ਜਦ ਯਾਧਵ ਨੂੰ ਬੋਲੇ ਕੋਹਲੀ- ਇਹ ਪਿੱਛੇ ਵੀ ਦੇਵੇਗਾ ਬਾਲ! ਵੀਡੀਓ 'ਚ ਵੇਖੋ ਫਿਰ ਅੱਗੇ ਕੀ ਹੋਇਆ

03/09/2019 2:04:19 PM

ਨਵੀਂ ਦਿੱਲੀ- ਭਾਰਤੀ ਕ੍ਰਿਕੇਟ ਟੀਮ ਭਲੇ ਹੀ ਆਸਟ੍ਰੇਲੀਆ ਦੇ ਖਿਲਾਫ ਤੀਜਾ ਵਨ-ਡੇ ਮੈਚ ਜਿੱਤਣ 'ਚ ਕਾਮਯਾਬ ਨਾ ਹੋ ਸਕੀ। ਪਰ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਬੱਲੇ ਤੋਂ ਇਕ ਹੋਰ ਸ਼ਤਕ ਲਗਾ ਕੇ ਸਭ ਦਾ ਦਿੱਲ ਜਿੱਤ ਲਿਆ। ਇਕ ਪਾਸੇ ਜਿੱਥੇ ਸਾਰੇ ਖਿਡਾਰੀ ਸੰਘਰਸ਼ ਕਰਦੇ ਵਿਖੇ ਤਾਂ ਉਥੇ ਹੀ ਦੂਜੇ ਪਾਸੇ ਕੋਹਲੀ ਹਨ ਜੋ ਕੰਗਾਰੂ ਗੇਂਦਬਾਜ਼ਾਂ ਦੀ ਖਬਰ ਲੈ ਰਹੇ ਸਨ। ਕੋਹਲੀ ਦਾ ਦਿਮਾਗ ਪਹਿਲਾਂ ਹੀ ਪੜ ਲੈਂਦਾ ਹੈ ਕਿ ਹੁਣ ਗੇਂਦਬਾਜ ਕਿਹੜੀ ਚਾਲ ਚੱਲਣ ਵਾਲਾ ਹੈ। ਸ਼ਾਇਦ ਇਸ ਕਾਰਨ ਕੋਹਲੀ ਅਸਾਨੀ ਨਾਲ ਵਿਕਟ ਵੀ ਨਹੀਂ ਦਿੰਦੇ। ਇਸ ਦੀ ਇਕ ਉਦਾਹਰਣ ਉਸ ਸਮੇਂ ਵੀ ਦੇਖਣ ਨੂੰ ਮਿਲੀ ਜਦੋਂ ਕੇਦਾਰ ਯਾਧਵ ਸਪਿਨਰ ਐਡਮ ਜਾਂਪਾ ਦੀ ਗੇਂਦ ਦਾ ਸਾਹਮਣਾ ਕਰ ਰਹੇ ਸਨ। ਕੋਹਲੀ ਪਹਿਲਾਂ ਹੀ ਸੱਮਝ ਗਏ ਸਨ ਕਿ ਜਾਂਪਾ ਕਿਹੜੀ ਗੇਂਦ ਯਾਧਵ ਨੂੰ ਪਾਉਣਗੇ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਚੁਕੀ ਹੈ।

