ਵਿਰਾਟ ਨੇ ਗਾਂਗੁਲੀ ਨੂੰ ਇਸ ਮਾਮਲੇ ''ਚ ਪਛਾੜਿਆ

08/19/2018 11:05:58 PM

ਨਾਟਿੰਘਮ— ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਟੈਸਟ ਕ੍ਰਿਕਟ ਵਿਚ ਵਿਦੇਸ਼ੀ ਧਰਤੀ 'ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਭਾਰਤੀ ਕਪਤਾਨ ਬਣ ਗਿਆ ਹੈ ਤੇ ਉਸ ਨੇ ਇਸ ਮਾਮਲੇ ਵਿਚ ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੂੰ ਪਿੱਛੇ ਛੱਡ ਦਿੱਤਾ ਹੈ।
ਵਿਰਾਟ ਨੇ ਇਹ ਕਾਰਨਾਮਾ ਇੰਗਲੈਂਡ ਵਿਰੁੱਧ ਨਾਟਿੰਘਮ ਵਿਚ ਤੀਜੇ ਟੈਸਟ ਮੈਚ ਦੇ ਪਹਿਲੇ ਦਿਨ ਆਪਣੀ 97 ਦੌੜਾਂ ਦੀ ਪਾਰੀ ਦੌਰਾਨ ਕੀਤਾ। ਗਾਂਗੁਲੀ ਨੇ ਕਪਤਾਨ ਦੇ ਤੌਰ 'ਤੇ ਵਿਦੇਸ਼ੀ ਧਰਤੀ 'ਤੇ ਕੁਲ 1693 ਦੌੜਾਂ ਬਣਾਈਆਂ ਸਨ। ਨਾਟਿੰਘਮ ਟੈਸਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਿਰਾਟ ਨੂੰ ਇਹ ਰਿਕਾਰਡ ਆਪਣੇ ਨਾਂ ਕਰਨ ਲਈ 59 ਦੌੜਾਂ ਦੀ ਲੋੜ ਸੀ। 
ਵਿਰਾਟ ਹਾਲਾਂਕਿ ਸਿਰਫ 3 ਦੌੜਾਂ ਨਾਲ ਸੈਂਕੜੇ ਤੋਂ ਖੁੰਝ ਗਿਆ ਪਰ ਉਸ ਨੇ ਗਾਂਗੁਲੀ ਦੇ ਰਿਕਾਰਡ ਨੂੰ ਪਿੱਛੇ ਛੱਡਦੇ ਹੋਏ ਵਿਦੇਸ਼ੀ ਧਰਤੀ 'ਤੇ ਟੈਸਟ ਕ੍ਰਿਕਟ ਵਿਚ ਬਤੌਰ ਕਪਤਾਨ 1731 ਦੌੜਾਂ ਬਣਾ ਲਈਆਂ ਹਨ। ਇਹ ਮੁਕਾਮ ਹਾਸਲ ਕਰਨ ਲਈ ਵਿਰਾਟ ਨੇ ਵਿਦੇਸ਼ੀ ਧਰਤੀ 'ਤੇ 19 ਟੈਸਟ ਖੇਡੇ ਹਨ ਜਦਕਿ ਸਾਬਕਾ ਕਪਤਾਨ ਗਾਂਗੁਲੀ ਨੇ 28 ਟੈਸਟ ਖੇਡੇ ਸਨ।