ਮੈਨੂੰ ਲੱਗਾ ਸੀ ਵਿਰਾਟ ਲਈ ਅਜਿਹੇ ਕੀਰਤੀਮਾਨ ਤੱਕ ਪੁੱਜਣਾ ਮੁਸ਼ਕਲ ਹੋਵੇਗਾ : ਲਕਸ਼ਮਣ

12/03/2020 4:45:08 PM

ਨਵੀਂ ਦਿੱਲੀ (ਵਾਰਤਾ) : ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਕ੍ਰਿਕੇਟ ਦੇ ਤਿੰਨਾਂ ਪ੍ਰਾਰੁਪ ਵਿਚ 22000 ਤੋਂ ਜ਼ਿਆਦਾ ਅੰਤਰਰਾਸ਼ਟਰੀ ਦੌੜਾਂ ਬਣਾਉਣ 'ਤੇ ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਵੀ.ਵੀ.ਐਸ. ਲਕਸ਼ਮਣ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਾ ਸੀ ਕਿ ਵਿਰਾਟ ਲਈ ਅਜਿਹੇ ਕੀਰਤੀਮਾਨ ਤੱਕ ਪੁੱਜਣਾ ਮੁਸ਼ਕਲ ਹੋਵੇਗਾ।

ਇਹ ਵੀ ਪੜ੍ਹੋ : ਸ਼ਾਹਿਦ ਅਫ਼ਰੀਦੀ ਦੀ ਧੀ ਹਸਪਤਾਲ 'ਚ ਦਾਖ਼ਲ, ਟੂਰਨਾਮੈਂਟ ਛੱਡ ਪਾਕਿਸਤਾਨ ਪਰਤੇ

ਵਿਰਾਟ ਨੇ ਆਸਟਰੇਲੀਆ ਖ਼ਿਲਾਫ਼ ਚੱਲ ਰਹੀ ਸੀਰੀਜ਼ ਦੇ ਦੂਜੇ ਵਨਡੇ ਮੁਕਾਬਲੇ ਦੌਰਾਨ ਤਿੰਨਾਂ ਪ੍ਰਾਰੁਪ ਵਿਚ 22000 ਤੋਂ ਜ਼ਿਆਦਾ ਦੌੜਾਂ ਬਣਾਉਣ ਦੀ ਉਪਲੱਬਧੀ ਹਾਸਲ ਕੀਤੀ ਸੀ, ਜਦੋਂਕਿ ਤੀਜੇ ਮੈਚ ਵਿਚ ਆਪਣੀ ਪਾਰੀ ਦੌਰਾਨ ਵਨਡੇ ਵਿਚ ਸਭ ਤੋਂ ਤੇਜ਼ 12 ਹਜ਼ਾਰੀ ਦੌੜਾਂ ਬਣਾਉਣ ਵਾਲੇ ਖਿਡਾਰੀ ਬਣੇ ਸਨ ਅਤੇ ਉਨ੍ਹਾਂ ਨੇ ਕ੍ਰਿਕਟ ਲੀਜੈਂਡ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਸੀ।

ਲਕਸ਼ਮਣ ਨੇ ਇਕ ਸ਼ੋਅ ਵਿਚ ਸਾਬਕਾ ਬੱਲੇਬਾਜ਼ ਗੌਤਮ ਗੰਭੀਰ ਨੂੰ ਕਿਹਾ, 'ਵਿਰਾਟ ਨੇ ਜੋ ਕਾਰਨਾਮਾ ਕੀਤਾ ਹੈ ਉਹ ਬੇਮਿਸਾਨ ਹੈ। ਮੇਰੇ ਖਿਆਲ ਨਾਲ ਉਹ ਜਿਸ ਤਰ੍ਹਾਂ ਹਰ ਸੀਰੀਜ਼ ਵਿਚ ਖੇਡਦੇ ਹਨ ਅਤੇ ਆਪਣੀ ਲੈਅ ਬਰਕਰਾਰ ਰੱਖਦੇ ਹਨ ਉਹ ਅਵਿਸ਼ਵਾਸਯੋਗ ਹੈ। ਇਕ ਸਮਾਂ ਮੈਨੂੰ ਲੱਗਾ ਸੀ ਕਿ ਵਿਰਾਟ ਲਈ ਇਹ ਚੁਣੌਤੀ ਭਰਪੂਰ ਹੋਵੇਗਾ ਅਤੇ ਕਿਸੇ ਪੜਾਅ ਵਿਚ ਆਕੇ ਉਨ੍ਹਾਂ ਦੀ ਊਰਜਾ ਘੱਟ ਹੋ ਜਾਵੇਗੀ ਪਰ ਵਿਰਾਟ ਦੇ ਮੈਦਾਨ ਵਿਚ ਰਹਿੰਦੇ ਹੋਏ ਇਕ ਵਾਰ ਵੀ ਅਜਿਹਾ ਨਹੀਂ ਲੱਗਾ ਕਿ ਉਨ੍ਹਾਂ ਦੀ ਊਰਜਾ ਘੱਟ ਹੋਈ ਹੈ।'

