ਇੰਡੀਜ਼ ਨੇ ਅਫਗਾਨ ਨੂੰ 4 ਵਿਕਟਾਂ ਨਾਲ ਹਰਾਇਆ

06/12/2017 6:52:02 AM

ਸੇਂਟ ਲੁਸੀਆ— ਅਫਗਾਨਿਸਤਾਨ ਅਤੇ ਵੈਸਟ ਇੰਡੀਜ਼ ਵਿਚਾਲੇ ਦੂਜਾ ਵਨ ਡੇ ਸੇਂਟ ਲੁਸੀਆ 'ਚ ਖੇਡਿਆ ਗਿਆ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਅਫਗਾਨਿਸਤਾਨ ਟੀਮ ਨੇ ਬੱਲੇਬਾਜ਼ੀ ਕਰਦੇ ਹੋਏ ਵੈਸਟ ਇੰਡੀਜ਼ ਨੂੰ 136 ਦੌੜਾਂ ਦਾ ਟੀਚਾ ਦਿੱਤਾ। ਅਫਗਾਨਿਸਤਾਨ ਦੀ ਟੀਮ ਵੈਸਟ ਇੰਡੀਜ਼ ਦੇ ਗੇਂਦਬਾਜ਼ਾਂ ਸਾਹਮਣੇ ਟਿਕ ਨਾ ਸਕੀ ਅਤੇ ਉਸ ਦੀ ਪੂਰੀ ਟੀਮ 135 ਦੌੜਾਂ 'ਤੇ ਆਲ ਆਊਟ ਹੋ ਗਈ। ਜਵਾਬ 'ਚ ਵੈਸਟ ਇੰਡੀਜ਼ ਨੇ ਬੱਲੇਬਾਜ਼ੀ ਕਰਦੇ ਹੋਏ ਇਹ ਮੈਚ 4 ਵਿਕਟਾਂ ਨਾਲ ਜਿੱਤ ਲਿਆ। ਇਸ ਮੈਚ 'ਚ ਜਿੱਤ ਹਾਸਲ ਕਰਨ ਨਾਲ ਸੀਰੀਜ਼ 1-1 ਨਾਲ ਬਰਾਬਰ ਹੋ ਗਈ।
ਅਫਗਾਨਿਸਤਾਨ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਗੁਲਬਦੀਨ ਨਾਇਬ ਨੇ 51 ਦੌੜਾਂ ਬਣਾਈਆਂ, ਜਿਸ 'ਚ 2 ਚੌਕੇ 'ਤੇ 2 ਛੱਕੇ ਸ਼ਾਮਲ ਹਨ। ਵੈਸਟ ਇੰਡੀਜ਼ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਸ਼ੈਨਨ ਗਾਬਰੀਏਲ, ਜੇਸਨ ਹੋਲਡਰ, ਅਲਜ਼ਾਰੀ ਜੋਸੇਫ ਅਤੇ ਰੋਵਮੈਨ ਪਾਵੇਲ ਨੇ 2-2 ਵਿਕਟਾਂ ਹਾਸਲ ਕੀਤੀਆਂ। 
ਵੈਸਟ ਇੰਡੀਜ਼ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਸ਼ਾਇ ਹੋਪ ਨੇ 46 ਦੌੜਾਂ ਬਣਾਈਆਂ, ਜਿਸ 'ਚ 3 ਚੌਕੇ ਸ਼ਾਮਲ ਹਨ। ਅਫਗਾਨਿਸਤਾਨ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਰਾਸ਼ਿਦ ਖਾਨ ਨੇ 3 ਵਿਕਟਾਂ, ਗੁਲਬਦੀਨ ਨਾਇਬ ਨੇ 2 ਵਿਕਟਾਂ ਅਤੇ ਮੁਹੰਮਦ ਨਬੀ ਨੇ 1 ਵਿਕਟ ਹਾਸਲ ਕੀਤੀ।