ਮੁਸ਼ਕਿਲ ''ਚ ਕ੍ਰਿਕਟ ਵਿੰਡੀਜ਼, ਖਿਡਾਰੀਆਂ ਨੂੰ ਜਨਵਰੀ ਤੋਂ ਨਹੀਂ ਮਿਲੀ ਮੈਚ ਫੀਸ

04/23/2020 7:57:16 PM

ਨਵੀਂ ਦਿੱਲੀ— ਵੈਸਟਇੰਡੀਜ਼ 'ਚ ਕ੍ਰਿਕਟਰਾਂ ਨੂੰ ਇਸ ਸਾਲ ਜਨਵਰੀ ਤੋਂ ਉਨ੍ਹਾਂ ਦੀ ਮੈਚ ਫੀਸ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ, ਕਿਉਂਕਿ ਪ੍ਰਬੰਧਕ ਸਭਾ ਇਸ ਸਮੇਂ ਆਰਥਿਕ ਰੂਪ ਨਾਲ ਬਹੁਤ ਮੁਸ਼ਕਿਲ 'ਚ ਹੈ। ਕ੍ਰਿਕਟ ਵੈਸਟਇੰਡੀਜ਼ (ਸੀ. ਡਬਲਯੂ. ਆਈ.) ਨੇ ਸਵੀਕਾਰ ਕੀਤਾ ਹੈ ਕਿ ਖਿਡਾਰੀਆਂ ਦੀ 'ਰਿਟੇਨਰ' ਰਾਸ਼ੀ ਦਿੱਤੀ ਜਾ ਚੁੱਕੀ ਹੈ ਪਰ ਮੈਚ ਫੀਸ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ। ਵੈਸਟਇੰਡੀਜ਼ ਖਿਡਾਰੀ ਸੰਘ (ਡਬਲਯੂ. ਆਈ. ਪੀ. ਏ.) ਦੇ ਸਚਿਨ ਵੇਨ ਲੁਈਸ ਨੇ ਕਿਹਾ ਕਿ ਮਾਸਿਕ ਤਨਖਾਹ (ਤੇ ਭੱਤੇ) ਦੇ ਦਿੱਤੇ ਗਏ ਹਨ। ਸਮੱਸਿਆ ਇਹ ਹੈ ਕਿ ਫਸਟ ਕਲਾਸ ਸ਼੍ਰੇਣੀ ਪ੍ਰਤੀਯੋਗਿਤਾਵਾਂ 'ਚ ਰਿਟੇਨ ਖਿਡਾਰੀਆਂ ਨੂੰ ਅਜੇ ਤਕ 8 ਦੌਰ ਦੀ ਮੈਚ ਫੀਸ ਨਹੀਂ ਦਿੱਤੀ ਗਈ ਹੈ। ਰਿਪੋਰਟ ਅਨੁਸਾਰ ਪੁਰਸ਼ ਟੀਮ ਨੂੰ ਜਨਵਰੀ 'ਚ ਆਇਰਲੈਂਡ ਵਿਰੁੱਧ ਸੀਰੀਜ਼ (3 ਵਨ ਡੇ ਤੇ ਤਿੰਨ ਟੀ-20)ਦੇ ਲਈ ਮੈਚ ਫੀਸ ਨਹੀਂ ਦਿੱਤੀ ਗਈ ਹੈ।
ਮਹਿਲਾ ਖਿਡਾਰੀਆਂ ਨੂੰ ਆਸਟਰੇਲੀਆ 'ਚ ਫਰਵਰੀ-ਮਾਰਚ 'ਚ ਟੀ-20 ਵਿਸ਼ਵ ਕੱਪ ਖੇਡੇ ਗਏ ਚਾਰ ਮੈਚਾਂ ਦੀ ਮੈਚ ਫੀਸ ਵੀ ਦਿੱਤੀ ਜਾਣੀ ਹੈ। ਕ੍ਰਿਕਟ ਵੈਸਟਇੰਡੀਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਾਨੀ ਗ੍ਰੇਵ ਨੇ ਭਰੋਸਾ ਦਿੱਤਾ ਕਿ ਭੁਗਤਾਨ ਕਰ ਦਿੱਤਾ ਜਾਵੇਗਾ।

Gurdeep Singh

This news is Content Editor Gurdeep Singh