ਵਿਸ਼ਨੂੰ ਅਤੇ ਵੈਦੇਹੀ ਫੇਨੇਸਟਾ ਓਪਨ ਦੇ ਕੁਆਰਟਰ ਫਾਈਨਲ ਵਿੱਚ ਪੁੱਜੇ

10/13/2022 9:49:13 PM

ਨਵੀਂ ਦਿੱਲੀ— ਸਾਬਕਾ ਚੈਂਪੀਅਨ ਵਿਸ਼ਨੂੰ ਵਰਧਨ ਅਤੇ ਚੋਟੀ ਦਾ ਦਰਜਾ ਪ੍ਰਾਪਤ ਵੈਦੇਹੀ ਚੌਧਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੀਰਵਾਰ ਨੂੰ ਇੱਥੇ ਫੇਨੇਸਟਾ ਓਪਨ ਰਾਸ਼ਟਰੀ ਟੈਨਿਸ ਚੈਂਪੀਅਨਸ਼ਿਪ ਦੇ ਪੁਰਸ਼ ਅਤੇ ਮਹਿਲਾ ਵਰਗ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਵਿਸ਼ਨੂੰ ਨੇ ਪ੍ਰਜਵਲ ਦੇਵ ਨੂੰ ਸਿੱਧੇ ਸੈੱਟਾਂ 'ਚ ਹਰਾਇਆ, ਜਦਕਿ ਵੈਦੇਹੀ ਨੂੰ ਸਮ੍ਰਿਤੀ ਭਸੀਨ ਨੂੰ ਹਰਾਉਣ ਲਈ ਤਿੰਨ ਸੈੱਟਾਂ ਤੱਕ ਸੰਘਰਸ਼ ਕਰਨਾ ਪਿਆ।

ਵਿਸ਼ਨੂੰ ਨੇ ਪ੍ਰੀ-ਕੁਆਰਟਰ ਫਾਈਨਲ ਮੈਚ 6-2, 6-4 ਨਾਲ ਜਿੱਤਿਆ ਜਦਕਿ ਵੈਦੇਹੀ ਨੇ ਆਪਣੇ ਤਜ਼ਰਬੇ ਦੀ ਵਰਤੋਂ ਕਰਦਿਆਂ ਇਹ ਮੈਚ 6-4, 4-6, 6-3 ਨਾਲ ਜਿੱਤਿਆ। ਪੰਜਾਬ ਦੀ 15 ਸਾਲਾ ਸਾਹਿਰਾ ਸਿੰਘ ਵੀ ਚਮਕੀ ਅਤੇ ਆਪਣੇ ਦੂਜੇ ਦੌਰ ਦੇ ਮੈਚ ਵਿੱਚ ਪੂਜਾ ਇੰਗਲ ਨੂੰ 7-5, 6-4 ਨਾਲ ਹਰਾਇਆ। ਸਿਖਰਲਾ ਦਰਜਾ ਪ੍ਰਾਪਤ ਮਨੀਸ਼ ਸੁਰੇਸ਼ ਕੇ. ਨੇ ਯਸ਼ ਸੀ. ਨੂੰ 6-3, 7-6 (3) ਨਾਲ ਹਰਾਇਆ ਜਦਕਿ ਦੂਜਾ ਦਰਜਾ ਪ੍ਰਾਪਤ ਦਿਗਵਿਜੇ ਐੱਸ. ਨੇ ਦਲਵਿੰਦਰ ਸਿੰਘ ਨੂੰ 6-3, 6-1 ਨਾਲ ਹਰਾਇਆ। ਚੌਥਾ ਦਰਜਾ ਪ੍ਰਾਪਤ ਅਕਾਂਕਸ਼ਾ ਨਿਤੂਰੇ ਨੇ ਸ਼ਿਮਰੀਨ ਅਹਿਮਦ ਨੂੰ 6-2, 6-0 ਨਾਲ ਹਰਾਇਆ ਜਦਕਿ ਦੂਜਾ ਦਰਜਾ ਪ੍ਰਾਪਤ ਸਾਈਂ ਸੰਹਿਤਾ ਨੇ ਰੀਆ ਉਬੋਵਜਾ ਨੂੰ 6-0, 6-2 ਨਾਲ ਹਰਾਇਆ।

Tarsem Singh

This news is Content Editor Tarsem Singh