ਬਿਨਾਂ ਵਰਲਡ ਕੱਪ ਜਿੱਤੇ ਵਿਰਾਟ ਕੋਹਲੀ ਨੇ ਹਾਸਲ ਕੀਤੀ ਇਹ ਪ੍ਰਾਪਤੀ

07/14/2018 11:11:44 AM

ਨਵੀਂ ਦਿੱਲੀ—ਨਟਿੰਘਮ ਵਨ ਡੇ ਮੈਚ 'ਚ ਇੰਗਲੈਂਡ ਖਿਲਾਫ ਟੀਮ ਇੰਡੀਆ ਨੂੰ ਅੱਠ ਵਿਕਟਾਂ ਨਾਲ ਜਿੱਤ ਮਿਲੀ, ਜੋ ਕਿ ਕਪਤਾਨ ਵਿਰਾਟ ਕੋਹਲੀ ਦਾ 50ਵਾਂ ਮੈਚ ਸੀ। ਇਹ ਮੈਚ ਵਿਰਾਟ ਦੇ ਲਿਹਾਜ ਨਾਲ ਬਹੁਤ ਚੰਗਾ ਰਿਹਾ। ਵਿਰਾਟ ਕੋਹਲ ਨੇ ਹੁਣ ਤੱਕ 50 ਵਨ ਡੇ ਮੈਚਾਂ 'ਚ ਕਪਤਾਨੀ ਕੀਤੀ ਹੈ, ਜਿਸ 'ਚੋਂ 39 'ਚ ਜਿੱਤ ਮਿਲੀ ਹੈ ਜਦਕਿ ਨੂੰ 10 ਮੈਚ ਹਾਰੇ ਹਨ। ਵਿਰਾਟ ਦੀ ਹਾਰ-ਜਿੱਤ ਦਾ ਔਸਤ 3.90 ਹੈ ਜੋ ਕਿ ਮੌਜੂਦਾ ਸਮੇਂ 'ਚ 50 ਮੈਚਾਂ 'ਚ ਕਪਤਾਨੀ ਕਰਨ ਵਾਲਿਆਂ 'ਚ ਸਭ ਤੋਂ ਜ਼ਿਆਦਾ ਹੈ, ਜਦਕਿ ਉਨ੍ਹਾਂ ਨੇ 79.59 ਫੀਸਦੀ ਸਫਲਤਾ ਹਾਸਲ ਕੀਤੀ ਹੈ। ਇਹ 25 ਤੋਂ ਜ਼ਿਆਦਾ ਮੈਚਾਂ 'ਚ ਕਪਤਾਨੀ ਕਰਨ ਵਾਲਿਆਂ ਦੀ ਲਿਸਟ 'ਚ ਟਾਪ 'ਤੇ ਹਨ।
ਇਸ ਜਿੱਤ ਦੇ ਨਾਲ ਉਹ ਵੈਸਟਇੰਡੀਜ਼ ਦੇ ਕਲਾਈਵ ਲੋਇਡ ਅਤੇ ਰਿਕੀ ਪੋਟਿੰਗ ਦੀ ਬਰਾਬਰੀ ਕਰਨ 'ਚ ਸਫਲ ਰਹੇ। ਇਨ੍ਹਾਂ ਦੋਵਾਂ ਨੇ ਵੀ ਬਤੌਰ ਕਪਤਾਨ ਪਹਿਲੇ 50 ਮੈਚਾਂ 'ਚੋਂ 39 ਮੈਚ ਜਿੱਤੇ ਸਨ। ਇਸ ਦੌਰਾਨ ਪੋਟਿੰਗ ਨੇ ਨੌ ਤਾਂ ਲੋਇਡ ਨੇ 10 ਹਾਰੇ ਜਦਕਿ ਲੋਇਡ ਅਤੇ ਪੋਟਿੰਗ ਨੇ ਆਪਣੀ ਟੀਮ ਨੂੰ ਵਰਲਡ ਚੈਂਪੀਅਨ ਬਣਾਇਆ ਹੈ। ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਪਹਿਲੇ 50 ਮੈਚਾਂ 'ਚੋਂ 31 ਮੈਚਾਂ 'ਚ ਜਿੱਤ ਹਾਸਲ ਕੀਤੀ ਸੀ। ਟੀਮ ਇੰਡੀਆ ਨੇ 2011 ਵਰਲਡ ਕੱਪ ਧੋਨੀ ਦੀ ਅਗਵਾਈ 'ਚ ਹੀ ਜਿੱਤਿਆ ਸੀ।