ਮੇਵੇਦਰ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਇਕ ਜਿੱਤ ਦੂਰ ਹਨ ਵੇਨਹੇਂਗ

02/27/2018 12:29:41 PM

ਬੈਂਕਾਕ, (ਬਿਊਰੋ)— ਮੁੱਕੇਬਾਜ਼ੀ ਵਿਸ਼ਵ ਦੇ ਬਾਹਰ ਅਨਜਾਨ ਥਾਈਲੈਂਡ ਦੇ ਵੇਨਹੇਂਗ ਮੇਨਾਯੋਥਿਨ ਮਹਾਨ ਮੁੱਕੇਬਾਜ਼ ਫਲਾਇਡ ਮੇਵੇਦਰ ਦੇ 50 ਫਾਈਟ ਤਕ ਅਜੇਤੂ ਰਹਿਣ ਦੀ ਬਰਾਬਰੀ ਤੋਂ ਸਿਰਫ ਇਕ ਜਿੱਤ ਦੂਰ ਹਨ ਜੋ ਉਨ੍ਹਾਂ ਨੂੰ ਖੇਡ ਦੇ ਸਭ ਤੋਂ ਮਹਾਨ ਖਿਡਾਰੀਆਂ ਵਿਚਾਲੇ ਜਗ੍ਹਾ ਦਿਵਾਏਗਾ।

ਪੰਜ ਫੁੱਟ 2 ਇੰਚ ਲੰਬੇ ਅਤੇ ਸਿਰਫ 47.5 ਕਿਲੋਗ੍ਰਾਮ ਦੇ ਵੇਨਹੇਂਗ ਕੱਦ 'ਚ ਘੱਟ ਲੰਬੇ, ਘੱਟ ਭਾਰ ਵਾਲੇ ਅਤੇ ਮੇਵੇਦਰ ਤੋਂ ਕਿਤੇ ਘੱਟ ਕਮਾਉਣ ਵਾਲੇ ਹਨ। ਮੇਵੇਦਰ ਪਿਛਲੇ ਸਾਲ ਸੰਨਿਆਸ ਤੋਂ ਵਾਪਸੀ ਕਰਦੇ ਹੋਏ ਐੱਮ.ਐੱਮ.ਏ. ਸਟਾਰ ਕੋਨੋਰ ਮੈਕਗ੍ਰੇਗਰ ਨਾਲ ਭਿੜੇ ਸਨ ਜਿਸ ਦੇ ਲਈ ਉਨ੍ਹਾਂ ਨੂੰ 10 ਕਰੋੜ ਡਾਲਰ ਮਿਲੇ ਸਨ। ਵੇਨਹੇਂਗ ਦੇ ਕੋਲ ਹੁਣ ਮੇਵੇਦਰ ਦੇ 50-0 ਦੇ ਰਿਕਾਰਡ ਦੀ ਬਰਾਬਰੀ ਕਰਨ ਦਾ ਮੌਕਾ ਹੈ। ਵੇਨਹੇਂਗ ਦਾ 50ਵਾਂ ਮੁਕਾਬਲਾ ਅਪ੍ਰੈਲ ਜਾਂ ਮਈ 'ਚ ਪਨਾਮਾ ਦੇ ਲਿਰਾਏ ਐਸਟ੍ਰਾਡਾ ਦੇ ਖਿਲਾਫ ਥਾਈਲੈਂਡ 'ਚ ਹੋਵੇਗਾ।