ਵਾਰਨਰ ਅਤੇ ਮਾਰਸ਼ ਸੱਟ ਦੇ ਸ਼ਿਕਾਰ, ਟੀਮ ਨਾਲ ਜੁੜੇ ਮੈਕਸਵੇਲ

11/22/2017 4:01:52 PM

ਬ੍ਰਿਸਬੇਨ, (ਬਿਊਰੋ)— ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਅਤੇ ਸ਼ਾਨ ਮਾਰਸ਼ ਇੰਗਲੈਂਡ ਦੇ ਖਿਲਾਫ ਇੱਥੇ ਸ਼ੁਰੂ ਹੋਣ ਵਲੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਸੱਟ ਦਾ ਸ਼ਿਕਾਰ ਹੋ ਗਏ ਹਨ ਜਿਸ ਤੋਂ ਬਾਅਦ ਸਾਵਧਾਨੀ ਦੇ ਤੌਰ 'ਤੇ ਗਲੇਨ ਮੈਕਸਵੇਲ ਨੂੰ ਟੀਮ ਦੇ ਨਾਲ ਜੋੜਿਆ ਗਿਆ। ਗਾਬਾ ਮੈਦਾਨ 'ਚ ਹੋਣ ਵਾਲੇ ਮੈਚ ਤੋਂ ਪਹਿਲਾਂ ਅਭਿਆਸ ਦੇ ਦੌਰਾਨ ਵਾਰਨਰ ਦੀ ਗਰਦਨ ਅਕੜ ਗਈ ਜਦਕਿ ਅੱਜ ਸਵੇਰੇ ਮਾਰਸ਼ ਦੀ ਪਿੱਠ 'ਚ ਖਿਚਾਅ ਆ ਗਿਆ। ਦੋਹਾਂ ਖਿਡਾਰੀਆਂ ਦੇ ਸੱਟ ਦਾ ਸ਼ਿਕਾਰ ਹੋਣ ਦੇ ਬਾਅਦ ਸਾਵਧਾਨੀ ਦੇ ਤੌਰ 'ਤੇ ਧਮਾਕੇਦਾਰ ਬੱਲੇਬਾਜ਼ ਮੈਕਸਵੇਲ ਨੂੰ ਟੀਮ ਨਾਲ ਜੋੜਿਆ ਗਿਆ ਹੈ। 

ਮੈਚ ਤੋਂ ਪਹਿਲਾਂ ਦੋਹਾਂ 'ਚੋਂ ਜੇਕਰ ਕੋਈ ਖਿਡਾਰੀ ਆਪਣੀ ਫਿੱਟਨੈਸ ਸਾਬਤ ਕਰਨ 'ਚ ਅਸਫਲ ਰਿਹਾ ਤਾਂ ਉਹ ਮੈਕਸਵੇਲ ਟੀਮ ਦਾ ਹਿੱਸਾ ਹੋ ਸਕਦੇ ਹਨ। ਏਸ਼ੇਜ਼ ਸ਼ੁਰੂ ਹੋਣ 'ਚ 24 ਘੰਟੇ ਤੋਂ ਵੀ ਘੱਟ ਸਮਾਂ ਬਚਿਆ ਹੈ ਅਤੇ ਸੱਟ ਦਾ ਸ਼ਿਕਾਰ ਵਾਰਨਰ ਅਤੇ ਮਾਰਸ਼ ਦੀ ਜਗ੍ਹਾ ਮੈਕਸਵੇਲ ਨੂੰ ਟੀਮ ਦੇ ਨਾਲ ਜੋੜਨ ਨਾਲ ਇਹ ਪਤਾ ਲਗਦਾ ਹੈ ਕਿ ਦੋਹਾਂ ਖਿਡਾਰੀਆਂ ਦੀ ਸੱਟ ਜ਼ਿਆਦਾ ਗੰਭੀਰ ਨਹੀਂ। ਕਪਤਾਨ ਸਟੀਵ ਸਮਿਥ ਪੂਰੀ ਤਰ੍ਹਾਂ ਇਸ ਭਰੋਸੇ ਉੱਤੇ ਕਾਇਮ ਹਨ ਕਿ ਉਪ ਕਪਤਾਨ ਵਾਰਨਰ ਮੈਚ ਤੋਂ ਪਹਿਲਾਂ ਪੂਰੀ ਤਰ੍ਹਾਂ ਫਿੱਟ ਹੋ ਜਾਣਗੇ। ਉਨ੍ਹਾਂ ਕਿਹਾ, ''ਡਾਵੀ (ਵਾਰਨਰ) ਠੀਕ ਹੈ। ਉਸ ਨੂੰ ਸੱਟ ਲੱਗੀ ਸੀ ਪਰ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਹ ਮੈਚ 'ਚ ਖੇਡੇਗਾ। ਉਸ ਨੇ ਕਿਹਾ ਹੈ ਕਿ ਮੈਚ ਤੋਂ ਪਹਿਲਾਂ ਉਹ ਠੀਕ ਹੋ ਜਾਵੇਗਾ।''