ਭਾਰਤ ਦੇ ਘੱਟ ਤਜਰਬੇਕਾਰ ਗੇਂਦਬਾਜ਼ੀ ਹਮਲੇ ਨੂੰ ਨਿਸ਼ਾਨਾ ਬਣਾਵਾਂਗੇ  : ਬੰਗਲਾਦੇਸ਼ੀ ਕੋਚ

11/10/2019 10:30:11 AM

ਸਪੋਰਟਸ ਡੈਸਕ— ਬੰਗਲਾਦੇਸ਼ ਦੇ ਕੋ ਰਸੇਲ ਡੋਮਿੰਗੋ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਦੀ ਟੀਮ ਐਤਵਾਰ ਨੂੰ ਟੀ-20 ਲੜੀ ਦੇ ਫੈਸਲਾਕੁੰਨ ਮੁਕਾਬਲੇ ਵਿਚ ਭਾਰਤ ਦੇ ਘੱਟ ਤਜਰਬੇਕਾਰੀ ਗੇਂਦਬਾਜ਼ੀ ਹਮਲੇ ਦਾ ਫਾਇਦਾ ਚੁੱਕ ਕੇ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਭਾਰਤੀ ਟੀਮ ਅਜੇ ਜ਼ਖ਼ਮੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਤੇ ਆਲਰਾਊਂਡਰ ਹਾਰਦਿਕ ਪੰਡਯਾ ਤੋਂ ਬਿਨਾਂ ਹੀ ਖੇਡ ਰਹੀ ਹੈ, ਜਿਸ ਨਾਲ ਤਿੰਨ ਮੈਚਾਂ ਦੀ ਲੜੀ ਵਿਚ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਖਲੀਲ ਅਹਿਮਦ, ਦੀਪਕ ਚਾਹਰ ਤੇ ਵਾਸ਼ਿੰਗਟਨ ਸੁੰਦਰ ਦੇ ਮੋਢਿਆਂ 'ਤੇ ਹੈ।



ਡੋਮਿੰਗੋ ਨੇ ਕਿਹਾ, ''ਕਿਸੇ ਤੋਂ ਛੁਪਿਆ ਨਹੀਂ ਹੈ ਕਿ ਉਸਦਾ ਗੇਂਦਬਾਜ਼ੀ ਹਮਲਾ ਘੱਟ ਤਜਰਬੇਕਾਰੀ ਹੈ। ਜੇਕਰ ਅਸੀਂ ਚੰਗੀ ਬੱਲੇਬਾਜ਼ੀ ਕਰਦੇ ਹਾਂ ਤੇ ਆਪਣੀ ਰਣਨੀਤੀ 'ਤੇ ਕਾਇਮ ਰਹਿੰਦੇ ਹਾਂ ਤੇ ਅਸੀਂ ਉਸਦੇ ਗੇਂਦਬਾਜ਼ੀ ਹਮਲੇ ਨੂੰ ਦਬਾਅ ਵਿਚ ਲਿਆ ਸਕਦੇ ਹਾਂ। ''ਉਨ੍ਹਾਂ ਨੇ ਕਿਹਾ, ''ਵੇਖੋ ਉਨ੍ਹਾਂ ਦੀ ਟੀਮ ਚੰਗੀ ਹੈ ਪਰ ਅਸੀਂ ਇਹ ਵੀ ਸੋਚਦੇ ਹਾਂ ਕਿ ਜੇਕਰ ਅਸੀਂ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਬੱਲੇਬਾਜ਼ੀ ਕਰਾਂਗੇ ਤਾਂ ਅਸੀਂ ਉਨ੍ਹਾਂ ਦੇ ਗੇਂਦਬਾਜ਼ੀ ਹਮਲਾ ਨੂੰ ਦਬਾਅ 'ਚ ਲਿਆ ਦੇਵਾਂਗੇ। ਦੂਜੀ ਪਾਰੀ 'ਚ ਬੱਲੇਬਾਜ਼ੀ ਕਰਨ ਵਾਲੀ ਟੀਮ ਦੋਵੇਂ ਮੈਚਾਂ 'ਚ ਜੇਤੂ ਰਹੀ ਹੈ ਜਿਸ ਦੇ ਨਾਲ ਟਾਸ ਦੀ ਭੂਮਿਕਾ ਕਾਫ਼ੀ ਅਹਿਮ ਹੋ ਜਾਂਦੀ ਹੈ। ਡੋਮਿੰਗੋ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਓਸ ਮੈਚਾਂ ਨੂੰ ਪ੍ਰਭਾਵਿਤ ਕਰ ਰਹੀ ਹੈ।