IPL 2021: ਸਮਾਰਟਫੋਨ ’ਤੇ ਮੁਫ਼ਤ ’ਚ ਵੇਖੋ ਸਾਰੇ ਮੈਚ, ਬਸ ਕਰਨਾ ਹੋਵੇਗਾ ਇਹ ਕੰਮ

04/08/2021 11:48:01 AM

ਨਵੀਂ ਦਿੱਲੀ– ਇਕ ਦਿਨ ਬਾਅਦ ਯਾਨੀ ਕੱਲ੍ਹ ਭਾਰਤ ’ਚ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ. 2021) ਦੇ 14ਵੇਂ ਸੀਜ਼ ਦਾ ਆਗਾਜ਼ ਹੋਣ ਜਾ ਰਿਹਾ ਹੈ। ਇਸ ਵਾਰ ਆਈ.ਪੀ.ਐੱਲ. 9 ਅਪ੍ਰੈਲ ਤੋਂ 30 ਮਈ ਤਕ ਚੱਲੇਗਾ। ਫਾਈਨਲ ਮੁਕਾਬਲਾ 30 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। IPL 2021 ’ਚ ਕੁਲ 8 ਟੀਮਾਂ ਸ਼ਾਮਲ ਹੋਣਗੀਆਂ। ਆਈ.ਪੀ.ਐੱਲ. ਦਾ ਕਿੰਨਾ ਕ੍ਰੇਜ਼ ਰਹਿੰਦਾ ਹੈ ਇਹ ਗੱਲ ਭਾਰਤ ’ਚ ਕਿਸੇ ਕੋਲੋ ਲੁਕੀ ਨਹੀਂ ਹੈ। ਇਹੀ ਕਾਰਨ ਹੈ ਟੈਲੀਵਿਜ਼ਨ ਤੋਂ ਇਲਾਵਾ ਲੋਕ ਮੋਬਾਇਲ ’ਤੇ ਵੀ ਆਪਣਾ ਕੰਮ ਕਰਦੇ-ਕਰਦੇ ਮੈਚ ਵੇਖਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਕੋਰੋਨਾ ਮਹਾਮਾਰੀ ਨੂੰ ਧਿਆਨ ’ਚ ਰੱਖਦੇ ਹੋਏ ਲਾਈਵ ਸਟਰੀਮ ਜਾਂ ਸਮਾਰਟ ਟੀ.ਵੀ. ’ਤੇ ਘਰ ਬੈਠੇ ਮੈਚ ਵੇਖਣ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਵੇਂ ਆਈ.ਪੀ.ਐੱਲ. 2021 ਨੂੰ ਲਾਈਵ ਵੇਖਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ– ਬੇਹੱਦ ਸਸਤਾ ਹੋ ਗਿਆ Xiaomi ਦਾ 5020mAh ਬੈਟਰੀ ਵਾਲਾ ਫੋਨ, ਘੱਟ ਕੀਮਤ ’ਚ ਮਿਲਣਗੇ 4 ਕੈਮਰੇ

ਆਈ.ਪੀ.ਐੱਲ. 14ਵੇਂ ਸੀਜ਼ਨ ’ਚ ਦੇਸ਼ ਦੇ 6 ਵੱਖ-ਵੱਖ ਸ਼ਹਿਰਾਂ ’ਚ ਮੈਚ ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ’ਚ ਕੋਲਕਾਤਾ, ਅਹਿਮਦਾਬਾਦ, ਦਿੱਲੀ, ਚੇਨਈ, ਮੁੰਬਈ ਅਤੇ ਬੈਂਗਲੁਰੂ ਸ਼ਾਮਲ ਹਨ। ਕੋਰੋਨਾ ਮਹਾਮਾਰੀ ਕਾਰਨ ਪਿਛਲੇ ਸਾਲ ਆਈ.ਪੀ.ਐੱਲ. ਦੇ ਮਕਾਬਲੇ ਯੂ.ਏ.ਈ. ’ਚ ਸਤੰਬਰ-ਨਵੰਬਰ ਵਿਚਕਾਰ ਕਰਵਾਏ ਗਏ ਸਨ। 

ਇਹ ਵੀ ਪੜ੍ਹੋ– ਸੈਮਸੰਗ ਲਿਆਈ ਦੇਸ਼ ਦੀ ਪਹਿਲੀ ‘ਸਮਾਰਟ’ ਵਾਸ਼ਿੰਗ ਮਸ਼ੀਨ, ਹਿੰਦੀ ਭਾਸ਼ਾ ਸਮਝ ਕੇ ਖੁਦ ਕਰੇਗੀ ਕੰਮ