ਇਹ ਵੀ ਪੜ੍ਹੋ : ਕਿਸਾਨਾਂ ਦੇ ਸਮਰਥਨ 'ਚ ਆਏ ਦਿ ਗਰੇਟ ਖਲੀ, ਕੇਂਦਰ ਸਰਕਾਰ ਨੂੰ ਆਖੀ ਵੱਡੀ ਗੱਲ (ਵੇਖੋ ਵੀਡੀਓ)

ਉਨ੍ਹਾਂ ਕਿਹਾ, 'ਜੇਕਰ ਤੁਸੀਂ ਉਨ੍ਹਾਂ ਦੇ ਵਨਡੇ ਰਿਕਾਰਡ ਵੇਖੋ ਤਾਂ ਕਈ ਸੈਂਕੜੇ ਉਨ੍ਹਾਂ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਠੋਕੇ ਹਨ। ਟੀਚੇ ਦਾ ਪਿੱਛਾ ਕਰਦੇ ਹੋਏ ਉਨ੍ਹਾਂ 'ਤੇ ਕਾਫ਼ੀ ਦਬਾਅ ਹੁੰਦਾ ਹੈ ਪਰ ਉਹ ਦਬਾਅ ਨੂੰ ਹਟਾ ਕੇ ਆਪਣੀ ਜ਼ਿੰਮੇਦਾਰੀ ਨਾਲ ਖੇਡਦੇ ਹਨ ਅਤੇ ਇਹੀ ਗੱਲ ਉਨ੍ਹਾਂ ਨੂੰ ਵਧੀਆ ਬਣਾਉਂਦੀ ਹੈ।' ਗੰਭੀਰ ਨੇ ਵੀ ਲਕਸ਼ਮਣ ਦੀ ਗੱਲ ਨਾਲ ਸਹਿਮਤੀ ਜਤਾਉਂਦੇ ਹੋਏ ਕਿਹਾ, 'ਤੁਸੀਂ ਜੋ ਚਾਹੋ ਉਹ ਕਰ ਸਕਦੇ ਹੋ ਪਰ ਦੁਨੀਆ ਦਾ ਸਭ ਤੋਂ ਚੰਗਾ ਅਨੁਭਵ ਇਹ ਹੈ ਕਿ ਤੁਸੀਂ ਮੈਚ ਦਾ ਆਖ਼ਰੀ ਸਕੋਰ ਬਣਾਓ। ਇਸ ਤੋਂ ਤੁਸੀਂ ਸੰਤੁਸ਼ਟ ਹੁੰਦੇ ਹੋ ਕਿ ਤੁਸੀਂ ਦੇਸ਼ ਲਈ ਕੁੱਝ ਕੀਤਾ ਹੈ। ਇਹ ਸਭ ਸੰਯੋਜਨ ਹੀ ਉਨ੍ਹਾਂ ਨੂੰ ਵਿਸ਼ੇਸ਼ ਬਣਾਉਂਦਾ ਹੈ। ਵਿਰਾਟ ਨੇ ਕਰੀਅਰ ਵਿਚ 22000 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ, ਜੋ ਆਪਣੇ ਆਪ ਵਿਚ ਖ਼ਾਸ ਉਪਲੱਬਧੀ ਹੈ।

cherry

This news is Content Editor cherry