ਅਨੁਸ਼ਕਾ ਤੋਂ ਇੰਨੇ ਗੁਣਾ ਜ਼ਿਆਦਾ ਕਮਾ ਰਿਹੈ ਵਿਰਾਟ ,ਜਾਣੋ ਦੋਹਾਂ ਦੀ ਕਮਾਈ ਬਾਰੇ

01/27/2020 5:26:41 PM

ਮੁੰਬਈ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਭਾਰਤ ਦੀ ਹੀ ਨਹੀਂ ਸਗੋਂ ਦੁਨੀਆ ਦੀ ਸਭ ਤੋਂ ਮਸ਼ਹੂਰ ਜੋੜੀਆਂ 'ਚੋਂ ਇਕ ਹੈ। ਇਨ੍ਹਾਂ ਦੋਹਾਂ ਹਸਤੀਆਂ ਦੀ ਕਮਾਈ ਨੂੰ ਲੈ ਕੇ ਜੀਕਿਊ ਦੀ ਇਕ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਰਿਪੋਰਟ ਦੇ ਮੁਤਾਬਕ ਵਿਰਾਟ ਨੇ ਪਿਛਲੇ ਸਾਲ ਭਾਵ 2019 'ਚ 252.72 ਕਰੋੜ ਰੁਪਏ ਕਮਾਏ ਜਦਕਿ ਉਨ੍ਹਾਂ ਦੀ ਪਤਨੀ ਅਨੁਸ਼ਕਾ ਦੀ ਕਮਾਈ 28.67 ਕਰੋੜ ਰੁਪਏ ਹੀ ਮਿੱਥੀ ਗਈ।

ਰਿਪੋਰਟ ਦੇ ਉਕਤ ਦਾਅਵੇ ਮੁਤਾਬਕ ਵਿਰਾਟ ਕੋਲ ਹੁਣ ਕੁਲ 900 ਕਰੋੜ ਰੁਪਏ ਦੀ ਸੰਪਤੀ ਹੋ ਗਈ ਹੈ। ਜਦਕਿ ਉਨ੍ਹਾਂ ਦੀ ਪਤਨੀ ਅਨੁਸ਼ਕਾ ਨੇ ਪਿਛਲੇ ਸਾਲ 28.67 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਜਿਸ ਨਾਲ ਉਨ੍ਹਾਂ ਦੀ ਸੰਪਤੀ 350 ਕਰੋੜ ਪਹੁੰਚ ਗਈ ਹੈ। ਜੇਕਰ ਇਨ੍ਹਾਂ ਦੋਹਾਂ ਦੀ ਕੁਲ ਸੰਪਤੀ ਨੂੰ ਜੋੜ ਲਈਏ ਤਾਂ ਇਨ੍ਹਾਂ ਦੋਹਾਂ ਦੀ ਕਮਾਈ 1200 ਕਰੋੜ ਰੁਪਏ ਤੋਂ ਵੀ ਵੱਧ ਹੈ।

ਵਿਰਾਟ ਦੀ ਕਮਾਈ ਦੇ ਸਰੋਤ
ਵਿਰਾਟ ਨੂੰ ਆਈ. ਪੀ. ਐੱਲ. 'ਚ ਉਨ੍ਹਾਂ ਦੀ ਟੀਮ ਆਰ. ਸੀ. ਬੀ. 17 ਕਰੋੜ ਰੁਪਏ ਦਿੰਦੀ ਹੈ ਜਦਕਿ ਬੀ. ਸੀ. ਸੀ. ਆਈ. ਵੱਲੋਂ ਸਾਲਾਨਾ ਕ੍ਰਿਕਟ ਖੇਡਣ 'ਤੇ 7 ਕਰੋੜ ਰੁਪਏ ਦੀ ਰਕਮ ਮਿਲਦੀ ਹੈ। ਵਿਰਾਟ ਦੀ ਕਮਾਈ ਦਾ ਸਭ ਤੋਂ ਵਧੀਆ ਜ਼ਰੀਆ ਬ੍ਰੈਂਡ ਐਂਡੋਰਸਮੈਂਟ ਹਨ। ਵਿਰਾਟ ਮੌਜੂਦਾ ਸਮੇਂ 'ਚ 17 ਕੰਪਨੀਆਂ ਦੇ ਬ੍ਰੈਂਡ ਅੰਬੈਸਡਰ ਹਨ ਜਿਸ 'ਚ ਮਿੰਤਰਾ, ਉਬਰ, ਆਡੀ, ਐੱਮ. ਆਰ. ਐੱਫ., ਮਾਨਯਵਰ, ਟਿੱਜੋਟ, ਵਨ-8, ਪਿਊਮਾ ਜਿਹੇ ਬ੍ਰੈਂਡ ਸ਼ਾਮਲ ਹਨ। ਇਸ ਤੋਂ ਇਲਾਵਾ ਵਿਰਾਟ ਦੋ ਰੈਸਟੋਰੈਂਟ ਵੀ ਚਲਾਉਂਦੇ ਹਨ।

