IND vs NZ, T-20 : ਜੋ ਧੋਨੀ ਨਹੀਂ ਕਰ ਸਕੇ ਕੀ ਉਹ ਵਿਰਾਟ ਕੋਹਲੀ ਕਰਨਗੇ

10/31/2017 11:48:16 AM

ਨਵੀਂ ਦਿੱਲੀ(ਬਿਊਰੋ)— ਕਾਨਪੁਰ ਵਨਡੇ ਵਿਚ ਨਿਊਜ਼ੀਲੈਂਡ ਖਿਲਾਫ 6 ਦੌੜਾਂ ਨਾਲ ਜਿੱਤ ਦਰਜ ਕਰ ਕੇ 7ਵੇਂ ਅਸਮਾਨ ਉੱਤੇ ਪਹੁੰਚੀ ਭਾਰਤੀ ਟੀਮ ਸਾਹਮਣੇ ਅਗਲੀ ਚੁਣੌਤੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੀ ਹੈ। ਇਹ ਚੁਣੌਤੀ ਭਾਰਤੀ ਟੀਮ ਲਈ ਬੇਹੱਦ ਔਖੀ ਹੋਵੇਗੀ। ਕਿਉਂਕਿ ਉਸਦਾ ਮੁਕਾਬਲਾ ਇਕ ਅਜਿਹੀ ਟੀਮ ਨਾਲ ਹੋਣ ਜਾ ਰਿਹਾ ਹੈ ਜਿਸਦੇ ਖਿਲਾਫ ਇਕ ਦਹਾਕੇ ਵਿਚ ਉਹ ਇਕ ਵੀ ਮੁਕਾਬਲਾ ਨਹੀਂ ਜਿੱਤ ਸਕੀ ਹੈ।

ਧੋਨੀ ਦੇ ਸਮੇਂ ਨਹੀਂ ਜਿੱਤੀ ਕੋਈ ਮੈਚ
ਸਾਲ 2007 ਤੋਂ ਲੈ ਕੇ 2017 ਤਕ ਦੋਨਾਂ ਟੀਮਾਂ ਦਰਮਿਆਨ 6 ਕੌਮਾਂਤਰੀ ਟੀ-20 ਮੈਚ ਖੇਡੇ ਗਏ ਹਨ ਜਿਨ੍ਹਾਂ ਵਿਚੋਂ 5 ਵਿਚ ਨਿਊਜ਼ੀਲੈਂਡ ਜੇਤੂ ਰਿਹਾ ਹੈ ਅਤੇ ਭਾਰਤੀ ਟੀਮ ਜਿੱਤ ਦਾ ਖਾਤਾ ਵੀ ਨਹੀਂ ਖੋਲ ਸਕੀ। ਦੋਨਾਂ ਵਿਚਾਲੇ ਖੇਡਿਆ ਗਿਆ ਇਕ ਮੈਚ ਬਿਨ੍ਹਾਂ ਨਤੀਜੇ ਦੇ ਖ਼ਤਮ ਹੋ ਗਿਆ। ਇਨ੍ਹਾਂ ਸਾਰੇ ਮੈਚਾਂ ਦੀ ਖਾਸੀਅਤ ਇਹ ਰਹੀ ਕਿ ਇਨ੍ਹਾਂ ਵਿਚ ਭਾਰਤੀ ਟੀਮ ਦੀ ਕਮਾਨ ਕੈਪਟਨ ਕੂਲ ਮਹਿੰਦਰ ਸਿੰਘ ਧੋਨੀ ਦੇ ਹੱਥਾਂ ਵਿੱਚ ਸੀ। ਧੋਨੀ ਨੇ ਆਪਣੀ ਕਪਤਾਨੀ ਵਿਚ ਕਈ ਵੱਡੇ ਕਾਰਨਾਮੇਂ ਕੀਤੇ ਪਰ ਉਹ ਟੀ-20 ਵਿਚ ਕੀਵੀ ਚੁਣੌਤੀ ਤੋਂ ਪਾਰ ਨਹੀਂ ਪਾ ਸਕੇ।

ਇਤਿਹਾਸ ਰਚਣ ਦਾ ਮੌਕਾ
ਪਰ ਭਾਰਤੀ ਟੀਮ ਦੇ ਨਵੇਂ ਕਪਤਾਨ ਵਿਰਾਟ ਕੋਹਲੀ ਕੋਲ ਇਤਿਹਾਸ ਬਦਲਣ ਦਾ ਮੌਕਾ ਹੈ। ਵਿਰਾਟ ਹੁਣ ਤੱਕ 7 ਟੀ-20 ਕੌਮਾਂਤਰੀ ਮੈਚਾਂ ਵਿਚ ਭਾਰਤੀ ਟੀਮ ਦੀ ਕਮਾਨ ਸੰਭਾਲ ਚੁੱਕੇ ਹਨ। ਜਿਸ ਵਿਚੋਂ 4 ਵਿਚ ਭਾਰਤੀ ਟੀਮ ਨੂੰ ਜਿੱਤ ਮਿਲੀ ਹੈ ਜਦੋਂ ਕਿ 3 ਵਿਚ ਹਾਰ ਦਾ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿਚੋਂ ਘਰੇਲੂ ਸਰਜਮੀਂ ਉੱਤੇ 5 ਮੈਚ ਖੇਡੇ ਹਨ ਜਿਸ ਵਿਚੋਂ 3 ਵਿਚ ਜਿੱਤ ਅਤੇ 2 ਵਿਚ ਹਾਰ ਮਿਲੀ ਹੈ। ਅਜਿਹੇ ਵਿਚ ਕੀਵੀ ਟੀਮ ਨੇ ਹਾਲੀਆ ਵਨਡੇ ਸੀਰੀਜ਼ ਵਿਚ ਜਿਸ ਤਰ੍ਹਾਂ ਸਖਤ ਟੱਕਰ ਦਿੱਤੀ ਹੈ ਉਸ ਤੋਂ ਇਹ ਤਾਂ ਕਦੇ ਵੀ ਨਹੀਂ ਲੱਗਦਾ ਕਿ ਵਿਰਾਟ ਬ੍ਰੀਗੇਡ ਉਸ ਤੋਂ ਆਸਾਨੀ ਨਾਲ ਜਿੱਤ ਸਕੇ।