ਮੈਚ ਤੋਂ ਬਾਅਦ ਕਪਤਾਨ ਕੋਹਲੀ ਨੇ ਸਬੀਨਾ ਪਾਰਕ ’ਚ ਪ੍ਰਸ਼ੰਸਕਾਂ ਨਾਲ ਬਿਤਾਇਆ ਸਮਾਂ, ਦੇਖੋ ਵੀਡੀਓ

08/31/2019 11:50:30 AM

ਸਪੋਰਟਸ ਡੈਸਕ— ਵੈਸਟਇੰਡੀਜ਼ ਅਤੇ ਭਾਰਤ ਵਿਚਾਲੇ ਸ਼ੁੱਕਰਵਾਰ ਨੂੰ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਆਖਰੀ ਮੁਕਾਬਲਾ ਜਮੈਕਾ ਦੇ ਸਬੀਨਾ ਪਾਰਕ ’ਚ ਖੇਡਿਆ ਜਾ ਰਿਹਾ ਹੈ। ਜਦਕਿ ਭਾਰਤ ਨੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ 90 ਓਵਰ ’ਚ ਪੰਜ ਵਿਕਟ ਦੇ ਨੁਕਸਾਨ ’ਤੇ 264 ਦੌੜ ਬਣਾ ਲਈਆਂ ਹਨ। ਅਜਿਹੇ ’ਚ ਪਹਿਲੇ ਦਿਨ ਦਾ ਖੇਡ ਖਤਮ ਹੋਣ ਦੇ ਬਾਅਦ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਸਬੀਨਾ ਪਾਰਕ ’ਚ ਕੁਝ ਫੈਂਸ ਦੇ ਨਾਲ ਸਮਾਂ ਬਿਤਾਇਆ ਅਤੇ ਲੋਕਾਂ ਦਿਲ ਜਿੱਤ ਲਿਆ।

ਦਰਅਸਲ, ਬੀ. ਸੀ. ਸੀ. ਆਈ. ਨੇ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ਤੋਂ ਵਿਰਾਟ ਕੋਹਲੀ ਦੇ ਬਿਤਾਏ ਇਸ ਪਲ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ’ਚ ਵਿਰਾਟ ਕੋਹਲੀ ਫੈਨਸ ਨਾਲ ਗੱਲ ਕਰਦੇ ਹੋਏ, ਮੁਸਕੁਰਾਉਂਦੇ ਹੋਏ ਅਤੇ ਆਟੋਗ੍ਰਾਫ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਫੈਂਸ ਨੂੰ ਵੀ ਕਾਫੀ ਪਸੰਦ ਆ ਰਿਹਾ ਹੈ।

ਤੁਹਾਨੂੰ ਦਸ ਦਈਏ ਕਿ ਓਪਨਰ ਕੇ. ਐੱਲ. ਰਾਹੁਲ ਅਤੇ ਮਯੰਕ ਅਗਰਵਾਲ ਨੇ ਸ਼ੁਰੂਆਤੀ 6 ਓਵਰਾਂ ’ਚ ਹੀ ਟੀਮ ਇੰਡੀਆ ਦਾ ਸਕੋਰ 32 ਦੌੜਾਂ ’ਤੇ ਲਿਆ ਖੜ੍ਹਾ ਕੀਤਾ। ਪਰ ਇਸ ਦੇ ਬਾਅਦ ਕੇ. ਐੱਲ. ਰਾਹੁਲ ਅਤੇ ਬਾਅਦ ’ਚ ਚੇਤੇਸ਼ਵਰ ਪੁਜਾਰਾ ਵੀ ਚਲਦੇ ਬਣੇ। ਕੇ. ਐੱਲ. ਰਾਹੁਲ ਨੂੰ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਤਾਂ ਪੁਜਾਰਾ ਨੂੰ ਡੈਬਿਊ ਮੈਚ ਖੇਡ ਰਹੇ ਕਾਰਨਵੈਲ ਨੇ ਪਵੇਲੀਅਨ ਦਾ ਰਸਤਾ ਦਿਖਾਇਆ। ਇਸ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਅਤੇ ਅਗਰਵਾਲ ਨੇ ਭਾਰਤੀ ਪਾਰੀ ਨੂੰ ਸੰਭਾਲਿਆ। ਟੀਮ ਇੰਡੀਆ ਨੇ ਲੰਚ ਤਕ ਦੋ ਵਿਕਟ ਗੁਆ ਕੇ 72 ਦੌੜਾਂ ਬਣਾ ਲਈਆਂ ਹਨ।

 

Tarsem Singh

This news is Content Editor Tarsem Singh