ਸਾਡੇ ''ਚ ਤਜਰਬੇ ਦੀ ਘਾਟ ਸੀ : ਭਾਰਤੀ ਕਪਤਾਨ

10/14/2017 11:14:52 AM

ਨਵੀਂ ਦਿੱਲੀ, (ਬਿਊਰੋ)— ਭਾਰਤੀ ਖਿਡਾਰੀਆਂ ਦਾ ਮੰਨਣਾ ਹੈ ਕਿ ਅੰਡਰ-17 ਵਿਸ਼ਵ ਕੱਪ ਵਿਚ ਸਾਰਿਆਂ 'ਚ ਜਜ਼ਬਾ ਤਾਂ ਸੀ ਪਰ ਟੂਰਨਾਮੈਂਟ ਦੌਰਾਨ ਉਨ੍ਹਾਂ ਵਿਚ ਤਜਰਬੇ ਦੀ ਕਮੀ ਸਾਫ ਦਿਖਾਈ ਦਿੱਤੀ, ਜਿਸ ਨਾਲ ਦੇਸ਼ ਨੇ ਫੀਫਾ ਦੀ ਚੈਂਪੀਅਨਸ਼ਿਪ 'ਚ ਪਹਿਲੀ ਵਾਰ ਪ੍ਰਤੀਨਿਧਤਾ ਕੀਤੀ।
ਮੇਜ਼ਬਾਨ ਟੀਮ ਗਰੁੱਪ ਗੇੜ ਵਿਚ ਹੀ ਟੂਰਨਾਮੈਂਟ 'ਚੋਂ ਬਾਹਰ ਹੋ ਗਈ। ਉਸ ਨੇ ਆਪਣੇ ਸਾਰੇ ਤਿੰਨੋਂ ਮੈਚ ਗੁਆ ਦਿੱਤੇ। ਉਸ ਨੇ ਕੋਲੰਬੀਆ ਨੂੰ ਸਖਤ ਚੁਣੌਤੀ ਦਿੱਤੀ ਪਰ ਉਸ ਨੂੰ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਉਸ ਨੂੰ ਅਮਰੀਕਾ ਤੋਂ 0-3 ਤੇ ਘਾਨਾ ਤੋਂ 0-4 ਨਾਲ ਹਾਰ ਮਿਲੀ।
ਕਪਤਾਨ ਅਮਰਜੀਤ ਨੇ ਕਿਹਾ, ''ਤਜਰਬਾ ਕਾਫੀ ਚੰਗਾ ਸੀ। ਅਸੀਂ ਦੁਨੀਆ ਦੀਆਂ ਚੋਟੀ ਦੀਆਂ ਟੀਮਾਂ ਵਿਰੁੱਧ ਖੇਡ ਰਹੇ ਸੀ ਤੇ ਘਾਨਾ ਤਾਂ ਦੋ ਵਾਰ ਦੀ ਚੈਂਪੀਅਨ ਸੀ। ਅਸੀਂ ਉਨ੍ਹਾਂ ਤੋਂ ਕਾਫੀ ਕੁਝ ਸਿੱਖਿਆ।''
ਅਮਰਜੀਤ ਨੇ ਕਿਹਾ, ''ਅਸੀਂ ਟੀਮ ਮੀਟਿੰਗਾਂ ਕੀਤੀਆਂ ਤੇ ਤੈਅ ਕਰ ਲਿਆ ਸੀ ਕਿ ਅਸੀਂ ਸੌ ਫੀਸਦੀ ਨਹੀਂ ਸਗੋਂ 200 ਫੀਸਦੀ ਦੇਵਾਂਗੇ। ਅਸੀਂ ਜਿੱਤਣ ਲਈ ਖੇਡ ਰਹੇ ਸੀ ਕਿਉਂਕਿ ਸਾਨੂੰ ਬਹੁਤ ਸਮਰਥਨ ਮਿਲ ਰਿਹਾ ਸੀ ਤੇ ਅਸੀਂ ਪ੍ਰਸ਼ੰਸਕਾਂ ਸਾਹਮਣੇ ਸ਼ਾਨਦਾਰ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ ਪਰ ਸਾਡੇ 'ਚ ਤਜਰਬੇ ਦੀ ਘਾਟ ਸੀ।''