ਤੀਜੀ ਵਾਰ ਪਿਤਾ ਬਣਨ ਵਾਲਾ ਹੈ ਡੇਵਿਡ ਵਾਰਨਰ

06/27/2019 10:25:46 PM

ਲੰਡਨ- ਆਸਟਰੇਲੀਆ ਦੇ ਸਟਾਰ ਬੱਲੇਬਾਜ਼ ਡੇਵਿਡ ਵਾਰਨਰ ਕੋਲ ਵਿਸ਼ਵ ਕੱਪ ਵਿਚ ਆਪਣੀ ਸ਼ਾਨਦਾਰ ਫਾਰਮ ਤੇ ਟੀਮ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰਨ ਲਈ ਖੁਸ਼ੀ ਮਨਾਉਣ ਤੋਂ ਇਲਾਵਾ ਇਕ ਹੋਰ ਯਾਦਗਾਰ ਮੌਕਾ ਜਲਦ ਆਉਣ ਵਾਲਾ ਹੈ।


ਬਾਲ ਟੈਂਪਰਿੰਗ 'ਤੇ ਇਕ ਸਾਲ ਦੀ ਪਾਬੰਦੀ ਦੀ ਨਿਰਾਸ਼ਾ ਤੋਂ ਬਾਅਦ ਮੌਜੂਦਾ ਵਿਸ਼ਵ ਕੱਪ ਵਿਚ ਆਪਣੀ ਫਾਰਮ ਨਾਲ ਟੀਮ ਦੇ ਮੁੱਖ ਸਕੋਰਰ ਬਣ ਗਏ ਵਾਰਨਰ ਦੀ ਪਤਨੀ ਐਤਵਾਰ ਨੂੰ ਉਸਦੇ ਤੀਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਆਸਟਰੇਲੀਆਈ ਟੀਮ ਸ਼ਨੀਵਾਰ ਨੂੰ ਨਿਊਜ਼ੀਲੈਂਡ ਵਿਰੁੱਧ ਮੁਕਾਬਲੇ ਵਿਚ ਉੱਤਰੇਗੀ ਤੇ ਇਕ ਦਿਨ ਬਾਅਦ ਵਾਰਨਰ ਦੀ ਪਤਨੀ ਕੈਂਡਿਸ ਤੀਜੇ ਬੱਚੇ ਨੂੰ ਜਨਮ ਦੇਵੇਗੀ।


ਵਾਰਨਰ ਨੇ ਤੀਜੀ ਵਾਰ ਪਿਤਾ ਬਣਨ 'ਤੇ ਖੁਸ਼ੀ ਜਤਾਉਂਦਿਆਂ ਕਿਹਾ, ''ਮੈਂ ਬਹੁਤ ਉਤਸ਼ਾਹਿਤ ਹਾਂ ਤੇ ਮੇਰੇ ਤੋਂ ਹੁਣ ਇੰਤਜ਼ਾਰ ਨਹੀਂ ਹੋ ਰਿਹਾ ਹੈ। ਮੇਰੀ ਪਤਨੀ ਲਈ ਵੀ ਇਹ ਰਾਹਤ ਭਰਿਆ ਹੋਵੇਗਾ। ਕਾਫੀ ਲੰਬਾ ਸਮਾਂ ਹੋ ਗਿਆ ਹੈ, ਜਦੋਂ ਉਹ ਵੀ ਇਸ ਪ੍ਰਕਿਰਿਆ 'ਚੋਂ ਲੰਘ ਰਹੀ ਹੈ। ਅਜਿਹੇ ਵਿਚ ਆਖਰੀ ਦਿਨ ਕਾਫੀ ਮੁਸ਼ਕਿਲ ਭਰੇ ਹੁੰਦੇ ਹਨ ਪਰ ਇਕ ਪਰਿਵਾਰ ਦੇ ਤੌਰ 'ਤੇ ਅਸੀਂ ਕਾਫੀ ਖੁਸ਼ ਹਾਂ।''
ਵਾਰਨਰ ਨੇ ਕਿਹਾ, ''ਇਹ ਸਾਡੀ ਬਦਕਿਸਮਤੀ ਰਹੀ ਕਿ ਇਸ ਬੱਚੇ ਤੋਂ ਪਹਿਲਾਂ ਦੋ ਵਾਰ ਮੇਰੀ ਪਤਨੀ ਦਾ ਗਰਭਪਾਤ ਹੋ ਗਿਆ, ਨਹੀਂ ਤਾਂ ਹੁਣ ਤਕ ਸਾਡਾ ਇਕ ਬੱਚਾ ਹੁੰਦਾ ਪਰ ਹੁਣ ਅਸੀਂ ਅੱਗੇ ਦੀ ਸੋਚ ਰਹੇ ਹਾਂ ਤੇ ਮੇਰਾ ਬੱਚਾ ਆਉਣ ਵਾਲਾ ਹੈ ਪਰ ਮੇਰਾ ਧਿਆਨ ਫਿਲਹਾਲ ਕ੍ਰਿਕਟ 'ਤੇ ਲੱਗਾ ਹੋਇਆ ਹੈ।''

Gurdeep Singh

This news is Content Editor Gurdeep Singh