ਸਰਹੱਦ ਨੇੜੇ ਭੰਗੜਾ ਪਾਉਂਦੇ ਨਜ਼ਰ ਆਏ ਭਾਰਤੀ ਜਵਾਨ, ਵੀਰੂ ਨੇ ਸ਼ੇਅਰ ਕੀਤੀ ਵੀਡੀਓ

07/18/2020 8:51:46 PM

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਵਰਿੰਦਰ ਸਹਿਵਾਗ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ ਤੇ ਕੁਝ ਨਾ ਕੁਝ ਸ਼ੇਅਰ ਕਰਦੇ ਹੀ ਰਹਿੰਦੇ ਹਨ। ਸਹਿਵਾਗ ਨੇ ਭਾਰਤੀ ਫ਼ੌਜ ਦੇ ਜਵਾਨਾਂ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਜਵਾਨ ਸਰਹੱਦ ਦੇ ਕੋਲ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ।


ਦਰਅਸਲ, ਸਹਿਵਾਗ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਫ਼ੌਜ ਭਾਰਤ-ਪਾਕਿ ਸਰਹੱਦ ਦੇ ਨੇੜੇ ਭੰਗੜੇ ਦਾ ਆਨੰਦ ਲੈ ਰਹੇ ਹਨ। ਖੁਸ਼ੀ ਤੇ ਸ਼ਾਨਦਾਰ ਊਰਜਾ ਦੇਖਣ ਲਈ ਸੁੰਦਰ ਵੀਡੀਓ ਹੈ। ਜੈ ਜਵਾਨ!... ਦੱਸ ਦੇਈਏ, ਵੀਰੂ ਨੇ ਭਾਰਤੀ ਫ਼ੌਜੀਆਂ ਦਾ ਭੰਗੜਾ ਪਾਉਂਦੇ ਹੋਏ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਜਿੱਥੇ ਕੁਝ ਫ਼ੌਜੀ ਪੰਜਾਬੀ ਗਾਣੇ 'ਤੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।


ਜ਼ਿਕਰਯੋਗ ਹੈ ਕਿ ਇਸ ਵੀਡੀਓ ਨੂੰ 2.06 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ, ਜਦਕਿ 5300 ਤੋਂ ਜ਼ਿਆਦਾ ਲੋਕਾਂ ਨੇ ਇਸ ਨੂੰ ਰੀ-ਟਵੀਟ ਕੀਤਾ ਹੈ। ਵਰਿੰਦਰ ਸਹਿਵਾਗ ਨੇ ਆਪਣੇ ਕਰੀਅਰ 'ਚ 104 ਟੈਸਟ 'ਚ 8586 ਦੌੜਾਂ ਬਣਾਈਆਂ ਤੇ 23 ਸੈਂਕੜੇ ਲਗਾਏ। ਜਿਸ 'ਚ ਉਸ ਨੇ 2 ਵਾਰ ਤਿਹਰਾ ਸੈਂਕੜਾ ਲਗਾਇਆ। ਵਨ ਡੇ 'ਚ ਵੀ ਸਹਿਵਾਗ ਨੇ 8273 ਦੌੜਾਂ ਬਣਾਈਆਂ ਤੇ 15 ਸੈਂਕੜੇ ਲਗਾਏ।

Gurdeep Singh

This news is Content Editor Gurdeep Singh