ਵਿਰਾਟ ਲਈ ਵਿੰਡੀਜ਼ ਦੌਰਾ ਹਮੇਸ਼ਾ ਰਿਹੈ ਲੱਕੀ, ਹਾਸਲ ਕੀਤੀਆਂ ਹਨ ਇਹ 3 ਵੱਡੀਆਂ ਉਪਲਬਧੀਆਂ

09/03/2019 11:58:47 AM

ਨਵੀਂ ਦਿੱਲੀ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਲਈ ਵੈਸਟਇੰਡੀਜ਼ ਦੌਰਾ ਹਮੇਸ਼ਾ ਤੋਂ ਹੀ ਯਾਦਗਾਰ ਰਿਹਾ ਹੈ, ਖਾਸ ਕਰਕੇ ਟੈਸਟ ਸੀਰੀਜ਼ ’ਚ ਉਨ੍ਹਾਂ ਦਾ ਸ਼ਾਨਦਾਰ ਰਿਕਾਰਡ ਹੈ। ਸੋਮਵਾਰ ਨੂੰ ਜਮੈਕਾ ਦੇ ਸਬੀਨਾ ਪਾਰਕ ’ਚ ਖਤਮ ਦੌਰੇ ਦੇ ਆਖਰੀ ਟੈਸਟ ਮੈਚ ’ਚ ਟੀਮ ਇੰਡੀਆ ਨੂੰ ਜਿੱਤ ਮਿਲੀ। ਇਸ ਦੇ ਨਾਲ ਹੀ ਭਾਰਤ ਨੇ ਇਹ ਟੈਸਟ ਸੀਰੀਜ਼ 2-0 ਨਾਲ ਆਪਣੇ ਨਾਂ ਕੀਤੀ। ਇਸ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤ ਨੇ ਕੈਰੇਬੀਆਈ ਟੀਮ ਨੂੰ ਟੀ-20 ਅਤੇ ਵਨ-ਡੇ ਸੀਰੀਜ਼ ’ਚ ਵੀ ਕਲੀਨ ਸਵੀਪ ਕੀਤਾ ਸੀ।

ਭਾਰਤੀ ਟੀਮ ਲਈ ਇਹ ਦੌਰਾ ਜਿੰਨਾ ਸ਼ਾਨਦਾਰ ਗਿਆ, ਉਸ ਤੋਂ ਕਿਤੇ ਜ਼ਿਆਦਾ ਵੈਸਟਇੰਡੀਜ਼ ਟੂਰ ਕਪਤਾਨ ਵਿਰਾਟ ਕੋਹਲੀ ਲਈ ਇਤਿਹਾਸਕ ਰਿਹਾ। ਜਮੈਕਾ ਟੈਸਟ ਮੈਚ ਨੂੰ ਜਿੱਤ ਕੇ ਵਿਰਾਟ ਕੋਹਲੀ ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ ਬਣ ਗਏ ਹਨ। ਅਜਿਹਾ ਤੀਜੀ ਵਾਰ ਹੈ ਜਦੋਂ ਵੈਸਟਇੰਡੀਜ਼ ਦੇ ਦੌਰੇ ’ਤੇ ਵਿਰਾਟ ਕੋਹਲੀ ਨੇ ਕੋਈ ਖਾਸ ਉਪਲਬਧੀ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਦੋ ਵਾਰ ਕੈਰੇਬੀਆਈ ਦੌਰੇ ’ਤੇ ਆਏ ਹਨ ਅਤੇ ਦੋਵੇਂ ਵਾਰ ਉਨ੍ਹਾਂ ਦੇ ਨਾਲ ਕੁਝ ਚੰਗਾ ਹੋਇਆ ਹੈ। ਇਸ ਵਾਰ ਉਹ ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ ਬਣੇ ਹਨ।

ਦਰਅਸਲ, ਵਿਰਾਟ ਕੋਹਲੀ ਨੇ ਸਾਲ 2011 ’ਚ ਆਪਣਾ ਟੈਸਟ ਡੈਬਿਊ ਵੈਸਟਇੰਡੀਜ਼ ਦੇ ਖਿਲਾਫ ਕੈਰੇਬੀਆਈ ਸਰਜ਼ਮੀਂ ’ਤੇ ਕੀਤਾ ਸੀ। ਹੈਰਾਨ ਕਰਨ ਵਾਲੇ ਗੱਲ ਇਹ ਹੈ ਕਿ ਉਨ੍ਹਾਂ ਜਮੈਕਾ ਦੇ ਇਸੇ ਸਬੀਨਾ ਪਾਰਕ ਸਟੇਡੀਅਮ ’ਚ ਆਪਣਾ ਪਹਿਲਾ ਟੈਸਟ ਮੈਚ ਖੇਡਿਆ ਸੀ, ਜਿੱਥੋਂ ਉਹ ਅੱਜ 8 ਸਾਲ ਬਾਅਦ ਭਾਰਤ ਲਈ ਸਭ ਤੋਂ ਜ਼ਿਆਦਾ ਟੈਸਟ ਮੈਚ ਜਿੱਤਣ ਵਾਲੇ ਕਪਤਾਨ ਬਣੇ ਹਨ। ਇਸ ਤੋਂ ਇਲਾਵਾ ਭਾਰਤੀ ਟੀਮ ਨੇ ਵੈਸਟਇੰਡੀਜ਼ ਦਾ ਇਕ ਹੋਰ ਦੌਰਾ ਸਾਲ 2016 ’ਚ ਕੀਤਾ ਸੀ, ਜਦੋਂ ਵਿਰਾਟ ਕੋਹਲੀ ਨੇ ਸਾਲ ਨਾਰਥ ਸਾਊਂਡ ਦੇ ਮੈਦਾਨ ’ਤੇ ਟੈਸਟ ਮੈਚ ’ਚ ਆਪਣਾ ਪਹਿਲਾ ਦੋਹਰਾ ਸੈਂਕੜਾ ਲਗਾਇਆ ਸੀ।

ਵੈਸਟਇੰਡੀਜ਼ ’ਚ ਟੈਸਟ ਕ੍ਰਿਕਟ ’ਚ ਵਿਰਾਟ ਕੋਹਲੀ 
ਸਾਲ 2011 : ਟੈਸਟ ਡੈਬਿਊ, ਸਬੀਨਾ ਪਾਰਕ, ਜਮੈਕਾ
ਸਾਲ 2016 : ਟੈਸਟ ਕ੍ਰਿਕਟ ’ਚ ਪਹਿਲਾ ਦੋਹਰਾ ਸੈਂਕੜਾ
ਸਾਲ 2019 : ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ, ਸਬੀਨਾ ਪਾਰਕ, ਜਮੈਕਾ
 

Tarsem Singh

This news is Content Editor Tarsem Singh