ਜਦੋਂ ਗ੍ਰੇਟ ਖਲੀ ਦੇ ਹੱਥੋਂ ਮਾਰਿਆ ਗਿਆ ਸੀ ਇਕ ਰੈਸਲਰ

08/28/2017 11:59:11 AM

ਨਵੀਂ ਦਿੱਲੀ— ਡਬਲਯੂ.ਡਬਲਯੂ.ਈ. ਦੇ ਰਿੰਗ 'ਚ ਦੁਨੀਆ ਦੇ ਧਾਕੜ ਪਹਿਲਵਾਨਾਂ ਨੂੰ ਗੋਡੇ ਟੇਕਣ 'ਤੇ ਮਜਬੂਰ ਕਰਨ ਵਾਲੇ ਦਿ ਗ੍ਰੇਟ ਖਲੀ ਦੇ ਨਾਂ ਨਾਲ ਭਾਰਤ ਹੀ ਨਹੀਂ, ਸਗੋਂ ਪੂਰੀ ਦੁਨੀਆ ਜਾਣੂੰ ਹੈ। ਪ੍ਰੋ ਰੈਸਲਿੰਗ 'ਚ ਪੂਰੀ ਦੁਨੀਆ 'ਚ ਧਮਾਲਾਂ ਮਚਾਉਣ ਵਾਲੇ ਖਲੀ ਦਾ ਅਸਲੀ ਨਾਂ ਦਿਲੀਪ ਸਿੰਘ ਰਾਣਾ ਹੈ। ਦਿ ਗ੍ਰੇਟ ਖਲੀ ਦੀ ਜ਼ਿੰਦਗੀ ਨਾਲ ਜੁੜੀ ਇਕ ਭਿਆਨਕ ਯਾਦ ਹੈ ਜੋ ਉਨ੍ਹਾਂ ਨੂੰ ਅੱਜ ਵੀ ਸਤਾਉਂਦੀ ਹੈ।

ਦਰਅਸਲ, 2001 'ਚ ਟ੍ਰੇਨਿੰਗ ਦੇ ਦੌਰਾਨ ਖਲੀ ਦੇ ਹੱਥੋਂ ਇਕ ਟ੍ਰੇਨੀ ਰੈਸਲਰ ਦੀ ਮੌਤ ਹੋ ਗਈ ਸੀ। ਹਾਲਾਂਕਿ ਇਸ 'ਚ ਖਲੀ ਦੀ ਕੋਈ ਗਲਤੀ ਨਹੀਂ ਸੀ ਪਰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀ ਇਹ ਖ਼ੌਫਨਾਕ ਯਾਦ ਹੈ ਜੋ ਉਹ ਕਦੀ ਵੀ ਨਹੀਂ ਭੁਲ ਸਕਣਗੇ। ਇਸ ਨਾਲ ਉਨ੍ਹਾਂ ਦੇ ਕਰੀਅਰ 'ਤੇ ਵੀ ਬੁਰਾ ਅਸਰ ਪਿਆ ਸੀ। ਉਸੇ ਦੌਰਾਨ ਡਬਲਯੂ.ਡਬਲਯੂ.ਈ. 2004 'ਚ ਇਕ-ਇਕ ਕਰਕੇ ਕਾਂਟਰੈਕਟ ਉਨ੍ਹਾਂ ਦੇ ਹੱਥੋਂ ਵਾਪਸ ਲੈ ਲਏ ਗਏ ਸਨ।

28 ਮਈ 2001 ਨੂੰ ਬ੍ਰਾਇਨ ਓਂਗ, ਖਲੀ ਨਾਲ ਟ੍ਰੇਨਿੰਗ ਕਰ ਰਹੇ ਸਨ। ਓਂਗ ਉਸ ਸਮੇਂ ਇਕ ਸੱਟ ਨਾਲ ਜੂਝ ਰਹੇ ਸਨ, ਪਰ ਉਹ ਟ੍ਰੇਨਿੰਗ ਕਰਦੇ ਰਹੇ। ਉਨ੍ਹਾਂ ਨੂੰ ਟ੍ਰੇਨਿੰਗ ਦੇ ਦੌਰਾਨ ਖਲੀ ਨੇ ਰਿੰਗ 'ਚ ਦੋ ਵਾਰ ਘੁਮਾਇਆ। ਇਸ ਦੌਰਾਨ ਉਨ੍ਹਾਂ ਦਾ ਸਿਰ ਮੈਟ 'ਤੇ ਜਾ ਲੱਗਾ ਅਤੇ ਉਹ ਬੇਹੋਸ਼ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਣ 'ਤੇ ਮ੍ਰਿਤਕ ਐਲਾਨਿਆ ਗਿਆ।

ਜਾਂਚ ਦੇ ਬਾਅਦ ਪਾਇਆ ਗਿਆ ਇਹ ਹੱਤਿਆ ਨਹੀਂ ਸਿਰਫ ਇਕ ਐਕਸੀਡੈਂਟ ਸੀ। 2005 'ਚ ਕੋਰਟ ਨੇ ਟ੍ਰੇਨਰ ਨੂੰ ਇਸ ਦਾ ਦੋਸ਼ੀ ਪਾਇਆ ਅਤੇ ਉਨ੍ਹਾਂ ਨੂੰ 1.3 ਮਿਲੀਅਨ ਅਦਾ ਕਰਨ ਲਈ ਕਿਹਾ। ਖਲੀ ਨੇ ਜਗ ਬਾਣੀ ਦੇ ਨਾਲ ਖਾਸ ਗੱਲਬਾਤ 'ਚ ਦੱਸਿਆ ਸੀ ਕਿ ਉਨ੍ਹਾਂ ਦੇ ਹੱਥੋਂ ਕਿਸੇ ਦੀ ਮੌਤ ਹੋਈ ਸੀ ਉਨ੍ਹਾਂ ਨੂੰ ਅੱਜ ਵੀ ਇਸ ਗੱਲ ਦਾ ਅਫਸੋਸ ਹੈ।