ਵਾਇਰਸ ਦਾ ਕਹਿਰ, ਓਲੰਪਿਕ ਤੋਂ 1,200 ਸੁਰੱਖਿਆ ਕਰਮਚਾਰੀਆਂ ਨੂੰ ਹਟਾਇਆ ਗਿਆ

02/06/2018 3:52:55 PM

ਪਯੋਂਗਚਾਂਗ (ਬਿਊਰੋ)— ਦੱਖਣੀ ਕੋਰੀਆ ਦੇ ਪਯੋਂਗਚਾਂਗ 'ਚ ਹੋਣ ਵਾਲੇ ਸਰਤ ਰੁੱਤ ਓਲੰਪਿਕ ਤੋਂ ਪਹਿਲਾਂ ਵਾਇਰਸ ਦੇ ਕਹਿਰ ਦੇ ਚਲਦੇ 1,200 ਤੋਂ ਵੱਧ ਸੁਰੱਖਿਆ ਕਰਮਚਾਰੀਆਂ ਨੂੰ ਹਟਾ ਲਿਆ ਗਿਆ ਹੈ। ਆਯੋਜਕਾਂ ਨੇ ਇਹ ਜਾਣਕਾਰੀ ਦਿੱਤੀ। ਇਨ੍ਹਾਂ ਸੁਰੱਖਿਆ ਕਰਮਚਾਰੀਆਂ 'ਚੋਂ 41 ਨੂੰ ਐਤਵਾਰ ਨੂੰ ਅਚਾਨਕ ਉਲਟੀ ਅਤੇ ਦਸਤ ਦੀ ਸ਼ਿਕਾਇਤ ਹੋਈ। 

ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ ਜਿੱਥੇ ਨੇਰੋਵਾਇਰਸ ਇਨਫੈਕਸ਼ਨ ਦਾ ਪਤਾ ਲੱਗਾ ਹੈ। ਨੋਰੋਵਾਇਰਸ ਗੰਦੇ ਪਾਣੀ ਅਤੇ ਗੰਦੀਆਂ ਖਾਣ-ਪੀਣ ਦੀਆਂ ਚੀਜ਼ਾਂ ਦੇ ਜ਼ਰੀਏ ਫੈਲਦਾ ਹੈ ਅਤੇ ਬਹੁਤ ਤੇਜ਼ੀ ਨਾਲ ਫੈਲਦਾ ਹੈ। ਪਯੋਂਗਚਾਂਗ ਓਲੰਪਿਕ ਕਮੇਟੀ ਦੇ ਇਕ ਅਧਿਕਾਰੀ ਨੇ ਦੱਸਿਆ, ''1200 ਲੋਕਾਂ ਨੂੰ ਉਨ੍ਹਾਂ ਦੀ ਡਿਊਟੀ ਤੋਂ ਹਟਾਇਆਗਿਆ ਹੈ। ਉਨ੍ਹਾਂ ਦੀ ਜਗ੍ਹਾ 900 ਫੌਜੀਆਂ ਨੂੰ ਲਗਾਇਆ ਗਿਆ ਹੈ।''