ਵਾਵਰਿੰਕਾ ਰੋਟਰਡਮ ਓਪਨ ਦੇ ਪਹਿਲੇ ਦੌਰ ''ਚ ਹਾਰੇ

02/14/2018 1:59:50 PM

ਰੋਟਰਡਮ, (ਬਿਊਰੋ)— ਤਿੰਨ ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਸਟੇਨ ਵਾਵਰਿੰਕਾ ਇਕ ਸੈਟ ਦੀ ਬੜ੍ਹਤ ਦਾ ਲਾਹਾ ਨਾ ਲੈ ਸਕੇ ਅਤੇ ਰੋਟਰਡਮ ਓਪਨ ਦੇ ਪਹਿਲੇ ਦੌਰ 'ਚ ਹਾਲੈਂਡ ਦੇ ਟਾਲੋਨ ਗ੍ਰਿਕਸਪੂਰ ਤੋਂ 4-6, 6-3, 6-2 ਨਾਲ ਹਾਰ ਗਏ। ਸਵਿਟਜ਼ਰਲੈਂਡ ਦੇ ਪੰਜਵਾਂ ਦਰਜਾ ਪ੍ਰਾਪਤ ਵਾਵਰਿੰਕਾ ਨੂੰ ਆਸਟਰੇਲੀਅਨ ਓਪਨ ਦੇ ਦੂਜੇ ਦੌਰ 'ਚ ਟੇਨੀਸ ਸੈਂਡਗ੍ਰੇਨ ਤੋਂ ਅਤੇ ਪਿਛਲੇ ਹਫਤੇ ਸੋਫੀਆ ਓਪਨ ਸੈਮੀਫਾਈਨਲ 'ਚ ਬੋਸਨੀਆ ਦੇ ਮਿਰਜ਼ਾ ਬੇਸਿਕ ਤੋਂ ਹਾਰ ਦਾ ਮੂੰਹ ਵੇਖਣਾ ਪਿਆ ਸੀ। 

32 ਸਾਲਾ ਵਾਵਰਿੰਕਾ 2015 'ਚ ਰੋਟਰਡਮ 'ਚ ਜੇਤੂ ਰਹਿ ਚੁੱਕੇ ਹਨ, ਪਰ ਗੋਡੇ ਦੇ 2 ਆਪਰੇਸ਼ਨ ਦੇ ਬਾਅਦ ਫਾਰਮ ਹਾਸਲ ਕਰਨ 'ਚ ਜੂਝ ਰਹੇ ਹਨ। ਬੈਲਜੀਅਮ ਦੇ ਚੌਥਾ ਦਰਜਾ ਪ੍ਰਾਪਤ ਡੇਵਿਡ ਗੋਫਿਨ ਪਿਛਲੇ ਸਾਲ ਉਪ ਜੇਤੂ ਰਹੇ ਸਨ, ਉਨ੍ਹਾਂ ਨੇ ਨਿਕੋਲਸ ਮਹੁਤ 'ਤੇ ਸਿੱਧੇ ਸੈਟਾਂ 'ਚ 6-1,6-3 ਨਾਲ ਜਿੱਤ ਦਰਜ ਕਰਕੇ ਅੰਤਿਮ 16 'ਚ ਪ੍ਰਵੇਸ਼ ਕੀਤਾ। ਜਦਕਿ ਰੋਜਰ ਫੈਡਰਰ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਨੌਵਾਂ ਦਰਜਾ ਪ੍ਰਾਪਤ ਜਾਈਲਸ ਮੁਲਰ ਨੂੰ ਰੂਸ ਦੇ ਕੁਆਲੀਫਾਇਰ ਡੇਨਿਲ ਮੇਦਵੇਦੇਵ ਤੋਂ 6-4, 7-6 ਨਾਲ ਹਾਰ ਦਾ ਮੂੰਹ ਵੇਖਣਾ ਪਿਆ।