ਸਾਨੂੰ ਸ਼ਿਕਾਇਤ ਕੀਤੇ ਬਿਨਾਂ ਅੱਗੇ ਵਧਣਾ ਚਾਹੀਦੈ : ਲਿਓਨ

01/04/2021 9:27:18 PM

ਮੈਲਬੋਰਨ– ਆਸਟਰੇਲੀਆ ਦੇ ਆਫ ਸਪਿਨਰ ਨਾਥਨ ਲਿਓਨ ਦਾ ਮੰਨਣਾ ਹੈ ਕਿ ਕੋਰੋਨਾ ਦੇ ਮੁਸ਼ਕਿਲ ਸਮੇਂ ਵਿਚ ਖਿਡਾਰੀਆਂ ਨੂੰ ਕਿਸੇ ਤਰ੍ਹਾਂ ਦੀ ਸ਼ਿਕਾਇਤ ਕੀਤੇ ਬਿਨਾਂ ਸੀਰੀਜ਼ ਦੇ ਲਈ ਅੱਗੇ ਵਧਣਾ ਚਾਹੀਦਾ।
ਭਾਰਤੀ ਟੀਮ ਨੇ ਚੌਥੇ ਟੈਸਟ ਲਈ ਸਖਤ ਪਾਬੰਦੀਆਂ ਦੇ ਨਾਲ ਬ੍ਰਿਸਬੇਨ ਜਾਣ ਤੋਂ ਇਨਕਾਰ ਕੀਤਾ ਸੀ ਤੇ ਕਿਹਾ ਸੀ ਕਿ ਜੇਕਰ ਉਸ ’ਤੇ ਉੱਥੇ ਪਹੁੰਚਣ ’ਤੇ ਪਾਬੰਦੀ ਲਾਈਆਂ ਜਾਂਦੀਆਂ ਹਨ ਤਾਂ ਉਹ ਸਿਡਨੀ ਵਿਚ ਰਹਿਣਾ ਪਸੰਦ ਕਰੇਗੀ ਤੇ ਇੱਥੇ ਹੀ ਚੌਥਾ ਟੈਸਟ ਖੇਡਣਾ ਚਾਹੇਗੀ। ਹਾਲਾਂਕਿ ਆਸਟਰੇਲੀਆ ਦੇ ਮੈਥਿਊ ਵੇਡ ਨੇ ਕਿਹਾ ਕਿ ਉਸਦੀ ਟੀਮ ਬ੍ਰਿਸਬੇਨ ਵਿਚ ਹੀ ਚੌਥਾ ਟੈਸਟ ਖੇਡਣਾ ਚਾਹੇਗੀ।


ਲਿਓਨ ਨੇ ਕਿਹਾ,‘‘ਮੈਨੂੰ ਪਤਾ ਹੈ ਕਿ ਦੋਵਾਂ ਟੀਮਾਂ ਵਿਚ ਕੁਝ ਖਿਡਾਰੀ ਹਨ, ਜਿਹੜੇ ਤਕਰੀਬਨ 6 ਮਹੀਨੇ ਤੋਂ ਜੈਵ ਸੁਰੱਖਿਅਤ ਮਾਹੌਲ ਵਿਚ ਰਹਿ ਰਹੇ ਹਨ ਪਰ ਮੇਰੀ ਨਜ਼ਰ ਵਿਚ ਆਪਣੀ ਪਸੰਦੀਦਾ ਖੇਡ ਲਈ ਇਹ ਇਕ ਛੋਟਾ ਜਿਹਾ ਤਿਆਗ ਹੈ। ਜੈਵ ਸੁਰੱਖਿਆ ਮੇਰੀ ਨਜ਼ਰ ਵਿਚ ਠੀਕ ਹੈ। ਸਾਨੂੰ ਬੱਸ ਆਪਣਾ ਕੰਮ ਕਰਦੇ ਰਹਿਣਾ ਹੈ। ਲੋਕ ਗਲਤੀਆਂ ਕਰਦੇ ਹਨ, ਇਹ ਸਾਨੂੰ ਪਤਾ ਹੈ ਪਰ ਅਸੀਂ ਬੱਸ ਇੰਨਾ ਧਿਆਨ ਰੱਖਣਾ ਹੈ ਕਿ ਅਸੀਂ ਉਥੇ ਜਾ ਕੇ ਟੈਸਟ ਖੇਡਣ ਦੀ ਹਰ ਸੰਭਵ ਕੋਸ਼ਿਸ਼ ਕਰੀਏ।’’

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh