ਖੁਦ ਨੂੰ ਸਾਬਤ ਕਰਨਾ ਚਾਹੁੰਦੀ ਸੀ : ਹਰਮਨਪ੍ਰੀਤ

07/22/2017 1:48:55 AM

ਡਰਬੀ— ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ 'ਚ ਆਸਟ੍ਰੇਲੀਆ ਵਿਰੁੱਧ ਜਿੱਤ ਦੀ ਹੀਰੋ ਰਹੀ ਭਾਰਤੀ ਬੱਲੇਬਾਜ਼ ਹਰਮਨਪ੍ਰੀਤ ਨੇ ਕਿਹਾ ਕਿ ਉਹ ਇਸ ਮੌਕੇ ਦਾ ਲਾਭ ਚੁੱਕ ਕੇ ਖੁਦ ਨੂੰ ਸਾਬਤ ਕਰਨਾ ਚਾਹੁੰਦੀ ਸੀ।
'ਪਲੇਅਰ ਆਫ ਦਿ ਮੈਚ' ਬਣੀ 28 ਸਾਲਾ ਹਰਮਨਪ੍ਰੀਤ ਨੇ ਕਿਹਾ ਕਿ ਪੂਰੇ ਟੂਰਨਾਮੈਂਟ ਵਿਚ ਮੈਨੂੰ ਠੀਕ ਤਰ੍ਹਾਂ ਨਾਲ ਬੱਲੇਬਾਜ਼ੀ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਸੀ ਪਰ ਜਦੋਂ ਇਸ ਮੈਚ ਵਿਚ ਮੇਰੇ ਕੋਲ ਮੌਕਾ ਆਇਆ ਤਾਂ ਮੈਂ ਇਸ ਦਾ ਪੂਰਾ ਫਾਇਦਾ ਚੁੱਕਣਾ ਚਾਹੁੰਦੀ ਸੀ ਤੇ ਖੁਦ ਨੂੰ ਸਾਬਤ ਕਰਨਾ ਚਾਹੁੰਦੀ ਸੀ।''
ਹਰਮਨਪ੍ਰੀਤ ਨੇ ਸਾਥੀ ਖਿਡਾਰਨਾਂ ਦੀ ਵੀ ਉਨ੍ਹ੍ਹਾਂ ਦੀਆਂ ਪਾਰੀਆਂ ਤੇ ਮਦਦ ਲਈ ਸ਼ਲਾਘਾ ਕੀਤੀ। ਉਸ ਨੇ ਕਿਹਾ ਕਿ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਮੈਂ ਜਿਵੇਂ ਸੋਚਿਆ, ਓਸੇ ਤਰ੍ਹਾਂ ਹੋ ਗਿਆ। ਮਿਤਾਲੀ ਰਾਜ ਤੇ ਵੇਦਾ ਕ੍ਰਿਸ਼ਣਾਮੂਰਤੀ ਨੇ ਵੀ ਬਹੁਤ ਹੀ ਚੰਗੀਆਂ ਪਾਰੀਆਂ ਖੇਡੀਆਂ ਤੇ ਦੀਪਤੀ ਤੋਂ ਵੀ ਮੈਨੂੰ ਸਹਿਯੋਗ ਮਿਲਿਆ।
ਹਰਮਨਪ੍ਰੀਤ ਪਹਿਲੀ ਭਾਰਤੀ ਮਹਿਲਾ ਬੱਲੇਬਾਜ਼ ਵੀ ਹੈ, ਜਿਸ ਨੂੰ ਆਸਟ੍ਰੇਲੀਆ ਦੀ ਮਸ਼ਹੂਰ ਬਿੱਗ ਬੈਸ਼ ਲੀਗ ਤੇ ਕਿਆ ਸੁਪਰ ਲੀਗ ਵਿਚ ਖੇਡਣ ਦਾ ਮੌਕਾ ਮਿਲਿਆ, ਹਾਲਾਂਕਿ ਟੂਰਨਾਮੈਂਟ 'ਚ ਉਹ ਹੁਣ ਤਕ ਖੁਦ ਨੂੰ ਸਾਬਤ ਨਹੀਂ ਕਰ ਸਕੀ।