ਜਦੋਂ ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਨਹੀਂ ਰੋਕ ਪਾਏ ਸਨ ਆਪਣੇ ਹੰਝੂ (ਵੀਡੀਓ)

12/12/2017 11:04:34 AM

ਨਵੀਂ ਦਿੱਲੀ (ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਮੰਨੇ-ਪ੍ਰਮੰਨੇ ਬੱਲੇਬਾਜ਼ ਯੁਵਰਾਜ ਸਿੰਘ ਦੀ ਜ਼ਿੰਦਗੀ ਕੋਈ ਸੌਖੀ ਨਹੀਂ ਰਹੀ। ਕਈ ਉਤਾਰ-ਚੜ੍ਹਾਅ ਦੇਖਣ ਤੋਂ ਮਗਰੋਂ ਵੀ ਯੁਵਰਾਜ ਨੇ ਹਿੰਮਤ ਨਹੀਂ ਹਾਰੀ। ਮੈਦਾਨ 'ਚ ਹੋਣ ਜਾਂ ਮੈਦਾਨ ਤੋਂ ਬਾਹਰ, ਉਹ ਹਮੇਸ਼ਾ ਹੀ ਬਹਾਦਰੀ ਨਾਲ ਹਰ ਸਥਿਤੀ ਦਾ ਮੁਕਾਬਲਾ ਕਰਦੇ ਰਹੇ ਹਨ। ਯੁਵੀ ਨੂੰ ਕੈਂਸਰ ਨਾਮੀ ਨਾਮੁਰਾਦ ਬੀਮਾਰੀ ਨੇ ਵੀ ਜਕੜ੍ਹ ਲਿਆ ਸੀ ਜਿਸ ਕਾਰਨ ਉਹਨਾਂ ਨੂੰ ਵੱਡੀ ਮਾਨਸਿਕ ਅਤੇ ਸਰੀਰਕ ਦੁਖ ਤੋਂ ਗੁਜ਼ਰਨਾ ਪਿਆ ਸੀ। ਦੱਸ ਦਈਏ ਕਿ ਭਾਰਤੀ ਟੀਮ ਨੂੰ ਬੁਲੰਦੀਆਂ ਤੱਕ ਲਿਜਾਣ ਵਾਲਾ ਇਹ ਬੱਲੇਬਾਜ਼ ਅੱਜ ਆਪਣਾ 36ਵਾਂ ਬਰਥਡੇ ਮਨਾ ਰਹੇ ਹਨ।

 
#KBC

Watch Yuvraj Singh talk about how he fought cancer and made a comeback, in the Grand Finale of #KBC on 6-7 November at 7:30 PM. Amitabh Bachchan

Posted by Sony Entertainment Television on Thursday, November 2, 2017

ਭਾਰਤ ਦਾ ਕਾਫੀ ਫੇਮਸ ਸ਼ੋਅ ਕੋਣ ਬਣੇਗਾ ਕਰੋੜਪਤੀ 'ਚ ਯੁਵੀ ਆਪਣੀ ਜ਼ਿੰਦਗੀ ਦੀ ਦਰਦ ਭਰੀ ਕਹਾਣੀ ਦੱਸਦਿਆਂ ਕਾਫੀ ਭਾਵੁਕ ਹੋ ਗਏ ਸਨ। ਉਹ ਕੌਣ ਬਣੇਗਾ ਕਰੋੜਪਤੀ 'ਚ ਮਹਿਮਾਨ ਵਜੋਂ ਪਹੁੰਚੇ ਸਨ। ਉਹਨਾਂ ਨੇ ਕਿਹਾ ਕਿ ਇਕ ਰਾਤ ਉਨ੍ਹਾਂ ਨੂੰ ਖੂਨ ਦੀ ਉਲਟੀ ਆਈ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਟਿਊਮਰ ਤੋਂ ਪੀੜਤ ਹਨ ਪਰ ਉਹ ਫਿਰ ਵੀ ਮੈਚ ਖੇਡਦੇ ਰਹੇ ਸਨ। ਦੱਸ ਦਈਏ ਕਿ ਯੁਵੀ ਨਵੰਬਰ 'ਚ ਇਸ ਸ਼ੋਅ 'ਚ ਗਏ ਸਨ। ਜਿੱਥੇ ਉਹ ਆਪਣਾ ਦਰਦ ਨੂੰ ਦਸਦੇ ਹੀ ਰੋ ਪਏ ਸਨ।

 
#KBC

Watch Yuvraj Singh talk about the God of Cricket, Sachin Tendulkar in the Grand Finale of #KBC on 6-7 November at 7:30 PM. Amitabh Bachchan Vidya Balan

Posted by Sony Entertainment Television on Thursday, November 2, 2017

ਯੁਵੀ ਨੇ ਕਿਹਾ ਫਿਰ ਹੌਲੀ ਹੌਲੀ ਉਹਨਾਂ ਦੀ ਸਿਹਤ ਅਤੇ ਖੇਡ ਦੋਵੇਂ ਖਰਾਬ ਹੋਣ ਲੱਗ ਗਏ ਸਨ। ਪਰ ਉਨ੍ਹਾਂ ਨੇ ਕਿਹਾ ਕਿ ਸਚਿਨ ਨੂੰ ਮਿਲਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਖੁਸ਼ਨੁਮਾ ਪਲ ਸੀ।

ਉਹਨਾਂ ਕਿਹਾ ਕਿ ਭਾਵੇਂ ਉਹਨਾਂ ਨੂੰ ਭਾਰਤੀ ਟੀਮ 'ਚ ਅਜੇ ਮੌਕਾ ਨਹੀਂ ਮਿਲ ਪਾ ਰਿਹਾ ਹੈ ਪਰ ਫਿਰ ਵੀ ਉਹ ਆਪਣੀ ਫਿਟਨੈਸ 'ਤੇ ਪੂਰਾ ਧਿਆਨ ਦਿੰਦੇ ਹਨ ਤਾਂ ਜੋ ਮੌਕਾ ਮਿਲਣ 'ਤੇ ਉਹ ਆਪਣਾ ਬਿਹਤਰੀਨ ਪ੍ਰਦਰਸ਼ਨ ਦਿਖਾ ਸਕਣ।