ਕੋਹਲੀ ਨੂੰ ਪਾਕਿ ਕਪਤਾਨ ਸਰਫਰਾਜ਼ ਦੀ ਮਿਮਿਕਰੀ ਕਰਦਿਆਂ ਦੇਖ ਨਹੀਂ ਰੋਕ ਸਕੋਗੇ ਹਾਸਾ (Video)

06/17/2019 6:09:52 PM

ਨਵੀਂ ਦਿੱਲੀ : ਭਾਰਤ ਨੇ ਆਪਣੇ ਗੁਆਂਢੀ ਅਤੇ ਕ੍ਰਿਕਟ ਦੇ ਮੈਦਾਨ 'ਤੇ ਪੁਰਾਣੇ ਵਿਰੋਧੀ ਪਾਕਿਸਤਾਨ ਖਿਲਾਫ ਆਈ. ਸੀ. ਸੀ. ਵਰਲਡ ਕੱਪ ਮੁਕਾਬਲਿਆਂ ਵਿਚ ਅਜੇਤੂ ਕ੍ਰਮ ਜਾਰੀ ਰੱਖਿਆ ਹੈ। ਭਾਰਤ ਨੇ ਮੈਨਚੈਸਟਰ ਵਿਚ ਹੋਏ ਮੁਕਾਬਲੇ ਵਿਚ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾ ਕੇ ਹੁਣ ਤੱਕ ਵਰਲਡ ਕੱਪ ਇਤਿਹਾਸ ਵਿਚ ਪਾਕਿ ਖਿਲਾਫ ਲਗਾਤਾਰ 7ਵੀਂ ਜਿੱਤ ਦਰਜ ਕੀਤੀ। ਪਾਕਿਸਤਾਨ ਹੁਣ ਤੱਕ ਭਾਰਤ ਖਿਲਾਫ ਵਰਲਡ ਕੱਪ ਵਿਚ ਜਿੱਤ ਦਰਜ ਨਹੀਂ ਕਰ ਸਕੀ ਹੈ। ਰੋਹਿਤ ਸ਼ਰਮਾ ਨੂੰ ਉਸਦੀਆਂ ਸ਼ਾਨਦਾਰ 140 ਦੌੜਾਂ ਲਈ 'ਮੈਨ ਆਫ ਦਿ ਮੈਚ' ਖਿਤਾਬ ਨਾਲ ਨਵਾਜਿਆ ਗਿਆ। ਇਸ ਮੈਚ ਵਿਚ ਕੋਹਲੀ ਅਤੇ ਕੇ. ਐੱਲ. ਰਾਹੁਲ ਨੇ ਵੀ ਅਰਧ ਸੈਂਕੜੇ ਵਾਲੀ ਪਾਰੀ ਖੇਡ ਪਾਕਿਸਾਤਨੀ ਗੇਂਦਬਾਜ਼ਾਂ ਦੀ ਰੱਝ ਕੇ ਕਲਾਸ ਲਗਾਈ।

ਭਾਂਵੇ ਹੀ ਮੈਚ ਵਿਚ ਮੀਂਹ ਨੇ ਕੁਝ ਅੜਿੱਕਾ ਪਾਇਆ ਪਰ ਡਕਵਰਥ ਲੁਈਸ ਨਿਯਮ ਦੇ ਆਧਾਰ 'ਤੇ 89 ਦੌੜਾਂ ਦੀ ਸ਼ਾਨਦਾਰ ਜਿੱਤ ਵੀ ਦਰਜ ਕੀਤੀ। ਦੱਸਣਯੋਗ ਹੈ ਕਿ ਇਸ ਮੈਚ ਦੌਰਾਨ ਵਿਰਾਟ ਕੋਹਲੀ ਅਤੇ ਉਸਦੇ ਸਾਥੀ ਹਾਸਾ ਮਜ਼ਾਕ ਵੀ ਕਰਦੇ ਦਿਸੇ। ਜਦੋਂ ਪਾਕਿਸਤਾਨੀ ਪਾਰੀ ਦੌਰਾਨ ਮੀਂਹ ਕਾਰਨ ਮੈਚ ਰੁੱਕਿਆ ਤਾਂ ਪਵੇਲੀਅਨ ਵਿਚ ਬੈਠ ਕੇ ਕੋਹਲੀ ਨੇ ਪਾਕਿਸਾਤਨੀ ਕਪਤਾਨ ਸਰਫਰਾਜ਼ ਅਹਿਮਦ ਦੀ ਮਿਮਿਕਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕੁਲਦੀਪ ਯਾਦਵ ਦੇ ਨਾਲ ਮਿਲ ਕੇ ਰੱਜ ਕੇ ਮਸਤੀ ਕੀਤੀ। ਕੋਹਲੀ ਦਾ ਸਰਫਰਾਜ਼ ਦੀ ਮਿਮਿਕਰੀ ਕਰਨ ਵਾਲੀ ਵੀਡੀਓ ਸੋਸ਼ਲ 'ਤੇ ਕਾਫੀ ਵਾਇਰਲ ਹੋ ਰਹੀ ਹੈ।