ਵਾਕਿਆ ਉਸ ਸਮੇਂ ਦਾ ਹੈ ਜਦੋਂ ਕਰੀਜ਼ 'ਤੇ ਕੋਹਲੀ ਤੇ ਯਾਧਵ ਸਨ। ਨਾਨਸਟ੍ਰਾਈਕ 'ਤੇ ਕੋਹਲੀ ਖੜੇ ਸਨ ਤੇ ਜਾਂਪਾ ਯਾਧਵ ਨੂੰ ਗੇਂਦ ਸੁੱਟਣ ਲਈ ਤਿਆਰ ਸਨ। ਪਰ ਜਾਂਪਾ ਦੇ ਗੇਂਦ ਸੁੱਟਣ ਤੋਂ ਪਹਿਲਾਂ ਕੋਹਲੀ ਯਾਧਵ ਨੂੰ ਕਹਿੰਦੇ ਹਨ- ਇਹ ਪਿੱਛੇ ਵੀ ਦੇਵੇਗਾ ਬਾਲ। ਇਹ ਕਹਿੰਦੇ ਹੀ ਕੋਹਲੀ ਨੇ ਯਾਧਵ ਨੂੰ ਗਰਦਨ ਹਿਲਾਊਂਦੇ ਖਾਲੀ ਜਗ੍ਹਾ 'ਤੇ ਸ਼ਾਰਟ ਖੇਡਣ ਦਾ ਇਸ਼ਾਰਾ ਵੀ ਕੀਤਾ। ਬਸ ਫਿਰ ਕੀ ਉਹੀ ਹੋਇਆ ਜੋ ਕੋਹਲੀ ਨੇ ਕਿਹਾ ਸੀ। ਜਾਂਪਾ ਨੇ ਯਾਧਵ ਨੂੰ ਪਿੱਛੇ ਦੇ ਵੱਲ ਸ਼ਾਰਟ ਗੇਂਦ ਸੁੱਟੀ, ਜਿਸ 'ਤੇ ਯਾਧਵ ਨੇ ਕਰਾਰਾ ਸ਼ਾਰਟ ਮਾਰਦੇ ਹੋਏ ਚੌਕਾ ਲਗਾ ਦਿੱਤਾ। ਕੋਹਲੀ ਦੇ ਇਸ ਅੰਦਾਜੇ ਦੀ ਸਾਰੀ ਰਿਕਾਰਡਿੰਗ ਮਾਈਕ ਸਟੰਪ 'ਚ ਕੈਦ ਹੋ ਗਈ।

ਦੱਸ ਦੇਈਏ ਕਿ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 5 ਵਿਕਟ 'ਤੇ 313 ਦੌੜਾਂ ਬਣਾਏ। ਜਵਾਬ 'ਚ ਕੋਹਲੀ ਦੇ ਸੈਂਕੜਾਂ ਦੇ ਬਾਵਜੂਦ ਵੀ ਭਾਰਤੀ ਟੀਮ 281 ਦੌੜਾਂ 'ਤੇ ਆਲਆਊਟ ਹੋ ਕੇ 32 ਦੌੜਾਂ ਨਾਲ ਮੈਚ ਹਾਰ ਗਈ। ਕੋਹਲੀ ਨੇ 95 ਗੇਂਦਾਂ 'ਚ 123 ਦੌੜਾਂ ਦੀ ਪਾਰੀ ਖੇਡੀ, ਜਿਸ 'ਚ 16 ਚੌਕੇ ਤੇ 1 ਛੱਕਾ ਸ਼ਾਮਲ ਰਿਹਾ। ਕੋਹਲੀ ਦਾ ਇਹ ਵਨ ਡੇ 'ਚ 41ਵਾਂ ਸੈਕੜਾਂ ਹੈ। ਹੁਣ ਉਹ ਸਚਿਨ ਤੇਂਦੂਲਕਰ ਦੇ ਸਭ ਤੋਂ ਜ਼ਿਆਦਾ ਸੈਂਕੜੇ ਦੇ ਰਿਕਾਰਡ ਨੂੰ ਤੋੜਨ ਤੋਂ ਸਿਰਫ਼ 9 ਸੈਕੜੇ ਦੂਰ ਹਨ। ਭਾਰਤ ਅਜੇ ਵੀ ਸੀਰੀਜ 'ਚ 2-1 ਤੋਂ ਅੱਗੇ ਹੈ।  ਚੌਥਾ ਵਨ ਡੇ ਮੁਕਾਬਲਾ ਮੋਹਾਲੀ 'ਚ 10 ਮਾਰਚ ਨੂੰ ਹੋਵੇਗਾ।