ਸਾਬਕਾ ਪਾਕਿ ਕ੍ਰਿਕਟਰ ਬੋਲੇ- 30 ਓਵਰਾਂ ਦਾ ਹੋਣਾ ਚਾਹੀਦੈ 'ਮਹਿਲਾ ਵਿਸ਼ਵ ਕੱਪ', ਟਵਿੱਟਰ 'ਤੇ ਕੁਝ ਇਸ ਤਰ੍ਹਾਂ ਹੋ ਗਏ ਟਰ

07/05/2017 2:51:07 PM

ਇਸਲਾਮਾਬਾਦ— ਇਨ੍ਹੀਂ ਦਿਨੀਂ ਮਹਿਲਾ ਕ੍ਰਿਕਟ ਵਰਲਡ ਕੱਪ ਚੱਲ ਰਿਹਾ ਹੈ, ਜਿਸਦੀ ਚਾਰੋਂ ਪਾਸੇ ਚਰਚਾ ਹੈ। ਪਰ ਪਾਕਿਸਤਾਨ ਦੇ ਸਾਬਕਾ ਦਿਗਜ ਵਕਾਰ ਯੂਨਿਸ ਨੇ ਕੁਝ ਅਜਿਹਾ ਬਿਆਨ ਦਿੱਤਾ, ਜਿਸ ਨਾਲ ਬਵਾਲ ਮਚ ਗਿਆ। ਵਕਾਰ ਨੇ ਟਵੀਟ ਕਰਕੇ ਕਿਹਾ ਕਿ ਮਹਿਲਾ ਕ੍ਰਿਕਟ ਵਰਲਡ ਕੱਪ ਨੂੰ 30 ਓਵਰਾਂ ਦਾ ਕਰ ਦਿੱਤਾ ਜਾਣਾ ਚਾਹੀਦਾ ਹੈ। 50 ਓਵਰਾਂ ਦਾ ਖੇਡ ਕਾਫੀ ਲੰਬਾ ਹੋ ਜਾਂਦਾ ਹੈ। ਯੂਨਿਸ ਦੇ ਇਸ ਟਵੀਟ ਦੇ ਬਾਅਦ ਸੋਸ਼ਲ ਮੀਡੀਆ 'ਤੇ ਖੂਬ ਆਲੋਚਨਾ ਕੀਤੀ ਗਈ।

ਵਕਾਰ ਯੂਨਿਸ ਨੇ ਇਸ ਟਵੀਟ ਦਾ ਜਵਾਬ ਦਿੱਤਾ ਸਾਬਕਾ ਆਸਟਰੇਲੀਆਈ ਦਿਗਜ ਈਆਨ ਹਿੱਲੀ ਦੀ ਭਤੀਜੀ ਅਤੇ ਆਸਟਰੇਲੀਆਈ ਖਿਡਾਰੀ ਐਲਿਸਾ ਹਿੱਲੀ ਨੇ, ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਸ਼ਾਇਦ ਇਹੀ ਕਾਰਨ ਹੈ ਕਿ ਪਾਕਿ ਦੀ ਮਹਿਲਾ ਟੀਮ ਨੇ ਆਪਣੇ ਪਹਿਲਾ ਵਨਡੇ 1997 'ਚ ਖੇਡਿਆ ਸੀ, ਮਤਲਬ ਤੋਂ 20 ਸਾਲ ਬਾਅਦ। ਮਹਿਲਾਵਾਂ 2009 ਤੋਂ ਇਸੇ ਤਰ੍ਹਾਂ ਨਾਲ ਵਿਸ਼ਵ ਕੱਪ ਖੇਡ ਰਹੀਆਂ ਹਨ। ਪਾਕਿਸਤਾਨ ਭਾਵੇਂ ਹੀ ਬਾਕੀ ਮਹਿਲਾ ਕ੍ਰਿਕਟ ਟੀਮ ਦੀ ਤਰ੍ਹਾਂ ਮਜ਼ਬੂਤ ਨਹੀਂ ਹਨ ਪਰ ਉਨ੍ਹਾਂ ਨੂੰ ਸਪੋਰਟ ਮਿਲੇ ਤਾਂ ਵਧੀਆ ਕਰ ਸਕਦੀਆਂ ਹਨ।

ਜਿਸਦੇ ਬਾਅਦ ਵਕਾਰ ਨੇ ਆਪਣਾ ਬਚਾਓ ਕਰਨ ਦੀ ਕੋਸ਼ਿਸ਼ ਕੀਤੀ ਅਤੇ ਲਿਖਿਆ, ''ਘੱਟ ਓਵਰ ਮਤਲਬ ਜ਼ਿਆਦਾ ਪੇਸ, ਜ਼ਿਆਦਾ ਦਰਸ਼ਕ ਤੇ ਜ਼ਿਆਦਾ ਰੋਮਾਂਚ। ਮੈਂ ਮਹਿਲਾਵਾਂ ਦੀ ਇੱਜਤ ਕਰਦਾ ਹਾਂ।''