ਵਿਰਾਟ ਕੋਹਲੀ ਨੂੰ ਨਹੀਂ ਪਸੰਦ ਬੱਚਿਆਂ ਦੀ ਇਹ ਗੱਲ

09/12/2017 1:13:00 AM

ਨਵੀਂ ਦਿੱਲੀ— ਅੱਜ ਦੇ ਦੌਰ 'ਚ ਵਿਰਾਟ ਕੋਹਲੀ ਨੌਜਵਾਨ ਕ੍ਰਿਕਟਰਾਂ ਦੀ ਪਹਿਲੀ ਪਸੰਦ ਅਤੇ ਰੋਲ ਮਾਡਲ ਮੰਨਿਆ ਜਾ ਰਿਹਾ ਹੈ। ਵਿਰਾਟ ਦੇ ਪ੍ਰਸ਼ੰਸਕਾਂ 'ਚ ਜ਼ਿਆਦਾਤਰ ਨੌਜਵਾਨ ਸ਼ਾਮਲ ਹਨ। ਹਾਲਾਂਕਿ ਵਿਰਾਟ ਨੂੰ ਨੌਜਵਾਨ ਪ੍ਰਸ਼ੰਸਕਾਂ ਦੀ ਇਕ ਗੱਲ ਬਹੁਤ ਬੁਰੀ ਲੱਗਦੀ ਹੈ। ਭਾਰਤੀ ਟੀਮ ਦੇ ਕਪਤਾਨ ਨੇ ਇਕ ਕਾਨਫਰੰਸ ਦੌਰਾਨ ਅੱਜ  ਦੇ ਦੌਰ ਦੇ ਬੱਚਿਆਂ ਦੀ ਆਲੋਚਨਾ ਕੀਤੀ ਹੈ।
ਵਿਰਾਟ ਨੇ ਕਿਹਾ ਕਿ ਅੱਜ ਦੇ ਬੱਚੇ ਜ਼ਿਆਦਾਤਰ ਆਪਣਾ ਸਮਾਂ ਫੋਨ ਅਤੇ ਆਈਪੈਂਡਸ 'ਤੇ ਬਿਤਾਉਦੇ ਹਨ, ਜਦੋਂ ਅਸੀਂ ਛੋਟੇ ਬੱਚੇ ਸੀ ਤਾਂ ਅਸੀਂ ਆਪਣਾ ਸਮਾਂ ਮੈਦਾਨ ਸੜਕ ਅਤੇ ਪਾਰਕ 'ਚ ਖੇਡ ਕੇ ਬਿਤਾਉਦੇ ਸੀ। ਮੈਨੂੰ ਯਾਦ ਹੈ ਕਿ ਉਨ੍ਹਾਂ ਦਿਨਾਂ 'ਚ ਜਦੋਂ ਇਕ ਦੋਸਤ ਦੇ ਕੋਲ ਵੀਡੀਓ ਗੇਮ ਹੁੰਦੀ ਤਾਂ ਤਾਂ ਅਸੀਂ ਇਕ ਸਾਥ ਮਿਲ ਕੇ ਖੇਡਣ ਜਾਣ ਦੇ ਲਈ ਪਲਾਨ ਬਣਾਉਦੇ ਸੀ।
ਕੋਹਲੀ ਨੇ ਇਹ ਸਾਰੀਆਂ ਗੱਲਾਂ ਪਿਛਲੇ ਦਿਨਾਂ 'ਚ ਇਕ ਕਾਨਫਰੰਸ 'ਚ ਕਿਹਾ ਕਿ ਜਿੱਥੇ ਆਰ. ਪੀ- ਐੱਸ. ਜੀ. ਦੇ ਚੇਅਰਮੈਨ ਸੰਜੀਵ ਗੋਇਨਕਾ ਦੇ ਨਾਲ ਇੰਡੀਅਨ ਸਪੋਰਟਸ ਅਵਾਰਡ ਲਾਂਚ ਕੀਤਾ। ਜਿਸ ਦੇ ਤਹਿਤ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਿਆ ਨੂੰ 11 ਨਵੰਬਰ ਨੂੰ ਪੁਰਸਕਾਰ ਦਿੱਤਾ ਜਾਵੇਗਾ।
ਇਸ ਮੌਕੇ 'ਤੇ 28 ਸਾਲਾਂ ਵਿਰਾਟ ਨੇ ਭਾਰਤ 'ਚ ਹੋਰ ਖੇਡਾਂ 'ਚ ਸ਼ਾਮਲ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਵੀ ਅੱਗੇ ਆਏ? ਉਸ ਨੇ ਵਿਰਾਟ ਕੋਹਲੀ ਫਾਊਂਡੇਸ਼ਨ ਦੇ ਰਾਹੀਂ ਸਾਲਾਨਾ 2 ਕਰੋੜ ਰੁਪਏ ਦੀ ਮਦਦ ਦਾ ਐਲਾਨ ਕੀਤਾ ।