ਵਿਰਾਟ ਤੇ ਅਨੁਸ਼ਕਾ ਨੇ UAE ''ਚ ਟੀਮ ਨਾਲ ਹੋਣ ਵਾਲੇ ਬੱਚੇ ਦੀ ਖ਼ੁਸ਼ੀ ''ਚ ਮਨਾਇਆ ਜਸ਼ਨ, ਵੇਖੋ ਵੀਡੀਓ

08/29/2020 4:33:04 PM

ਸਪੋਰਟਸ ਡੈਸਕ : ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਜਲਦ ਹੀ ਪਿਤਾ ਬਣਨ ਵਾਲੇ ਹਨ। ਉਨ੍ਹਾਂ ਨੇ ਇਹ ਖ਼ੁਸ਼ਖ਼ਬਰੀ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ, ਜਿਸ ਦੇ ਬਾਅਦ ਪ੍ਰਸ਼ੰਸਕਾਂ ਅਤੇ ਕ੍ਰਿਕਟ ਜਗਤ ਦੇ ਖਿਡਾਰੀਆਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵਧਾਈਆਂ ਦਿੱਤੀਆਂ ਸਨ। ਇਹ ਖ਼ੁਸ਼ਖ਼ਬਰੀ ਸੁਨਾਉਣ ਤੋਂ ਬਾਅਦ ਵਿਰਾਟ ਅਤੇ ਅਨੁਸ਼ਕਾ ਨੇ ਕੇਕ ਕੱਟ ਕੇ ਜਸ਼ਨ ਮਨਾਇਆ। ਦੱਸ ਦੇਈਏ ਕਿ ਵਿਰਾਟ ਇਸ ਸਮੇਂ ਯੂ.ਏ.ਈ. ਵਿਚ ਆਈ.ਪੀ.ਐਲ. ਦੇ 13ਵੇਂ ਸੀਜ਼ਨ ਦੀਆਂ ਤਿਆਰੀਆਂ ਵਿਚ ਲੱਗੇ ਹੋਏ ਹਨ ਅਤੇ ਉਨ੍ਹਾਂ ਦੀ ਪਤਨੀ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਵੀ ਯੂ.ਏ.ਈ. ਵਿਚ ਮੌਜੂਦ ਹੈ।


ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਵਿਰਾਟ ਅਤੇ ਅਨੁਸ਼ਕਾ ਇਕੱਠੇ ਕੇਕ ਕੱਟਦੇ ਦਿਖਾਈ ਦੇ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਪੂਰੀ ਆਰ.ਸੀ.ਬੀ. ਟੀਮ ਉਥੇ ਮੌਜੂਦ ਰਹੀ।



ਜ਼ਿਕਰਯੋਗ ਹੈ ਕਿ ਵਿਰਾਟ ਅਨੁਸ਼ਕਾ ਨੇ ਬੀਤੇ ਦਿਨੀਂ ਆਪਣੇ-ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਹੀ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਕਿ ਅਗਲੇ ਸਾਲ ਜਨਵਰੀ ਵਿਚ ਉਹ 2 ਤੋਂ 3 ਹੋਣ ਵਾਲੇ ਹਨ। ਉਨ੍ਹਾਂ ਕਿਹਾ, 'ਅਤੇ ਉਦੋਂ ਅਸੀਂ ਤਿੰਨ ਹੋਵਾਂਗੇ। ਨਵਾਂ ਮਿਹਮਾਨ ਜਨਵਰੀ 2021 ਵਿਚ ਆ ਰਿਹਾ ਹੈ।'

ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ 11 ਦਸੰਬਰ 2017 ਵਿਚ ਵਿਆਹ ਕਰਾਇਆ ਸੀ। ਦੋਵਾਂ ਨੇ ਇਟਲੀ ਦੀ ਸਿਟੀ ਟਸਕਨੀ ਦੇ ਬੋਰਗੋ ਫਿਨੋਸ਼ਿਟੋ ਰਿਜ਼ਾਰਟ 'ਚ ਪਰਿਵਾਰਕ ਪੰਡਿਤ ਅਨੰਤ ਬਾਬਾ ਦੀ ਮੌਜੂਦਗੀ 'ਚ ਸੱਤ ਫੇਰੇ ਲਏ। ਇਸ ਮੌਕੇ ਪਰਿਵਾਰਕ ਮੈਂਬਰ ਤੇ ਨਜ਼ਦੀਕੀ ਦੋਸਤ ਹੀ ਮੌਜੂਦ ਸਨ। ਦੱਸਣਯੋਗ ਹੈ ਕਿ 2013 ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਨ੍ਹਾਂ ਦੀ ਪਹਿਲੀ ਮੁਲਾਕਾਤ ਇਕ ਐਡ ਸ਼ੂਟ ਦੌਰਾਨ ਹੋਈ ਸੀ।

 

cherry

This news is Content Editor cherry