ਚੰਗੀ ਸ਼ੁਰੂਆਤ ਤੋਂ ਬਾਅਦ 3 ਓਵਰਾਂ ''ਚ 3 ਵਿਕਟਾਂ ਗੁਆਉਣਾ ਨੁਕਸਾਨਦਾਇਕ: ਵਿਰਾਟ ਕੋਹਲੀ

07/16/2018 10:59:44 AM

ਨਵੀਂ ਦਿੱਲੀ—ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਇੰਗਲੈਂਡ ਖਿਲਾਫ ਖੇਡੇ ਗਏ ਦੂਜੇ ਵਨ ਡੇ ਮੈਚ 'ਚ ਉਨ੍ਹਾਂ ਦੀ ਟੀਮ ਲਈ ਤਿੰਨ ਓਵਰਾਂ 'ਚ ਤਿੰਨ ਵਿਕਟਾਂ ਗੁਆ ਦੇਣਾ ਨੁਕਸਾਨਦਾਇਕ ਰਿਹਾ। ਕੋਹਲੀ ਨੇ ਕਿਹਾ ਕਿ ਇਹ ਤਿੰਨ ਵਿਕਟਾਂ ਗੁਆਉਣ ਤੋਂ ਬਾਅਦ ਹੀ ਉਨ੍ਹਾਂ ਦੀ ਟੀਮ ਕਮਜ਼ੋਰ ਪੈ ਗਈ। ਲਾਰਡਜ਼ ਮੈਦਾਨ 'ਤੇ ਸ਼ਨੀਵਾਰ ਨੂੰ ਖੇਡੇ ਗਏ ਮੈਚ 'ਚ ਇੰਗਲੈਂਡ ਨੇ ਭਾਰਤ ਨੂੰ 86 ਦੌੜਾਂ ਨਾਲ ਮਾਤ ਦੇ ਕੇ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ 'ਚ 1-1 ਨਾਲ ਬਰਾਬਰੀ ਕਰ ਲਈ। ਤੀਜਾ ਅਤੇ ਆਖਰੀ ਮੈਚ ਦੋਵਾਂ ਟੀਮਾਂ ਵਿਚਕਾਰ 17 ਜੁਲਾਈ ਨੂੰ ਲੀਡਜ਼ ਮੈਦਾਨ 'ਤੇ ਖੇਡਿਆ ਜਾਵੇਗਾ। ਕੋਹਲੀ ਨੇ ਕਿਹਾ,' ਅਸੀਂ ਬਹੁਤ ਚੰਗੀ ਸ਼ੁਰੂਆਤ ਕੀਤੀ ਸੀ। ਪਿਚ ਵੀ ਚੰਗੀ ਸੀ, ਪਰ ਇਹ ਉਦੋਂ ਹੌਲੀ ਹੋ ਗਈ ਜਦੋਂ ਅਸੀਂ ਤੀਜੇ ਉਵਰ 'ਚ ਆਪਣੀਆਂ ਤਿੰਨ ਵਿਕਟਾਂ ਗੁਆ ਦਿੱਤੀਆਂ। ਇਸੇ ਸਥਿਤੀ 'ਚ ਸਾਡੀ ਟੀਮ ਕਮਜ਼ੋਰ ਪੈ ਗਈ।