ਬੰਗਲਾਦੇਸ਼ ਖਿਲਾਫ ਟੈਸਟ ਮੈਚ ਤੋਂ ਪਹਿਲਾਂ ਵਿਰਾਟ ਨੇ ਬੱਚਿਆਂ ਨਾਲ ਗਲੀ ਕ੍ਰਿਕਟ ਖੇਡ ਖੋਲ੍ਹੇ ਹੱਥ (Video)
11/13/2019 6:51:42 PM
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਕ ਵਾਰ ਫਿਰ ਤੋਂ ਕ੍ਰਿਕਟ ਦੇ ਮੈਦਾਨ 'ਤੇ ਪਰਤਣ ਲਈ ਤਿਆਰ ਹਨ। ਬੰਗਲਾਦੇਸ਼ ਖਿਲਾਫ ਟੀ-20 ਸੀਰੀਜ਼ ਤੋਂ ਆਰਾਮ ਲੈਣ ਦੇ ਬਾਅਦ ਵਿਰਾਟ ਆਪਣੀ ਪਤਨੀ ਅਨੁਸ਼ਕਾ ਦੇ ਨਾਲ ਭੂਟਾਨ ਵਿਚ ਛੁੱਟੀਆਂ ਬਿਤਾਈਆਂ। ਉਸ ਦੀ ਗੈਰਹਾਜ਼ਰੀ ਵਿਚ ਰੋਹਿਤ ਸ਼ਰਮਾ ਨੂੰ ਟੀਮ ਇੰਡੀਆ ਦੀ ਕਮਾਨ ਦਿੱਤੀ ਗਈ ਜਿਸ ਨੇ ਬੰਗਲਾਦੇਸ਼ ਖਿਲਾਫ 2-1 ਨਾਲ ਸੀਰੀਜ਼ ਆਪਣੇ ਨਾਂ ਕੀਤੀ ਹੈ।
ਵਿਰਾਟ ਹੁਣ ਬੰਗਲਾਦੇਸ਼ ਖਿਲਾਫ ਆਗਾਮੀ ਟੈਸਟ ਸੀਰੀਜ਼ ਵਿਚ ਟੀਮ ਦੇ ਨਾਲ ਜੁੜ ਚੁੱਕੇ ਹਨ ਅਤੇ ਮੈਦਾਨ 'ਤੇ ਆਪਣਾ ਦਮ ਦਿਖਾਉਣ ਲਈ ਤਿਆਰ ਹਨ। ਇਸ ਦੇ ਲਈ ਵਿਰਾਟ ਨੇ 2 ਦਿਨ ਪਹਿਲਾਂ ਨੈਟਸ ਵਿਚ ਨਹੀਂ ਸਗੋਂ ਬੱਚਿਆਂ ਨਾਲ ਗਲੀ ਕ੍ਰਿਕਟ ਖੇਡ ਕੇ ਅਭਿਆਸ ਕੀਤਾ। 14 ਨਵੰਬਰ ਤੋਂ ਬੰਗਲਾਦੇਸ਼ ਖਿਲਾਫ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਦੇ ਪਹਿਲੇ ਮੁਕਾਬਲੇ ਲਈ ਦੋਵੇਂ ਟੀਮਾਂ ਇੰਦੌਰ ਪਹੁੰਚ ਚੁੱਕੀਆਂ ਹਨ। ਉੱਥੇ ਹੀ ਵਿਰਾਟ ਨੇ ਇਨ੍ਹਾਂ ਸਭ ਵਿਚਾਲੇ ਸਮਾਂ ਕੱਢ ਕੇ ਬੱਚਿਆਂ ਨਾਲ ਕੁਝ ਸਮਾਂ ਬਿਤਾਇਆ। ਉਹ ਇੰਦੌਰ ਦੇ ਇਕ ਅਪਾਰਟਮੈਂਟ ਦੇ ਬੱਚਿਆਂ ਨਾਲ ਨੈਟ ਪ੍ਰੈਕਟਿਸ ਦੀ ਜਗ੍ਹਾ ਗਲੀ ਕ੍ਰਿਕਟ ਖੇਡਦੇ ਦਿਸੇ। ਸੱਜੇ ਹੱਥ ਨਾਲ ਬੱਲੇਬਾਜ਼ੀ ਕਰਨ ਵਾਲੇ ਵਿਰਾਟ ਕੋਹਲੀ ਖੱਬੇ ਹੱਥ ਨਾਲ ਬੱਲੇਬਾਜ਼ੀ ਕਰਦੇ ਦਿਸੇ। ਵਿਰਾਟ ਨੂੰ ਦੇਖਣ ਲਈ ਉੱਥੇ ਵੱਡੀ ਗਿਣਤੀ ਵਿਚ ਪ੍ਰਸ਼ੰਸਕ ਵੀ ਪਹੁੰਚੇ।View this post on Instagram@virat.kohli Spotted playing gully cricket with kids at Shreeji Valley Bicholi Today. VC : @champ._.kohli . . . . . . #virat #viratlovers #viratkohlifans #viratkohlifc #viratkohlilovers #viratkohlifanpage #viratians #viratian #viratkohliworldwide #viratkohliclub #viratianforever #viratianforlife #viratiansforever #viratkohli #captainkohli #kingkohli #indiancricketteam #bollywoodstars #gullycricket
A post shared by 🔥𝐒 𝐇 𝐎 𝐔 𝐕 𝐈 𝐊 𝐕 𝐊 𝐅 𝐀 𝐍🔥 (@shouvik.vkf) on