ਰਾਜਸਥਾਨ ਖਿਲਾਫ ਹੈ ਵਾਟਸਨ ਦਾ ਬੈਸਟ ਪ੍ਰਦਰਸ਼ਨ, ਲਗਾਏ ਹਨ 2 ਸੈਂਕੜੇ ਤੇ 3 ਅਰਧ ਸੈਂਕੜੇ

04/20/2018 11:52:23 PM

ਨਵੀਂ ਦਿੱਲੀ— ਰਾਜਸਥਾਨ ਰਾਇਲ ਖਿਲਾਫ ਚੇਨਈ ਸੁਪਰ ਕਿੰਗਸ ਦੇ ਸਲਾਮੀ ਬੱਲੇਬਾਜ਼ ਸ਼ੇਨ ਵਾਟਸਨ ਦਾ ਬੱਲਾ ਬੋਲਣਾ ਹੀ ਸੀ ਕਿਉਂਕਿ ਇਹ ਗੱਲ ਰਾਜਸਥਾਨ ਦੇ ਖਿਲਾਫ ਵਾਟਸਨ ਦੇ ਅੰਕੜੇ ਦੱਸਦੇ ਹਨ। ਵਾਟਸਨ ਨੇ ਰਾਜਸਥਾਨ ਖਿਲਾਫ ਹੁਣ ਤਕ 7 ਮੈਚ ਖੇਡੇ ਹਨ। ਇਸ 'ਚ ਉਹ 436 ਦੌੜਾਂ ਬਣਾ ਚੁਕੇ ਹਨ। ਵਾਟਸਨ ਨੇ ਰਾਜਸਥਾਨ ਖਿਲਾਫ 3 ਅਰਧ ਸੈਂਕੜੇ ਤੇ 2 ਸੈਂਕੜੇ ਲਗਾ ਚੁੱਕੇ ਹਨ।
ਵਾਟਸਨ ਨੇ ਰਾਜਸਥਾਨ ਖਿਲਾਫ ਆਪਣੇ ਪਹਿਲੇ ਮੈਚ 'ਚ ਵੀ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ ਸਿਰਫ 61 ਗੇਂਦਾਂ 'ਚ 101 ਦੌੜਾਂ ਬਣਾਈਆਂ ਸਨ। ਇਸ ਤੋਂ ਅਗਲੇ ਮੈਚ 'ਚ 34 ਗੇਂਦਾਂ 'ਚ 70, ਫਿਰ 6 ਗੇਂਦਾਂ 'ਚ 7, 36 ਗੇਂਦਾਂ 'ਚ 51, 47 ਗੇਂਦਾਂ 'ਚ 73, 30 ਗੇਂਦਾਂ 'ਚ 28 ਤੇ ਸ਼ੁੱਕਰਵਾਰ ਨੂੰ ਰਾਜਸਥਾਨ ਖਿਲਾਫ ਸਿਰਫ 57 ਗੇਂਦਾਂ 'ਚ ਬਣਾਈ ਗਈਆ 106 ਦੌੜਾਂ ਸ਼ਾਮਲ ਹਨ। ਵਾਟਸਨ ਨੇ ਆਪਣੇ ਸੈਂਕੜੇ ਵਾਲੀ ਪਾਰੀ 'ਚ 6 ਛੱਕੇ ਤੇ 9 ਚੌਕੇ ਲਗਾਏ।
ਵਾਟਸਨ ਨੇ ਇਸ ਦੇ ਨਾਲ ਹੀ ਆਈ.ਪੀ. ਐੱਲ. 'ਚ ਆਪਣਾ ਤੀਜਾ ਸੈਂਕੜਾ ਲਗਾਇਆ। ਇਸ ਤਰ੍ਹਾਂ ਕਰਕੇ ਉਨ੍ਹਾ ਨੇ ਏ. ਬੀ. ਡਿਵੀਲੀਅਰਸ ਤੇ ਡੇਵਿਡ ਵਾਰਨਰ ਦੀ ਬਰਾਬਰੀ ਕਰ ਲਈ ਹੈ। ਜੋ ਆਈ. ਪੀ. ਐੱਲ. 'ਚ 3-3 ਸੈਂਕੜੇ ਲਗਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦਾ ਰਿਕਾਰਡ ਹੁਣ ਵੀ ਕ੍ਰਿਸ ਗੇਲ (6) ਦੇ ਨਾਂ 'ਤੇ ਹੈ।