ਵਾਰਨਰ ਨੇ ਦੱਸਿਆ ਸਮਿਥ ਤੇ ਕੋਹਲੀ ''ਚੋਂ ਆਖਰਕਾਰ ਕੌਣ ਹੈ ਸਭ ਤੋਂ ਅੱਗੇ

09/06/2019 5:03:08 PM

ਸਪੋਰਟਸ ਡੈਸਕ— ਏਸ਼ੇਜ਼ ਸੀਰੀਜ਼ 'ਚ ਆਸਟਰੇਲੀਆ ਦਾ ਇਹ ਸਾਬਕਾ ਕਪਤਾਨ ਸ਼ਾਨਦਾਰ ਫ਼ਾਰਮ 'ਚ ਹੈ। ਸਟੀਵ ਸਮਿਥ ਨੇ ਟੈਸਟ ਕ੍ਰਿਕਟ 'ਚ ਧਮਾਕੇਦਾਰ ਵਾਪਸੀ ਕੀਤੀ ਹੈ। ਚਾਰ ਪਾਰੀਆਂ, ਇਕ ਦੋਹਰੇ ਸੈਂਕੜੇ ਸਮੇਤ ਕੁਲ ਤਿੰਨ ਸੈਂਕੜੇ, ਇਕ ਅਰਧ ਸੈਂਕੜਾ। ਵੀਰਵਾਰ ਨੂੰ ਉਨ੍ਹਾਂ ਨੇ ਦੋਹਰਾ ਸੈਂਕੜਾ ਲਾਇਆ। ਉਹ ਪਹਿਲਾਂ ਹੀ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਟੈਸਟ ਕ੍ਰਿਕਟ 'ਚ ਨੰਬਰ ਇਕ ਬੱਲੇਬਾਜ਼ ਬਣ ਚੁੱਕੇ ਹਨ। ਪਰ ਕ੍ਰਿਕਟ ਜਗਤ 'ਚ ਇਹ ਚਰਚਾ ਜਾਰੀ ਹੈ ਕਿ ਵਿਰਾਟ ਅਤੇ ਸਮਿਥ 'ਚੋਂ ਕੌਣ ਬਿਹਤਰ ਬੱਲੇਬਾਜ਼ ਹੈ। ਆਸਟਰੇਲਿਆ ਦੇ ਮਹਾਨ ਲੈੱਗ ਸਪਿਨਰ ਸ਼ੇਨ ਵਾਰਨ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਟੈਸਟ ਕ੍ਰਿਕਟ ਲਈ ਚੁਣਨਾ ਹੋਵੇ ਤਾਂ ਸਮਿਥ ਉਨ੍ਹਾਂ ਦੇ ਪਸੰਦੀਦਾ ਕੋਹਲੀ ਤੋਂ ਥੋੜ੍ਹੇ ਜਿਹੇ ਅੱਗੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਫਾਰਮੈਟਾਂ ਦੀ ਗੱਲ ਕੀਤੀ ਜਾਵੇ ਤਾਂ ਕੋਹਲੀ ਅੱਗੇ ਰਹਿਣਗੇ। ਉਨ੍ਹਾਂ ਨੇ ਉਮੀਦ ਜਤਾਈ ਕਿ ਕੋਹਲੀ ਸਚਿਨ ਤੇਂਦੁਲਕਰ ਦੇ 100 ਅੰਤਰਰਾਸ਼ਟਰੀ ਸੈਂਕੜਿਆਂ ਦੇ ਰਿਕਾਰਡ ਨੂੰ ਤੋੜ ਦੇਣਗੇ।
ਵਾਰਨ ਨੇ ਕਿਹਾ, ਜਿੱਥੇ ਤੱਕ ਟੈਸਟ ਕ੍ਰਿਕੇਟ ਦੀ ਗੱਲ ਹੈ ਤਾਂ ਮੈਂ ਕਹਾਂਗਾ ਕਿ ਸ਼ਾਇਦ ਕੋਹਲੀ ਅਤੇ ਸਮਿਥ 'ਚੋਂ ਕਿਸੇ ਇਕ ਨੂੰ ਚੁਣਨਾ ਬਹੁਤ ਮੁਸ਼ਕਿਲ ਹੋਵੇਗਾ। ਪਰ ਮੈਨੂੰ ਲੱਗਦਾ ਹੈ ਕਿ ਜੇਕਰ ਟੈਸਟ ਕ੍ਰਿਕਟ 'ਚ ਕਿਸੇ ਇਕ ਬੱਲੇਬਾਜ਼ ਨੂੰ ਚੁਣਨਾ ਹੀ ਹੈ ਤਾਂ ਮੈਂ ਸਮਿਥ ਨੂੰ ਚੁਣਾਂਗਾ ਪਰ ਜੇਕਰ ਮੈਂ ਅਜਿਹਾ ਨਹੀਂ ਕਰ ਸਕਦਾ ਤਾਂ ਮੇਰੇ ਕੋਲ ਵਿਰਾਟ ਹੋਵੇਗਾ ਅਤੇ ਮੈਂ ਇਸ 'ਚ ਵੀ ਬਹੁਤ ਖੁਸ਼ ਰਹਾਂਗਾ ਕਿਉਂਕਿ ਉਹ ਮਹਾਨ ਖਿਡਾਰੀ ਹਨ।
ਵਾਰਨ ਨੇ ਕਿਹਾ, ਮੇਰੇ ਵਿਚਾਰ ਨਾਲ ਵਿਰਾਟ ਦੁਨੀਆ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ ਹਨ। ਜੇਕਰ ਮੈਨੂੰ ਸਾਰੇ ਫਾਰਮੈਟਾਂ 'ਚੋਂ ਕੋਈ ਇੱਕ ਬੱਲੇਬਾਜ਼ ਚੁਣਨਾ ਹੋਵੇ ਤਾਂ ਮੈਂ ਵਿਰਾਟ ਨੂੰ ਚੁਣਾਂਗਾ। ਮੈਂ ਜਿਨ੍ਹਾਂ ਬੱਲੇਬਾਜ਼ਾਂ ਨੂੰ ਵਨ-ਡੇ ਇੰਟਰਨੈਸ਼ਨਲ 'ਚ ਵੇਖਿਆ ਜਾਂ ਫਿਰ ਸ਼ਾਇਦ ਸਾਰੇ ਫਾਰਮੈਟ 'ਚ ਉਨ੍ਹਾਂ 'ਚ ਵਿਵੀਅਨ ਰਿਚਰਡਸ ਸਭ ਤੋਂ ਮਹਾਨ ਬੱਲੇਬਾਜ਼ ਸਨ। ਪਰ ਵਿਰਾਟ ਹੁਣ ਮੇਰੀ ਨਜ਼ਰ 'ਚ ਮਹਾਨਤਮ ਵਨ-ਡੇ ਬੱਲੇਬਾਜ਼ ਹਨ। ਉਹ ਮੇਰੇ ਲਈ ਵਿਵ ਤੋਂ ਵੀ ਅੱਗੇ ਨਿਕਲ ਗਏ ਹਨ।