ਸਾਨੂੰ ਵੱਧ ਤੋਂ ਵੱਧ ਦੌੜਾਂ ਬਣਾਉਣੀਆਂ ਪੈਣਗੀਆਂ : ਬੁਮਰਾਹ

03/01/2020 7:27:10 PM

ਸਪੋਰਟਸ ਡੈਸਕ : ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਨਿਊਜ਼ੀਲੈਂਡ ਵਿਰੁੱਧ ਦੂਜੇ ਟੈਸਟ ਦੀ ਦੂਜੀ ਪਾਰੀ ਵਿਚ ਲੜਖੜਾਉਣ ਦੇ ਬਾਵਜੂਦ ਵਿਸ਼ਵਾਸ ਜ਼ਾਹਿਰ ਕਰਦਿਆਂ ਕਿਹਾ ਕਿ ਟੀਮ ਨੂੰ ਮੁਕਾਬਲੇ ਵਿਚ ਬਣੇ ਰਹਿਣ ਲਈ ਤੀਜੇ ਦਿਨ ਵੱਧ ਤੋਂ ਵੱਧ ਦੌੜਾਂ ਬਣਾਉਣੀਆਂ ਪੈਣਗੀਆਂ। ਉਸ ਨੇ ਕਿਹਾ, ‘‘ਅਸੀਂ ਇਕ ਦੂਜੇ ਨੂੰ ਦੋਸ਼ ਨਹੀਂ ਦੇ ਸਕਦੇ। ਅਸੀਂ ਇਕ ਟੀਮ ਹਾਂ ਤੇ ਉਸਦੇ ਨਾਤੇ ਟੀਮ ਵਿਚ ਸਾਰੇ ਖਿਡਾਰੀਆਂ ਨੇ ਕਾਫੀ ਮਿਹਨਤ ਕੀਤੀ ਹੈ ਪਰ ਹਾਲਾਤ ਸਾਡੇ ਅਨੁਕੂਲ ਨਹੀਂ ਹੈ। ਸਾਡੇ ਦੋ ਬੱਲੇਬਾਜ਼ ¬ਕ੍ਰੀਜ਼ ’ਤੇ ਮੌਜੂਦ ਹੈ ਤੇ ਉਸ ਨੇ ਤੀਜੇ ਦਿਨ ਚੰਗੀ ਖੇਡ ਦਾ ਪ੍ਰਦਰਸ਼ਨ ਕਰਨਾ ਪਵੇਗਾ। ਬੱਲੇਬਾਜ਼ਾਂ ਨੂੰ ਸਖਤ ਮਿਹਨਤ ਕਰ ਕੇ ਵੱਧ ਤੋਂ ਵੱਧ ਦੌੜਾਂ ਬਣਾਉਣੀਆਂ ਪੈਣਗੀਆਂ ਤਾਂ ਅਸੀਂ ਮੁਕਾਬਲੇ ਵਿਚ ਬਣੇ ਰਹਿ ਸਕਦੇ ਹਾਂ।’’

ਬੁਮਰਾਹ ਨੇ ਕਿਹਾ, ‘‘ਮੈਂ ਆਪਣੇ ਪ੍ਰਦਰਸ਼ਨ ਨੂੰ ਨਹੀਂ ਦੇਖਦੇ ਹਾਂ। ਮੈਂ ਸਿਰਫ ਆਪਣੀ ਤਿਆਰੀਆਂ ’ਤੇ ਧਿਆਨ ਦਿੰਦਾ ਹਾਂ। ਮੇਰਾ ਸਰੀਰ ਸਹੀ ਹੈ ਜਾਂ ਨਹੀਂ, ਮੇਰਾ ਧਿਆਨ ਇਸ ’ਤੇ ਕੇਂਦ੍ਰਿਤ ਰਹਿੰਦਾ ਹੈ। ਜੇਕਰ ਮੇਰੀ ਗੇਂਦਬਾਜ਼ੀ ਦਾ ਤਰੀਕਾ ਸਹੀ ਰਹਿੰਦਾ ਹੈ ਤਾਂ ਮੈਨੂੰ ਪਤਾ ਹੁੰਦਾ ਹੈ ਕਿ ਮੈਨੂੰ ਵਿਕਟ ਮਿਲੇਗੀ। ਹਾਲਾਂਕਿ ਕਦੇ ਵਿਕਟ ਮਿਲਦੀ ਹੈ ਪਰ ਕਦੇ ਇਸ ਵਿਚ ਸਫਲਤਾ ਹਾਸਲ ਨਹੀਂ ਹੁੰਦੀ।’’