ਵਿਰਾਟ ਕੋਹਲੀ ਸਖਤ ਮਿਹਨਤ ਕਰਨ ਵਾਲਾ ਖਿਡਾਰੀ : ਰਾਠੌਰ

10/31/2017 10:40:41 PM

ਕੋਲਕਾਤਾ— ਸਾਬਕਾ ਰਾਸ਼ਟਰੀ ਚੋਣਕਾਰ ਬਿਕ੍ਰਮ ਰਾਠੌਰ ਦਾ ਮਨਣਾ ਹੈ ਕਿ ਸਫਲਤਾ ਹਾਸਲ ਕਰਨ ਦੀ ਇੱਛਾ ਤੇ ਸਖਤ ਮਿਹਨਤ  ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਕ੍ਰਿਕਟ ਸੁਪਰਸਟਾਰ ਬਨਾਉਣ 'ਚ ਅਮਿਹ ਭੂਮੀਕਾ ਨਿਭਾਈ ਹੈ। ਰਾਠੌਰ ਨੇ ਕਿਹਾ ਕਿ ਉਹ ਮਹਾਨ ਖਿਡਾਰੀ ਹੈ। ਉਹ (ਦੌੜਾਂ ਤੇ ਸਫਲਤਾ ਦੇ ਲਈ) ਬਹੁਤ ਭੁੱਖਾ ਤੇ ਸਖਤ ਮਿਹਨਤ ਕਰਨ ਵਾਲਾ ਹੈ। ਉਹ ਹਮੇਸ਼ਾ ਸੁਪਰਸਟਾਰ ਬਣਨਾ ਚਾਹੁੰਦਾ ਸੀ। ਉਹ ਪਹਿਲੇ ਹੀ ਇਹ ਬਣ ਚੁੱਕਾ ਹੈ।
ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਕਾਨਪੁਰ 'ਚ 29 ਅਕਤੂਬਰ ਨੂੰ ਤੀਜੇ ਤੇ ਰੌਮਾਂਚਕ ਮੈਚ 'ਚ ਕੋਹਲੀ ਨੇ ਵਨ ਡੇ ਕੌਮਾਂਤਰੀ ਮੈਚਾਂ 'ਚ ਸਭ ਤੋਂ ਘੱਟ ਪਾਰੀਆਂ 'ਚ 9000 ਦੌੜਾਂ ਬਨਾਉਣ ਵਾਲੇ ਬੱਲੇਬਾਜ਼ ਬਣੇ। ਕੋਹਲੀ ਆਪਣੇ 202ਵੇਂ ਮੈਚ 'ਚ 9000 ਦੌੜਾਂ ਪੂਰੀਆਂ ਕਰਨ ਵਾਲੇ 19ਵੇਂ ਬੱਲੇਬਾਜ਼ ਬਣੇ ਤੇ ਇਸ ਦੌਰਾਨ ਉਨ੍ਹਾਂ ਨੇ ਇਸ ਉੁਪਲੱਬਧੀ ਨੂੰ ਸਭ ਤੋਂ ਘੱਟ ਪਾਰੀਆਂ 'ਚ ਹਾਸਲ ਕਰਨ ਦੇ ਲਈ ਦੱਖਣੀ ਅਫਰੀਕਾ ਦੇ ਏ.ਬੀ. ਡਿਵੀਲੀਅਰਸ ਦੇ ਰਿਕਾਰਡ ਨੂੰ ਤੋੜਿਆ। ਰਾਠੌਰ ਨੇ ਕਿਹਾ ਕਿ ਭਾਰਤ ਟੀਮ ਦੇ ਕੋਲ ਵਧੀਆਂ ਗੇਂਦਬਾਜ਼ੀ ਹੈ ਜਿਸ 'ਚ ਸਪਿਨਰ ਤੇ ਤੇਜ਼ ਗੇਂਦਬਾਜ਼ ਸਾਰੇ ਇਕ ਦੂਜੇ ਦੀ ਮਦਦ ਕਰ ਰਹੇ ਹਨ।