ਸ਼ੈਲਟਰ ਹੋਮ ਦੇ ਬੱਚਿਆਂ ਲਈ ਵਿਰਾਟ ਕੋਹਲੀ ਬਣੇ ਸੈਂਟਾ ਕਲਾਜ਼ (ਦੇਖੋ ਵੀਡੀਓ)

12/21/2019 11:56:03 AM

ਸਪੋਰਟਸ ਡੈਸਕ— ਕ੍ਰਿਸਮਸ ਨੂੰ ਹੁਣ ਸਿਰਫ 3 ਦਿਨ ਹੀ ਬਚੇ ਹਨ ਅਤੇ ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਕੋਲਕਾਤਾ ਦੇ ਸ਼ੈਲਟਰ ਹੋਮ ਦੇ ਬੱਚਿਆਂ ਲਈ ਸੈਂਟਾ ਕਲਾਜ਼ ਬਣੇ। ਉਨ੍ਹਾਂ ਨੇ ਬੱਚਿਆਂ ਨਾਲ ਮਸਤੀ ਕੀਤੀ ਅਤੇ ਬੱਚਿਆਂ ਨੂੰ ਉਨ੍ਹਾਂ ਦੀ ਪਸੰਦ ਦੇ ਤੋਹਫੇ ਵੀ ਦਿੱਤੇ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਕੋਹਲੀ ਅਜਿਹਾ ਕੁਝ ਅਲਗ ਕਰਦੇ ਹੋਏ ਨਜ਼ਰ ਆਏ। ਉਹ ਅਕਸਰ ਕੁਝ ਨਾ ਕੁਝ ਨਵਾਂ ਕਰਦੇ ਰਹਿੰਦੇ ਹਨ।

ਉਨ੍ਹਾਂ ਦਾ ਇਕ ਵੀਡੀਓ ਸਟਾਰ ਸਪੋਰਟਸ ਨੇ ਸ਼ੇਅਰ ਕੀਤਾ ਹੈ ਜਿਸ 'ਚ ਕੋਹਲੀ ਟੈਬ 'ਤੇ ਬੱਚਿਆਂ ਨੂੰ ਦੇਖਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਪਤਾ ਚਲਦਾ ਹੈ ਕਿ ਉਨ੍ਹਾਂ ਦਾ ਫੇਵਰੇਟ ਖਿਡਾਰੀ ਕੌਣ ਹੈ ਅਤੇ ਉਨ੍ਹਾਂ ਨੂੰ ਤੋਹਫੇ ਵੱਜੋਂ ਕੀ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਫੇਵਰੇਟ ਖਿਡਾਰੀ 'ਚ ਕੀ ਪਸੰਦ ਹੈ। ਇਸ ਦੌਰਾਨ ਕਿਸੇ ਬੱਚੇ ਨੇ ਸਚਿਨ ਤੇਂਦੁਲਕਰ ਤਾਂ ਕਿਸੇ ਨੇ ਪੀ. ਵੀ. ਸਿੰਧੂ ਅਤੇ ਕਿਸੇ ਨੇ ਮਸ਼ਹੂਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੂੰ ਮਿਲਣ ਦੀ ਗੱਲ ਕਹੀ। ਇਸ ਦੌਰਾਨ ਕੋਹਲੀ ਇਕ ਬੱਚੇ ਦੀ ਗੱਲ 'ਤੇ ਹੱਸ ਪਏ ਕਿ ਉਨ੍ਹਾਂ ਨੂੰ ਕੋਹਲੀ ਦੀ ਦਾੜ੍ਹੀ ਪਸੰਦ ਹੈ। ਇਸ ਤੋਂ ਬਾਅਦ ਵਿਰਾਟ ਸੈਂਟਾ ਕਲਾਜ਼ ਦੀ ਡ੍ਰੈਸ 'ਚ ਬੱਚਿਆਂ ਨੂੰ ਮਿਲਣ ਆਉਂਦੇ ਹਨ ਅਤੇ ਉਨ੍ਹਾਂ ਲਈ ਤੋਹਫੇ ਵੀ ਲਿਆਉਂਦੇ ਹਨ।

ਬੱਚਿਆਂ ਨੂੰ ਤੋਹਫੇ ਦੇਣ ਦੇ ਬਾਅਦ ਇਕ ਵਿਅਕਤੀ ਕਹਿੰਦਾ ਹੈ ਕਿ ਸਪਾਈਡਰ ਮੈਨ ਅਤੇ ਸੁਪਰਮੈਨ ਨਾਲ ਮਿਲਣਾ ਸੀ ਪਰ ਉਹ ਛੁੱਟੀ 'ਤੇ ਹਨ, ਕੀ ਤੁਸੀਂ ਵਿਰਾਟ ਕੋਹਲੀ ਨੂੰ ਮਿਲਣਾ ਚਾਹੁੰਦੇ ਹੋ। ਇਸ 'ਤੇ ਬੱਚੇ ਹਾਂ ਕਹਿੰਦੇ ਹੋਏ ਸ਼ੋਰ ਮਚਾਉਣ ਲਗਦੇ ਹਨ ਅਤੇ ਜਦੋਂ ਕੋਹਲੀ ਨਕਲੀ ਦਾੜ੍ਹੀ ਹਟਾਉਦੇ ਹਨ ਤਾਂ ਸਾਰੇ ਬੱਚੇ ਖੁਸ਼ ਹੋ ਜਾਂਦੇ ਹਨ ਅਤੇ ਸਾਰੇ ਉਨ੍ਹਾਂ ਨੂੰ ਮਿਲਣ ਲਈ ਦੌੜਦੇ ਹਨ। ਇਸ ਦੌਰਾਨ ਕਪਤਾਨ ਕੋਹਲੀ ਵੀ ਭਾਵੁਕ ਹੋ ਜਾਂਦੇ ਹਨ। ਅਖੀਰ 'ਚ ਕੋਹਲੀ ਕਹਿੰਦੇ ਹਨ, ਇਹ ਪਲ ਮੇਰੇ ਲਈ ਬਹੁਤ ਖਾਸ ਹੈ। ਇਸੇ ਦੇ ਨਾਲ ਕੋਹਲੀ ਸਾਰਿਆਂ ਨੂੰ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹਨ।

 

Tarsem Singh

This news is Content Editor Tarsem Singh