ਅਨੁਸ਼ਕਾ ਦੀ ਕਮਾਈ ਦੇ ਸਰੋਤ
ਅਨੁਸ਼ਕਾ ਦੀ ਕਮਾਈ ਦਾ ਮੁੱਖ ਸਰੋਤ ਫਿਲਮਾਂ ਹਨ ਜਿੱਥੇ ਉਹ ਇਕ ਫਿਲਮ ਲਈ 12 ਤੋਂ 15 ਕਰੋੜ ਰੁਪਏ ਦੀ ਫੀਸ ਲੈਂਦੀ ਹੈ। ਉਨ੍ਹਾਂ ਦਾ ਆਪਣਾ ਪ੍ਰੋਡਕਸ਼ਨ ਹਾਊਸ ਵੀ ਹੈ ਜਿਸ ਦੇ ਤਹਿਤ ਉਹ ਫਿਲਮਾਂ ਵੀ ਪ੍ਰੋਡਿਊਸ ਵੀ ਕਰਦੀ ਹੈ। ਅਨੁਸ਼ਕਾ ਵੀ ਕਈ ਬ੍ਰੈਂਡ ਦੇ ਨਾਲ ਜੁੜੀ ਹੋਈ ਹੈ ਅਤੇ ਉਹ ਇਨ੍ਹਾਂ ਵਿਗਿਆਪਨਾਂ ਤੋਂ ਮੋਟੀ ਕਮਾਈ ਕਰਦੀ ਹੈ। ਅਨੁਸ਼ਕਾ ਮਾਨਯਵਰ, ਮਿੰਤਰਾ, ਸਟੀਲ ਸ਼ਿਆਮ, ਕਾਕਸ ਐਂਡ ਕਿੰਗਸ, ਨੀਵੀਆ, ਪੈਂਟੀਨ, ਸਟੈਂਡਰਡ ਚਾਰਟਰਡ ਬੈਂਕ, ਗੂਗਲ ਪਿਕਸ, ਐਲੀ-18 ਜਿਹੇ ਬ੍ਰੈਂਡ ਲਈ ਵਿਵਿਗਆਪਨ ਕਰਦੀ ਹੈ।

ਇਨ੍ਹਾਂ ਦੋਹਾਂ ਨੂੰ ਫੋਬਰਸ 2019 ਦੀ ਸਭ ਤੋਂ ਅਮੀਰ ਸੈਲੀਬ੍ਰਿਟੀਜ਼ ਦੀ ਸੂਚੀ 'ਚ ਜਗ੍ਹਾ ਮਿਲੀ ਸੀ। ਜਿੱਥੇ ਵਿਰਾਟ ਇਸ ਸੂਚੀ 'ਚ ਪਹਿਲੇ ਨੰਬਰ 'ਤੇ ਕਾਬਜ ਹਨ ਜਦਕਿ ਅਨੁਸ਼ਕਾ ਸ਼ਰਮਾ ਇਸ 'ਚ 21ਵੇਂ ਨੰਬਰ 'ਤੇ ਸੀ।

Tarsem Singh

This news is Content Editor Tarsem Singh