ਸਹਿਵਾਗ ਨੇ ਛੱਡਿਆ ਕਿੰਗਜ਼ ਇਲੈਵਨ ਪੰਜਾਬ ਦਾ ਸਾਥ, ਕੀ ਪ੍ਰੀਟੀ ਨਾਲ ਹੋਇਆ ਵਿਵਾਦ ਹੈ ਵਜ੍ਹਾ!

11/04/2018 10:24:08 AM

ਨਵੀਂ ਦਿੱਲੀ— ਤਿੰਨ ਸਾਲ ਪਹਿਲਾਂ ਆਈ.ਪੀ.ਐੱਲ. 'ਚ ਕਿੰਗਜ਼ ਇਲੈਵਨ ਪੰਜਾਬ ਦੇ ਨਾਲ ਬਤੌਰ ਮੇਟੋਂਰ ਜੁੜੇ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਇਸ ਟੀਮ ਨਾਲ ਆਪਣਾ ਸਬੰਧ ਤੋੜ ਲਿਆ ਹੈ। ਸਹਿਵਾਗ ਅਤੇ ਪੰਜਾਬ ਵਿਚਾਲੇ ਰਿਸ਼ਤਾ ਟੁੱਟਣ ਦੀ ਖਬਰ ਦਾ ਐਲਾਨ ਖੁਦ ਸਹਿਵਾਗ ਨੇ ਸੋਸ਼ਲ ਮੀਡੀਆ ਸਾਈਟ ਟਵਿੱਟਰ ਰਾਹੀਂ ਕੀਤਾ।
 

ਆਪਣੇ ਟਵੀਟ 'ਚ ਉਨ੍ਹਾਂ ਲਿਖਿਆ ਹੈ, ''ਹਰ ਚੰਗੀ ਚੀਜ਼ ਦਾ ਅੰਤ ਹੁੰਦਾ ਹੈ। ਕਿੰਗਜ਼ ਇਲੈਵਨ ਪੰਜਾਬ ਦੇ ਨਾਲ ਮੈਂ ਦੋ ਸੀਜ਼ਨ ਬਤੌਰ ਖਿਡਾਰੀ ਜੁੜਿਆ ਰਿਹਾ ਅਤੇ ਪਿਛਲੇ ਤਿੰਨ ਸੀਜ਼ਨ 'ਚ ਮੈਂ ਬਤੌਰ ਮੇਂਟੋਰ ਇਸ ਟੀਮ ਦੇ ਨਾਲ ਰਿਹਾ ਸੀ। ਪਰ ਹੁਣ ਇਹ ਸਾਥ ਖਤਮ ਹੋ ਗਿਆ ਹੈ। ਮੈਂ ਟੀਮ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ।''

ਸਹਿਵਾਗ ਨੇ ਹਾਲਾਂਕਿ ਆਪਣੇ ਇਸ ਟਵੀਟ 'ਚ ਇਸ ਗੱਲ ਦਾ ਖੁਲ੍ਹਾਸਾ ਨਹੀਂ ਕੀਤਾ ਹੈ ਕਿ ਕਿੰਗਜ਼ ਇਲੈਵਨ ਪੰਜਾਬ ਦੇ ਨਾਲ ਉਨ੍ਹਾਂ ਦਾ ਸਬੰਧ ਕਿਉਂ ਟੁੱਟਿਆ ਹੈ ਪਰ ਇਹ ਸੰਭਾਵਨਾ ਪ੍ਰਗਟਾਈ ਜਾ ਸਕਦੀ ਹੈ ਕਿ ਉਨ੍ਹਾਂ ਦਾ ਇਸ ਟੀਮ ਦੀ ਸਹਿ ਮਾਲਕਣ ਪ੍ਰੀਟੀ ਜ਼ਿੰਟਾ ਨਾਲ ਵਿਵਾਦ ਸੀ।
 

ਆਈ.ਪੀ.ਐੱਲ. ਦੇ ਪਿਛਲੇ ਸੀਜ਼ਨ 'ਚ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਸਨ ਕਿ ਰਾਜਸਥਾਨ ਰਾਇਲਸ ਖਿਲਾਫ 158 ਦੌੜਾਂ ਦਾ ਟਾਰਗੇਟ ਹਾਸਲ ਕਰਨ 'ਚ ਪੰਜਾਬ ਦੀ ਟੀਮ ਦੇ ਅਸਫਲ ਰਹਿਣ ਦੇ ਬਾਅਦ ਪ੍ਰੀਟੀ ਜ਼ਿੰਟਾ ਦੀ ਸਹਿਵਾਗ ਨਾਲ ਗਰਮਾਗਰਮ ਬਹਿਸ ਹੋਈ ਸੀ। ਹਾਲਾਂਕਿ ਪ੍ਰੀਟੀ ਨੇ ਇਸ ਤੋਂ ਇਨਕਾਰ ਕੀਤਾ ਸੀ ਪਰ ਇੰਨਾ ਅੰਦਾਜ਼ਾ ਲਗ ਗਿਆ ਸੀ ਕਿ ਸਹਿਵਾਗ ਪ੍ਰੀਟੀ ਦੇ ਰਵੱਈਏ ਤੋਂ ਖੁਸ਼ ਨਹੀਂ ਹਨ। ਫਿਲਹਾਲ ਸਹਿਵਾਗ ਨੇ ਅਜੇ ਇਹ ਖੁਲ੍ਹਾਸਾ ਨਹੀਂ ਕੀਤਾ ਹੈ ਕਿ ਹੁਣ ਉਹ ਆਈ.ਪੀ.ਐੱਲ. ਦੀ ਕਿਸੇ ਟੀਮ ਨਾਲ ਜੁੜਨ ਵਾਲੇ ਹਨ ਜਾਂ ਨਹੀਂ।

 

 

Tarsem Singh

This news is Content Editor Tarsem Singh