ਜਦੋ ਕਪਿਲ ਦੇਵ ਨੇ ਕੀਤੀ ਭਾਰਤੀ ਟੀਮ ਲਈ ਓਪਨਿੰਗ, ਹੋਇਆ ਕੁਝ ਅਜਿਹਾ

03/01/2018 12:36:29 AM

ਜਲੰਧਰ— ਕਵੀਂਸਲੈਂਡ ਦੇ ਮੈਕੇਯ 'ਚ 28 ਫਰਵਰੀ 1992 ਨੂੰ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਗਏ ਵਨ ਡੇ ਨੂੰ ਕ੍ਰਿਕਟ ਫੈਨਸ ਸਭ ਤੋਂ ਛੋਟੇ ਵਨ ਡੇ ਤੌਰ 'ਤੇ ਵੀ ਜਾਣਦੇ ਹਨ। ਇਸ ਮੈਚ 'ਚ ਭਾਰਤੀ ਟੀਮ ਵਲੋਂ ਕੀਤੇ ਗਏ ਬਦਲਾਅ ਚਰਚਾ ਦਾ ਕੇਂਦਰ ਰਹੇ ਸਨ। ਪਹਿਲਾਂ-ਅਜੇ ਜਡੇਜਾ ਦਾ ਇਹ ਡੇਬਿਊ ਮੈਚ ਸੀ। ਦੂਜਾ ਕਪਿਲ ਦੇਵ ਨੇ ਇਸ ਮੈਚ 'ਚ ਓਪਨਿੰਗ ਕੀਤੀ ਸੀ। ਤੀਜਾ ਇਹ ਮੈਚ ਸਿਰਫ 2 ਗੇਂਦਾਂ ਤੱਕ ਹੀ ਚੱਲਿਆ ਸੀ।
1992 ਵਿਸ਼ਵ ਕੱਪ ਦਾ ਮੈਚ ਸੀ ਇਹ
ਕਲੀਂਸਲੈਂਡ ਦੇ ਜਿਸ ਮੈਕੇਯ ਮੈਦਾਨ 'ਤੇ ਇਹ ਕ੍ਰਿਕਟ ਮੈਚ ਖੇਡਿਆ ਜਾਣਾ ਸੀ। ਉਹ ਮੈਚ ਤੋਂ ਕੁਝ ਦਿਨ ਪਹਿਲਾਂ ਰਿਕਾਰਡ ਤੋੜ 878 ਮਿਲੀਲੀਟਰ ਮੀਂਹ ਪਿਆ ਸੀ। ਇਸ ਕਾਰਨ ਆਸਟਰੇਲੀਆ ਦੀ ਸ਼ੂਹਰ ਕੈਪੀਟਲ ਕਹਾਉਂਦੇ ਮੈਕੇਯ 'ਚ ਹੜ੍ਹ ਆ ਗਿਆ ਸੀ। ਪੂਰੇ ਸਟੇਡੀਅਮ 'ਚ ਕਈ ਦਿਨ ਪਾਣੀ ਭਰਿਆ ਰਿਹਾ ਸੀ। ਵਿਸ਼ਵ ਕੱਪ ਦੇ ਮੈਚ ਸ਼ੁਰੂ ਹੋਣ 'ਤੇ ਸਟੇਡੀਅਮ ਪ੍ਰਬੰਧਕ ਨੇ ਆਨਨ-ਫਾਨਨ 'ਚ ਪੂਰੇ ਸਟੇਡੀਅਮ ਦੀ ਸਫਾਈ ਕਰਵਾਈ। ਜਿਸ ਦਿਨ ਮੈਚ ਸੀ ਉਸ ਦਿਨ ਸਵੇਰ ਤੱਕ ਪਿੱਚ ਗਿੱਲੀ ਸੀ। ਮੈਦਾਨੀ ਅੰਪਾਇਰਾਂ ਨੇ ਐਸਪੇਕਸ਼ਨ ਕਰ ਦੁਪਹਿਰ ਬਾਅਦ ਮੈਚ ਕਰਵਾਉਣ ਦਾ ਫੈਸਲਾ ਲਿਆ। ਪਰ ਉਸ ਸਮੇਂ ਤੱਕ 50 ਓਵਰ ਦੇ ਮੈਚ ਨੂੰ 20 ਓਵਰਾਂ ਤੱਕ ਕਰ ਦਿੱਤਾ ਗਿਆ ਸੀ।
ਸ਼੍ਰੀਲੰਕਾ ਨੇ ਟਾਸ ਜਿੱਤੀ ਅਤੇ ਪਹਿਲਾਂ ਕੀਤੀ ਗੇਂਦਬਾਜ਼ੀ
ਕਿਉਂਕਿ ਮੀਂਹ ਕਾਰਨ ਪਿੱਚ ਗਿੱਲੀ ਸੀ ਇਸ ਦੌਰਾਨ ਸ਼੍ਰੀਲੰਕਾ ਨੇ ਟਾਸ ਜਿੱਤਦੇ ਹੀ ਗੇਂਦਬਾਜ਼ੀ ਚੁਣ ਲਈ। ਸ਼੍ਰੀਲੰਕਾਈ ਕਪਤਾਨ ਨੂੰ ਭਰੋਸਾ ਸੀ ਕਿ ਪਿੱਚ ਡ੍ਰਾਈ ਹੋਣ ਕਾਰਨ ਉਸ ਦੇ ਤੇਜ਼ ਗੇਂਦਬਾਜ਼ਾਂ ਨੂੰ ਇਸ ਦਾ ਫਾਇਦਾ ਮਿਲੇਗਾ। ਦੂਜੇ ਪਾਸੇ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਵੀ ਆਪਣੇ ਇਕ ਫੈਸਲੇ ਕਾਰਨ ਕ੍ਰਿਕਟ ਫੈਨਸ ਨੂੰ ਹੈਰਾਨ ਕਰ ਦਿੱਤਾ। ਇਹ ਪਹਿਲਾਂ ਮੈਚ ਭਾਰਤੀ ਆਲਰਾਊਂਡਰ ਕਪਿਲ ਦੇਵ ਓਪਨਿੰਗ ਲਈ ਆਏ ਸਨ। ਕਪਿਲ ਦਾ ਓਪਨਿੰਗ 'ਤੇ ਸਾਥ ਦਿੱਤਾ ਸੀ ਕ੍ਰਿਸ਼ਨਮਚਾਰੀ ਸ਼੍ਰੀਕਾਂਤ ਨੇ।
2 ਗੇਂਦ ਸੁੱਟਣ ਤੋਂ ਬਾਅਦ ਸ਼ੁਰੂ ਹੋਇਆ ਮੀਹ
ਸ਼੍ਰੀਲੰਕਾ ਕਪਤਾਨ ਅਰਵਿੰਦਾ ਡੀ ਸਿਲਵਾ ਜਿੱਤੀ ਟਾਸ ਦਾ ਭਰਪੂਰ ਫਾਇਦਾ ਚਾਹੁੰਦੇ ਸਨ ਇਸ 'ਚ ਉਸ ਨੇ ਗੇਂਦ ਆਪਣੇ ਤੇਜ਼ ਗੇਂਦਬਾਜ਼ ਚੰਪਕਾ ਰਾਮਾਨਾਇਕੇ ਦੇ ਹੱਥ 'ਚ ਦੇ ਦਿੱਤੀ। ਸਟ੍ਰਾਇਕ ਐਂਡ 'ਤੇ ਸੀ ਸ਼੍ਰੀਕਾਂਤ। ਸ਼੍ਰੀਕਾਂਤ ਨੇ ਪਹਿਲੀ ਗੇਂਦ ਨੂੰ ਰੋਕ ਲਿਆ ਤਾਂ ਦੂਜੀ ਗੇਂਦ 'ਤੇ ਇਕ ਦੌੜਾਂ ਲੈ ਲਈ। ਹੁਣ ਕਪਿਲ ਦੇਵ ਸਟ੍ਰਾਇਕ 'ਤੇ ਸੀ। ਪਰ ਇਸ ਵਿਚਾਲੇ ਆਸਮਾਨ 'ਚ ਫਿਰ ਤੋਂ ਬੱਦਲ ਛਾ ਚੁੱਕੇ ਸਨ। ਹਲਕੀ ਬਾਰੀਸ਼ ਸ਼ੁਰੂ ਹੋ ਗਈ। ਸਾਰੇ ਖਿਡਾਰੀ ਭੱਜਦੇ ਹੋਏ ਪੈਵੇਲੀਅਨ ਪਹੁੰਚ ਗਏ। ਇਸ ਦੌਰਾਨ ਬਾਰੀਸ਼ ਰੁੱਕ ਹੀ ਨਹੀਂ ਸੀ। ਇਸ ਤੋਂ ਬਾਅਦ ਅੰਪਾਇਰ ਡੇਵਿਡ ਸ਼ੇਪਹਰਡ ਅਤੇ ਇਯਾਨ ਰਾਬਿਨਸਨ ਨੂੰ ਮੈਚ ਰੱਦ ਐਲਾਨ ਕਰਨਾ ਪਿਆ।
ਇਸ ਲਈ ਸੀ ਇਸ ਮੈਚ ਦੀ ਅਹਿਮੀਅਤ
ਇਸ ਮੈਚ ਨੂੰ ਕ੍ਰਿਕਟ ਇਤਿਹਾਸ ਦਾ ਸਭ ਤੋਂ ਛੋਟਾ ਮੈਚ ਕਿਹਾ ਜਾਂਦਾ ਹੈ। ਛੋਟਾ ਇਸ ਲਈ ਕਿਉਂਕਿ ਇਸ 'ਚ ਟਾਸ ਤੋਂ ਬਾਅਦ ਗੇਂਦ ਸੁੱਟੀ ਜਾ ਚੁੱਕੀ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਦੋ ਮੈਚ ਇਸ ਤਰ੍ਹਾਂ ਹੀ ਹੋ ਚੁੱਕੇ ਹਨ ਜਦੋਂ ਟਾਸ ਕਾਰਨ ਮੈਚ ਮੀਂਹ ਕਾਰਨ ਹੋ ਨਹੀਂ ਸਕਿਆ। ਕਵੀਂਸਲੈਂਡ ਦੇ ਮੈਚ ਨੂੰ ਇਸ ਲਈ ਮਾਨਤਾ ਮਿਲੀ ਕਿਉਂਕਿ ਇੱਥੇ ਦੋ ਗੇਂਦਾਂ ਸੁੱਟੀਆਂ ਜਾ ਚੁੱਕੀਆਂ ਸਨ। ਇਸ 'ਚ ਆਫਿਸ਼ਿਅਲ ਇਹ ਕ੍ਰਿਕਟ ਇਤਿਹਾਸ ਦਾ ਸਭ ਤੋਂ ਛੋਟਾ ਮੈਚ ਐਲਾਨ ਕੀਤਾ ਗਿਆ।