ਵਿਰਾਟ ਨੇ ਕੰਗਾਰੂਆਂ ਦਾ ਇੰਝ ਉਡਾਇਆ ਮਜ਼ਾਕ (ਦੇਖੋ ਵੀਡੀਓ)

09/18/2017 9:37:01 PM

ਨਵੀਂ ਦਿੱਲੀ— ਭਾਰਤ ਅਤੇ ਆਸਟਰੇਲੀਆ ਦੀ 5ਵਨਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਭਾਰਤੀ ਟੀਮ ਨੇ ਆਪਣੇ ਨਾਂ ਕਰ ਲਿਆ ਹੈ। ਇਸ ਸੀਰੀਜ਼ ਦਾ ਦੂਸਰਾ ਮੈਚ 21 ਸਤੰਬਰ ਨੂੰ ਕੋਲਕਾਤਾ 'ਚ ਖੇਡਿਆ ਜਾਵੇਗਾ। ਪਹਿਲੇ ਮੈਚ ਦੌਰਾਨ ਭਾਰਤੀ ਟੀਮ ਦੇ ਕਪਤਾਨ ਨੇ ਆਸਟਰੇਲੀਆ ਟੀਮ ਨੂੰ ਖਿਝਾਉਣ ਦੇ ਲਈ ਇਕ ਅਜੀਬੋ ਗਰੀਬ ਹਰਕਤ ਕੀਤੀ ਜਿਸ ਦੀ ਵੀਡੀਓ ਖੁਦ ਸ਼ੇਅਰ ਹੋ ਰਹੀ ਹੈ। ਇਹ ਹਰਕਤ ਉਨ੍ਹਾਂ ਨੇ ਆਸਟਰੇਲੀਆ ਟੀਮ ਦਾ ਮਜ਼ਾਕ ਉਡਾਦੇ ਹੋਏ ਕੀਤੀ।
ਮੈਚ ਦੇ 45ਵੇਂ ਓਵਰ ਦੇ ਦੌਰਾਨ ਕ੍ਰੀਜ਼ 'ਤੇ ਭੁਵਨੇਸ਼ਵਰ ਕੁਮਾਰ ਬੱਲੇਬਾਜ਼ੀ ਕਰ ਰਹੇ ਸਨ। ਇਹ ਓਵਰ ਆਸਟਰੇਲੀਆਈ ਤੇਜ਼ ਗੇਂਦਬਾਜ਼ ਮਾਰਕਸ ਸਟੋਨਿਸ ਕਰ ਰਹੇ ਸਨ। ਓਵਰ ਦੀ ਤੀਸਰੀ ਗੇਂਦ ਭੁਵਨੇਸ਼ਵਰ ਠੀਕ ਤਰੀਕੇ ਨਾਲ ਖੇਡ ਨਹੀਂ ਸਕਿਆ ਅਤੇ ਬੱਲਾ ਪੈਡ 'ਤੇ ਜਾ ਲੱਗਿਆ। ਜਿਸ ਤੋਂ ਬਾਅਦ ਆਸਟਰੇਲੀਆ ਖਿਡਾਰੀਆਂ ਨੇ ਅੰਪਾਇਰ ਦੇ ਸਾਮਹਣੇ ਆਊਟ ਹੋਣ ਹੀ ਜ਼ੋਰਦਾਰ ਅਪੀਲ ਕੀਤੀ। ਅੰਪਾਇਰ ਵਲੋਂ ਨਾਟਆਊਟ ਦਿੱਤੇ ਜਾਣ 'ਤੇ ਸਟੋਨਿਸ ਨੇ ਰਵੀਊ ਲੈਣ ਦਾ ਫੈਸਲਾ ਕੀਤਾ। ਰਵੀਊ ਤੋਂ ਬਾਅਦ ਵੀ ਅੰਪਾਇਰ ਦਾ ਫੈਸਲਾ ਠੀਕ ਰਿਹਾ।


ਆਸਟਰੇਲੀਆ ਟੀਮ ਵਲੋਂ ਭੁਵਨੇਸ਼ਵਰ ਖਿਲਾਫ ਲਿਆ ਗਿਆ ਰਵੀਊ ਜਦੋਂ ਗਲਤ ਸਾਬਤ ਹੋਇਆ ਤਾਂ ਡ੍ਰੈਸਿੰਗ ਰੂਮ 'ਚ ਬੈਠੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਖਿਡਾਰੀਆਂ ਦਾ ਮਜ਼ਾਕ ਉਡਾਦੇ ਹੋਏ ਆਊਟ ਦੇ ਲਈ ਊਂਗਲੀ ਚੱਕ ਲਈ। ਹਾਲਾਂਕਿ ਰਵੀਊ ਤੋਂ ਬਾਅਦ ਵੀ ਵਿਕਟ ਨਹੀਂ ਮਿਲਣ ਦੇ ਕਾਰਣ ਆਸਟਰੇਲੀਆ ਗੇਂਦਬਾਜ਼ ਸਟੋਨਿਸ ਬਹੁਤ ਨਰਾਜ਼ ਨਜ਼ਰ ਆਏ।