ਇੱਥੇ ਕਰਨਾ ਪਵੇਗਾ ਖਰਚ
ਆਈ.ਪੀ.ਐੱਲ. 2021 ਦੀ ਲਾਈਵ ਸਟਰੀਮ ਲਈ ਬੀ.ਸੀ.ਸੀ.ਆਈ. ਨੇ Disney+ Hotstar ਨਾਲ ਸਾਂਝੇਦਾਰੀ ਕੀਤੀ ਹੈ। Disney+ Hotstar ’ਤੇ ਆਈ.ਪੀ.ਐੱਲ. 2021 ਨੂੰ ਉਪਭੋਗਤਾ ਦੋ ਤਰੀਕਿਆਂ ਨਾਲ ਵੇਖ ਸਕਦੇ ਹਨ। ਪਹਿਲਾ ਤਰੀਕਾ Disney+ Hotstar VIP ਦਾ ਸਬਸਕ੍ਰਿਪਸ਼ਨ ਹੈ, ਜਿਸ ਦੀ ਸਾਲਾਨਾ ਕੀਮਤ 399 ਰੁਪਏ ਹੈ। ਉਥੇ ਹੀ ਦੂਜਾ ਤਰੀਕਾ Disney+ Hotstar Premium ਦਾ ਸਬਸਕ੍ਰਿਪਸ਼ਨ ਹੈ, ਜਿਸ ਦੀ ਮਾਸਿਕ ਕੀਮਤ 299 ਰੁਪਏ ਅਤੇ ਸਾਲਾਨਾ ਕੀਮਤ 1,499 ਰੁਪਏ ਹੈ। 

ਇਹ ਵੀ ਪੜ੍ਹੋ– ਕੋਰੋਨਾ: ਸੂਰਤ ’ਚ ਵੱਡੀ ਲਾਪਰਵਾਹੀ, ਕੂੜਾ ਢੋਹਣ ਵਾਲੀ ਗੱਡੀ ’ਚ ਭੇਜੇ ਵੈਂਟੀਲੇਟਰ

ਇੰਝ ਮੁਫ਼ਤ ਵੇਖੋ ਆਈ.ਪੀ.ਐੱਲ.
ਦੇਸ਼ ਦੀਆਂ ਦਿੱਗਜ ਕੰਪਨੀਆਂ- ਜੀਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਆਪਣੇ ਕਈ ਪ੍ਰੀਪੇਡ ਪਲਾਨ ਦੇ ਨਾਲ Disney+ Hotstar VIP ਸਬਸਕ੍ਰਿਪਸ਼ਨ ਦਾ ਸਾਲਾਨਾ ਪਲਾਨ ਮੁਫ਼ਤ ’ਚ ਦੇ ਰਹੀਆਂ ਹਨ। ਯਾਨੀ ਤੁਸੀਂ ਟੈਲੀਕਾਮ ਕੰਪਨੀਆਂ ਦੇ ਪ੍ਰੀਪੇਡ ਪਲਾਨ ਦਾ ਰੀਚਾਰਜ ਕਰਕੇ ਮੁਫ਼ਤ ’ਚ ਆਈ.ਪੀ.ਐੱਲ. 2021 ਦੇ ਮੈਚ ਘਰ ਬੈਠੇ ਵੇਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ‘ਸਟਾਰ ਸਪੋਰਟਸ ਨੈੱਟਵਰਕ’ ਦੇ ਸਪੋਰਟਸ ਚੈਨਲਾਂ ਰਾਹੀਂ ਵੀ ਆਈ.ਪੀ.ਐੱਲ. ਵੇਖ ਸਕਦੇ ਹੋ ਕਿਉਂਕਿ ਇਸੇ ’ਤੇ ਇਹ ਬ੍ਰਾਡਕਾਸਟ ਹੋਣ ਵਾਲਾ ਹੈ। 

ਇਹ ਵੀ ਪੜ੍ਹੋ– ਮਾਸਕ ਨਾ ਪਹਿਨਣ ’ਤੇ ਪੁਲਸ ਨੇ 11 ਸਾਲਾ ਬੱਚੇ ਸਾਹਮਣੇ ਬੇਰਹਿਮੀ ਨਾਲ ਕੁੱਟਿਆ ਪਿਤਾ (ਵੀਡੀਓ)

ਸੀਜ਼ਨ ਦਾ ਪਹਿਲਾ ਮੈਚ 9 ਅਪ੍ਰੈਲ 2021 ਨੂੰ ਚੇਨਈ ’ਚ ਹੋਵੇਗਾ। ਇਥੇ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੌਰ ਵਿਚਾਲੇ ਪਹਿਲਾ ਮੁਕਾਬਲਾ ਹੋਵੇਗਾ। ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ’ਚ ਆਈ.ਪੀ.ਐੱਲ. ਦੇ ਪਲੇਅ ਆਫ ਅਤੇ 30 ਮਈ 2021 ਨੂੰ ਇਥੇ ਹੀ ਫਾਈਨਲ ਮੈਚ ਖੇਡਿਆ ਜਾਵੇਗਾ। ਆਈ.ਪੀ.ਐੱਲ. ਦੇ ਕੁਲ 56 ਮੈਚ ਖੇਡੇ ਜਾਣਗੇ, ਜਿਨ੍ਹਾਂ ’ਚੋਂ ਚੇਨਈ, ਮੁੰਬਈ, ਕੋਲਕਾਤਾ ਅਤੇ ਬੈਂਗਲੁਰੂ 10-10 ਮੈਚਾਂ ਦੀ ਮੇਜ਼ਬਾਨੀ ਕਰਨਗੇ, ਜਦਕਿ ਅਹਿਮਦਾਬਾਦ ਅਤੇ ਦਿੱਲੀ 8-8 ਮੈਚਾਂ ਦੀ ਮੇਜ਼ਬਾਨੀ ਕਰਨਗੇ। 

ਨੋਟ: ਇਸ ਖਬਰ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

Rakesh

This news is Content Editor Rakesh