੱਲ ਰਿਹਾ ਸੀ ਕਿ ਇਹ ਮੇਰੇ ਵੱਸ ਦੀ ਗੱਲ ਨਹੀਂ ਹੈ। ਫਿਰ ਮੈਂ ਆਪਣੇ ਸਾਥੀਆਂ ਨਾਲ ਇਸ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਫਿਰ ਮੈਨੂੰ ਮੇਰੇ ਸਾਥੀਆਂ ਨੇ ਸਮਝਾਇਆ ਕਿ ਮੈਨੂੰ ਵਿਕਟ 'ਤੇ ਸਮਾਂ ਬਿਤਾਉਣਾ ਹੋਵੇਗਾ ਤੇ ਹੋਂਸਲੇ ਨਾਲ ਕੰਮ ਲੈਣਾ ਹੋਵੇਗਾ, ਇਹ ਅੰਤਰਰਾਸ਼ਟਰੀ ਕ੍ਰਿਕਟ ਹੈ। ਤੁਸੀਂ ਦੁਨਿਆ ਦੇ ਸਭ ਤੋਂ ਬੈਸਟ ਗੇਂਦਬਾਜ਼ ਅਟੈਕ ਸਾਹਮਣੇ ਖੇਡ ਰਹੇ ਹੋ। ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਪਹਿਲੀ ਹੀ ਗੇਂਦ ਤੋਂ ਸ਼ਾਟ ਮਾਰਨੇ ਸ਼ੁਰੂ ਕਰ ਦੇਣੇ ਹਨ। ਤੁਹਾਨੂੰ ਵਿਰੋਧੀ ਟੀਮ ਦੇ ਗੇਂਦਬਾਜ਼ਾਂ ਨੂੰ ਸਨਮਾਨ ਦੇਣਾ ਹੋਵੇਗਾ। 
ਉਨ੍ਹਾਂ ਨੇ ਕਿਹਾ ਕਿ ਆਪਣੇ ਪਹਿਲੇ ਟੈਸਟ 'ਚ ਸਿਰਫ 15 ਦੌੜਾਂ ਬਣਾਈਆ ਸਨ ਪਰ ਸਾਥੀਆਂ ਵਲੋਂ ਦਿੱਤੀ ਗਈ ਸਲਾਹ ਤੋਂ ਬਾਅਦ ਸਚਿਨ ਨੇ ਫੈਸਲਾਬਾਦ 'ਚ ਖੇਡੇ ਗਏ ਦੂਜੇ ਟੈਸਟ 'ਚ ਸ਼ਾਨਦਾਰ ਵਾਪਸੀ ਕੀਤੀ। ਕਰਾਚੀ ਤੋਂ ਬਾਅਦ ਫੈਸਲਾਬਾਦ ਟੈਸਟ ਦੀ ਪਹਿਲੀ ਪਾਰੀ 'ਚ ਮੈਂ 59 ਦੌੜਾਂ ਬਣਾਈਆ ਸਨ। ਇਸ ਤੋਂ ਬਾਅਦ ਜਦੋਂ ਮੈਂ ਡਰੈਸਿੰਗ ਰੂਮ 'ਚ ਵਾਪਸ ਆਇਆ ਤਾਂ ਮੈਂ ਖੁਦ ਨੂੰ ਕਿਹਾ ਕਿ ਤੂੰ ਕਰ ਦਿਖਾਇਆ ਤੇ ਤੂੰ ਕਰ ਸਕਦਾ ਹਾਂ। 
 

Gurdeep Singh

This news is Content Editor Gurdeep Singh